ਚੀਨ 'ਚ ਮੋਦੀ ਲਈ ਵਜਾਇਆ ਗਿਆ-'ਤੂੰ ਹੈ ਵਹੀ, ਦਿਲ ਨੇ ਜਿਸੇ ਅਪਣਾ ਕਹਾ' ਗੀਤ (ਵੀਡੀਓ)

04/28/2018 12:52:59 PM

ਵੁਹਾਨ— ਪੀ. ਐਮ ਨਰਿੰਦਰ ਮੋਦੀ ਦੀ ਚੀਨ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਬਹੁਤ ਹੀ ਅਨੋਖੇ ਸਮੀਕਰਨ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਚੀਨ ਦਾ ਵੱਖ ਹੀ ਅੰਦਾਜ਼ ਨਜ਼ਰ ਆਇਆ ਹੈ। ਸ਼ਨੀਵਾਰ ਨੂੰ ਪੀ. ਐਮ ਮੋਦੀ ਦੀ ਯਾਤਰਾ ਦਾ ਦੂਜਾ ਦਿਨ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਦੋਵਾਂ ਨੇਤਾਵਾਂ ਦੇ ਸਾਹਮਣੇ ਚੀਨੀ ਕਲਾਕਾਰਾਂ ਨੇ ਬਾਲੀਵੁੱਡ ਫਿਲਮ 'ਯੇ ਵਾਅਦਾ ਰਹਾ' ਦੇ ਗਾਣੇ 'ਤੂੰ ਹੈ ਵਹੀ, ਦਿਲ ਨੇ ਜਿਸੇ ਅਪਨਾ ਕਹਾ... ਯੇ ਵਾਅਦਾ ਰਹਾ' ਦੀ ਧੁੰਨ ਪੇਸ਼ ਕੀਤੀ।
ਦੋਵਾਂ ਨੇਤਾਵਾਂ ਨੇ ਇਹ ਧੁੰਨ ਸੁਣੀ ਅਤੇ ਤਾੜੀ ਵਜਾ ਕੇ ਕਲਾਕਾਰਾਂ ਦੀ ਸ਼ਲਾਘਾ ਕੀਤੀ। 'ਯੇ ਵਾਅਦਾ ਰਹਾ' ਫਿਲਮ 1982 ਵਿਚ ਬਣੀ ਸੀ। ਫਿਲਮ ਵਿਚ ਸ਼ੰਮੀ ਕਪੂਰ, ਰਾਖੀ ਗੁਲਜ਼ਾਰ, ਰਿਸ਼ੀ ਕਪੂਰ, ਪੂਨਮ ਢਿੱਲੋ, ਟੀਨਾ ਮੁਨੀਮ ਮੁੱਖ ਭੂਮਿਕਾਵਾਂ ਵਿਚ ਸਨ। ਫਿਲਮ ਦਾ ਗਾਣਾ 'ਤੂੰ ਹੈ ਵਹੀ, ਦਿਲ ਨੇ ਜਿਸੇ ਅਪਨਾ ਕਹਾ... ਯੇ ਵਾਅਦਾ ਰਹਾ' ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੀ ਪਸੰਦ ਬਣਿਆ ਹੋਇਆ ਹੈ। ਇਸ ਨੂੰ ਕਿਸ਼ੋਰ ਕੁਮਾਰ ਅਤੇ ਆਸ਼ਾ ਭੌਂਸਲੇ ਨੇ ਗਾਇਆ ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੀ. ਐਮ ਮੋਦੀ ਅਤੇ ਜਿਨਪਿੰਗ ਵਿਚਕਾਰ ਕਈ ਮੁਲਾਕਾਤਾਂ ਹੋਈਆਂ, ਜਿਨ੍ਹਾਂ ਵਿਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਪੀ. ਐਮ ਮੋਦੀ ਨੇ 2019 ਵਿਚ ਇਸ ਤਰ੍ਹਾਂ ਦੀ ਗੈਰਰਸਮੀ ਮੁਲਾਕਾਤ ਭਾਰਤ ਵਿਚ ਕਰਨ ਦੀ ਇੱਛਾ ਜਤਾਈ। ਸ਼ੁੱਕਰਵਾਰ ਸ਼ਾਮ ਦੋਵਾਂ ਨੇਤਾਵਾਂ ਵਿਚਕਾਰ ਬੈਠਕ ਹੋਈ, ਇਸ ਵਿਚ ਦੋਵਾਂ ਦੇਸ਼ਾਂ ਵੱਲੋਂ 6-6 ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


Related News