'ਚੀਨ ਨਾਲ ਲੜਨ ਲਈ ਮੈਨੂੰ ਬਣਾ ਦਿਓ ਮਿਸਟਰ ਇੰਡੀਆ', ਬੱਚੀ ਦੀ ਦੇਸ਼ ਭਗਤੀ ਨੇ ਜਿੱਤਿਆ ਲੋਕਾਂ ਦਾ ਦਿਲ

07/16/2020 2:02:13 PM

ਨੈਸ਼ਨਲ ਡੈਸਕ- ਲੱਦਾਖ ਦੀ ਗਲਵਾਨ ਘਾਟੀ 'ਚ ਚੀਨ ਵਲੋਂ ਕੀਤੇ ਗਏ ਧੋਖੇ ਨੂੰ ਦੇਸ਼ ਕਦੇ ਨਹੀਂ ਭੁੱਲ ਸਕੇਗਾ। ਚੀਨ ਦੀ ਚਾਲਬਾਜ਼ੀ ਦਾ ਜਵਾਬ ਦੇਣ ਲਈ ਦੇਸ਼ ਵਾਸੀਆਂ ਨੇ ਚੀਨੀ ਸਾਮਾਨ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਚੀਨ ਵਿਰੁੱਧ ਲੜਾਈ 'ਚ ਹੁਣ ਇਕ ਬੱਚੀ ਵੀ ਉਤਰ ਆਈ ਹੈ, ਜਿਸ ਦੀ ਹਿੰਮਤ ਅਤੇ ਦੇਸ਼ ਭਗਤੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।

ਦਰਅਸਲ ਇਕ ਪਿਤਾ ਨੇ ਟਵਿੱਟਰ 'ਤੇ ਇਕ ਬੱਚੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੇਰੀ ਧੀ ਨੂੰ ਮਿਸਟਰ ਇੰਡੀਆ ਕਾਫ਼ੀ ਪਸੰਦ ਹੈ। ਉਹ ਮੈਨੂੰ ਕਹਿ ਰਹੀ ਹੈ ਕਿ ਮੈਂ ਮਿਸਟਰ ਇੰਡੀਆ ਬਣ ਚੀਨ ਨਾਲ ਕਿਉਂ ਨਹੀਂ ਲੜ ਸਕਦੀ। ਅਜਿਹੇ 'ਚ ਮਿਸਟਰ ਇੰਡੀਆ ਫਿਲਮ ਦੇ ਡਾਇਰੈਕਟਰ ਸ਼ੇਖਰ ਕਪੂਰ ਨੇ ਇਸ ਬੱਚੀ ਦੇ ਸਵਾਲ ਦਾ ਜਵਾਬ ਦਿੱਤਾ ਹੈ।

ਸ਼ੇਖਰ ਕਪੂਰ ਨੇ ਲਿਖਿਆ ਕਿ ਜਦੋਂ ਤੁਹਾਡੀ ਧੀ ਵੱਡੀ ਹੋ ਜਾਵੇਗੀ, ਮੈਂ ਉਸ ਨੂੰ ਅਦ੍ਰਿਸ਼ ਹੋਣ ਦਾ ਰਹੱਸ ਭੇਜ ਦੇਵਾਂਗਾ, ਜੋ ਮਿਸਟਰ ਇੰਡੀਆ ਇਸਤੇਮਾਲ ਕਰਦਾ ਸੀ। ਬੱਚੀ ਦੇ ਪਿਤਾ ਨੇ ਇਸ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਲਿਖਿਆ,''ਸ਼ੁੱਕਰੀਆ ਸਰ, ਮੈਂ ਤੁਹਾਡੇ ਸੀਕ੍ਰੇਟ ਦਾ ਇੰਤਜ਼ਾਰ ਕਰਾਂਗਾ, ਜਿਸ ਨਾਲ ਮੇਰੀ ਧੀ ਮਿਸਟਰ ਇੰਡੀਆ ਬਣ ਸਕੇ। ਸ਼ੇਖਰ ਕਪੂਰ ਅਤੇ ਇਸ ਬੱਚੀ ਦੇ ਪਿਤਾ ਦੇ ਟਵੀਟ ਸੋਸ਼ਲ ਮੀਡੀਆ 'ਚ ਖੂਬ ਵਾਇਰਲ ਹੋ ਰਹੇ ਹਨ। ਜਿੱਥੇ ਲੋਕ ਬੱਚੀ ਦੀ ਦੇਸ਼ ਭਗਤੀ ਨੂੰ ਸਲਾਮ ਕਰ ਰਹੇ ਹਨ ਤਾਂ ਉੱਥੇ ਹੀ ਸ਼ੇਖਰ ਕਪੂਰ ਵਲੋਂ ਬੱਚੀ ਦਾ ਇੰਝ ਉਤਸ਼ਾਹ ਵਧਾਉਣਾ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

DIsha

This news is Content Editor DIsha