ਡੋਕਲਾਮ ਤੋਂ ਬਾਅਦ ਤੋਂ ਹੀ ਤਿਆਰੀ ''ਚ ਲੱਗਾ ਸੀ ਚੀਨ, LAC ''ਤੇ ਬਣਾ ਚੁੱਕਾ ਹੈ ਕਈ ਫੌਜੀ ਕੈਂਪ

12/08/2020 10:47:21 PM

ਨਵੀਂ ਦਿੱਲੀ - ਚੀਨ ਅਤੇ ਭਾਰਤ ਵਿਚਾਲੇ ਗਲਵਾਨ ਘਾਟੀ ਵਿੱਚ ਵਿਵਾਦ ਭਾਵੇ ਹੀ ਇਸ ਸਾਲ ਜੂਨ ਵਿੱਚ ਹੋਇਆ ਹੈ ਪਰ ਚੀਨ ਨੇ ਡੋਕਲਾਮ ਵਿੱਚ ਭਾਰਤੀ ਫੌਜ ਤੋਂ ਜ਼ੋਰਦਾਰ ਟੱਕਰ ਮਿਲਣ ਤੋਂ ਬਾਅਦ ਤੋਂ ਹੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਸੂਤਰਾਂ ਮੁਤਾਬਕ 2017 ਵਿੱਚ ਡੋਕਲਾਮ ਸੰਕਟ ਤੋਂ ਬਾਅਦ ਹੁਣ ਚੀਨ ਨੇ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਲੱਗੀ ਐੱਲ.ਏ.ਸੀ. ਦੇ ਡੂੰਘੇ ਇਲਾਕਿਆਂ ਵਿੱਚ ਫੌਜੀ ਕੈਂਪ ਬਣਾ ਲਈਆਂ ਹਨ।

ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਸੇ ਅਪ੍ਰੈਲ-ਮਈ ਤੋਂ ਹੀ ਐੱਲ.ਏ.ਸੀ. 'ਤੇ ਤਣਾਅ ਭਰਿਆ ਮਾਹੌਲ ਬਣਿਆ ਹੋਇਆ ਹੈ। ਇਸ ਕੜਾਕੇ ਦੀ ਠੰਡ ਵਿੱਚ ਵੀ 18 ਹਜ਼ਾਰ ਫੁੱਟ ਦੀ ਉੱਚਾਈ 'ਤੇ ਲੱਦਾਖ ਦੇ ਰੇਤੀਲੇ ਪਹਾੜਾਂ 'ਤੇ ਦੋਨਾਂ ਫੌਜਾਂ ਆਹਮੋਂ-ਸਾਹਮਣੇ ਡਟੀਆਂ ਹੋਈਆਂ ਹਨ।

ਪਰ ਅਜਿਹਾ ਲੱਗਦਾ ਹੈ ਕਿ ਡੋਕਲਾਮ ਤੋਂ ਬਾਅਦ ਤੋਂ ਹੀ ਚੀਨ ਨੇ ਕਿਸੇ ਵੀ ਸਥਿਤੀ ਤੋਂ ਨਜਿੱਠਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਸਰਕਾਰ ਦੇ ਇੱਕ ਸੂਤਰ ਨੇ ਸਮਾਚਾਰ ਏਜੰਸੀ ਏ.ਐੱਨ.ਆਈ. ਨੂੰ ਦੱਸਿਆ ਕਿ ਚੀਨ ਡੋਕਲਾਮ ਵਿਵਾਦ ਤੋਂ ਬਾਅਦ ਤੋਂ ਹੀ ਐੱਲ.ਏ.ਸੀ. ਦੇ ਨਾਲ ਆਪਣੇ ਹੇਠਲੇ ਖੇਤਰਾਂ ਵਿੱਚ ਫੌਜੀ ਕੈਂਪ ਬਣਾ ਰਿਹਾ ਹੈ। ਐੱਲ.ਏ.ਸੀ. ਦੇ ਆਲੇ ਦੁਆਲੇ ਸਥਾਨਕ ਨਾਗਰਿਕਾਂ ਨੇ ਘੱਟ ਤੋਂ ਘੱਟ ਅਜਿਹੇ 20 ਕੈਂਪ ਵੇਖੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Inder Prajapati

This news is Content Editor Inder Prajapati