ਚੀਨ ਨਾਲ ਤਣਾਅ ਦਰਮਿਆਨ ਲੇਹ ਪੁੱਜੇ ਆਰਮੀ ਚੀਫ਼ ਨਰਵਾਣੇ, ਫ਼ੌਜ ਤਿਆਰੀਆਂ ਦਾ ਲਿਆ ਜਾਇਜ਼ਾ

12/23/2020 3:02:54 PM

ਲੱਦਾਖ- ਚੀਨ ਨਾਲ ਪੂਰਬੀ ਲੱਦਾਖ 'ਚ ਜਾਰੀ ਤਣਾਅ ਦਰਮਿਆਨ ਭਾਰਤੀ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਬੁੱਧਵਾਰ ਨੂੰ 'ਫਾਇਰ ਐਂਡ ਫਿਊਰੀ ਕਾਪਰਸ' ਦੀ ਇਕ ਦਿਨਾ ਯਾਤਰਾ 'ਤੇ ਲੇਹ ਪਹੁੰਚੇ। ਇਸ ਦੌਰਾਨ ਨਰਵਾਣੇ ਨੇ ਜਵਾਨਾਂ ਦਾ ਹੌਂਸਲਾ ਵੀ ਵਧਾਇਆ। ਫ਼ੌਜ ਮੁਖੀ ਨੇ ਗਰਾਊਂਡ ਜ਼ੀਰੋ 'ਚ ਜਾ ਕੇ ਮੌਜੂਦਾ ਸਥਿਤੀਆਂ ਅਤੇ ਫ਼ੌਜ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਲੇਹ ਸਥਿਤ ਫ਼ੌਜ 14ਵੀਂ ਕੋਰ 'ਚ ਫ਼ੌਜ ਅਧਿਕਾਰੀਆਂ ਨੇ ਫ਼ੌਜ ਮੁਖੀ ਨੇ ਐੱਲ.ਏ.ਸੀ. 'ਤੇ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੱਤੀ। ਫ਼ੌਜ ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਮੁਖੀ ਨੇ ਗਰਾਊਂਡ ਜ਼ੀਰੋ 'ਚ ਫ਼ੌਜ ਦੀਆਂ ਤਿਆਰੀਆਂ ਲਈ ਜਵਾਨਾਂ ਦੀ ਤਾਰੀਫ਼ ਵੀ ਕੀਤੀ।


ਫ਼ੌਜ ਮੁਖੀ ਦਾ ਲੇਹ ਦੌਰਾ ਅਜਿਹੇ ਸਮੇਂ ਹੋਇਆ ਹੈ, ਜਦੋਂ ਐੱਲ.ਏ.ਸੀ. 'ਤੇ ਤਣਾਅ 'ਤੇ ਹਾਲ ਹੀ 'ਚ ਡਬਲਿਊ.ਐੱਮ.ਸੀ.ਸੀ. (ਸਲਾਹ ਅਤੇ ਤਾਲਮੇਲ ਲਈ ਕਾਰਜ ਤੰਤਰ) ਦੀ ਬੈਠਕ ਹੋਈ। ਦੋਹਾਂ ਪੱਖਾਂ ਦੇ ਡਿਪਲੋਮੈਟ ਦਰਮਿਆਨ ਵਰਚੁਅਲ ਬੈਠਕ ਹੋਈ ਸੀ ਅਤੇ ਇਸ ਦੌਰਾਨ ਦੋਹਾਂ ਪੱਖਾਂ ਨੇ ਮਾਸਕੋ 'ਚ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਬਣੇ 5 ਸੂਤਰੀ ਏਜੰਡੇ 'ਤੇ ਚਰਚਾ ਕੀਤੀ। ਨਾਲ ਹੀ ਜਲਦ ਹੀ 9ਵੇਂ ਦੌਰ ਦੀ ਫ਼ੌਜ ਗੱਲਬਾਤ ਕਰਨ 'ਤੇ ਸਹਿਮਤੀ ਵੀ ਜਤਾਈ। ਦੱਸਣਯੋਗ ਹੈ ਕਿ ਐੱਲ.ਏ.ਸੀ. 'ਤੇ ਪਿਛਲੇ ਕਾਫ਼ੀ ਸਮੇਂ ਤੋਂ ਚੀਨ ਨਾਲ ਵਿਵਾਦ ਚੱਲ ਰਿਹਾ ਹੈ।

DIsha

This news is Content Editor DIsha