ਸੈਟੇਲਾਈਟ ਤਸਵੀਰਾਂ ''ਚ ਹੋਇਆ ਚੀਨ ਦੀ ਕਰਤੂਤ ਦਾ ਖੁਲਾਸਾ, ਡੋਕਲਾਮ ''ਚ ਬਣਾ ਰਿਹਾ ਵੱਡੀ ਸੁਰੰਗ

11/10/2020 1:38:27 AM

ਨਵੀਂ ਦਿੱਲੀ - ਕੋਰੋਨਾ ਵਾਇਰਸ ਸੰਕਟ ਵਿਚਾਲੇ ਸਰਹੱਦ 'ਤੇ ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਪੂਰਬੀ ਲੱਦਾਖ 'ਚ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਚੀਨ ਲਗਾਤਾਰ ਆਪਣੀ ਫੌਜੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਹਾਲ ਹੀ 'ਚ ਸਾਹਮਣੇ ਆਈ ਸੈਟੇਲਾਈਟ ਤਸਵੀਰਾਂ ਦੱਸਦੀਆਂ ਹਨ ਕਿ ਚੀਨ ਨੇ ਡੋਕਲਾਮ ਪਠਾਰ 'ਚ ਆਪਣੀ ਸੜਕ ਉਸਾਰੀ ਗਤੀਵਿਧੀ ਨੂੰ ਅੱਗੇ ਵਧਾ ਦਿੱਤਾ ਹੈ। ਮੀਡੀਆ ਰਿਪੋਰਟ  ਮੁਤਾਬਕ ਚੀਨ ਨੇ ਉਸ ਖੇਤਰ 'ਤੇ ਹਰ ਮੌਸਮ 'ਚ ਆਪਣੀ ਪਹੁੰਚ ਬਣਾਉਣ ਲਈ ਇੱਕ ਟਨਲ ਦਾ ਨਿਰਮਾਣ ਕੀਤਾ ਹੈ ਜਿੱਥੇ ਭਾਰਤ ਅਤੇ ਚੀਨ 2017 ਦੇ ਸਟੈਂਡ-ਆਫ 'ਚ ਸ਼ਾਮਲ ਸਨ। ਸਾਹਮਣੇ ਆਈ ਤਾਜ਼ਾ ਸੈਟੇਲਾਈਟ ਤਸਵੀਰ ਅਕਤੂਬਰ, 2020 ਦੀ ਹੈ। 

ਇਹ ਵੀ ਪੜ੍ਹੋ: ਡੇਅਰੀ ਪ‍ਲਾਂਟ 'ਚ ਦੁੱਧ ਨਾਲ ਭਰੇ ਟੱਬ 'ਚ ਨਹਾਉਂਦੇ ਇਸ ਸ਼ਖਸ ਦੀ ਵੀਡੀਓ ਵਾਇਰਲ

ਐੱਨ.ਡੀ.ਟੀ.ਵੀ. ਦੀ ਰਿਪੋਰਟ ਮੁਤਾਬਕ ਅਗਸਤ 2019 ਦੀ ਤਸਵੀਰ 'ਚ ਸੜਕ ਮਾਰਗ 'ਤੇ ਭੂਮੀ 'ਤੇ ਬਣੇ ਟਨਲ ਨੂੰ ਦੇਖਿਆ ਜਾ ਸਕਦਾ ਹੈ। ਇਹ ਟਨਲ ਉਚਾਈ ਵਾਲੇ ਮੇਰੁਗ ਲਾਅ ਪਾਸ ਦੇ ਜ਼ਰੀਏ ਪ੍ਰਮੁੱਖ ਉੱਤਰੀ ਪਹੁੰਚ ਮਾਰਗ ਦਾ ਹਿੱਸਾ ਹੈ। ਇਸ ਸਾਲ ਅਕਤੂਬਰ 'ਚ ਸਾਹਮਣੇ ਆਈ ਸੈਟੇਲਾਈਟ ਤਸਵੀਰ 'ਚ ਪਾਇਆ ਗਿਆ ਹੈ ਕਿ ਚੀਨ ਨੇ ਇਸ ਟਨਲ ਦੀ ਲੰਮਾਈ ਨੂੰ ਕਰੀਬ 500 ਮੀਟਰ ਤੱਕ ਵਧਾ ਦਿੱਤਾ ਹੈ। ਫੌਜ ਦੇ ਮਾਹਰਾਂ ਨੇ ਐੱਨ.ਡੀ.ਟੀ.ਵੀ. ਨਾਲ ਗੱਲ ਕਰਦੇ ਹੋਏ ਇਹ ਸੰਕੇਤ ਦਿੱਤਾ ਹੈ ਕਿ ਚੀਨ ਦਾ ਟੀਚਾ ਸਪੱਸ਼ਟ ਹੈ, ਚੀਨ ਨੇ ਯਕੀਨੀ ਕਰਨ ਲਈ ਕਿ ਸੁਰੰਗ ਦੀ ਲੰਮਾਈ ਵਧਾਈ ਹੈ ਤਾਂ ਕਿ ਡੋਕਲਾਮ ਪਠਾਰ 'ਚ ਸਰਦੀਆਂ ਦੇ ਮਹੀਨਿਆਂ 'ਚ ਸੜਕ ਦੀ ਵਰਤੋ ਅਪ੍ਰਤੀਬੰਧਿਤ ਰਹੇ।
ਇਹ ਵੀ ਪੜ੍ਹੋ: ਇਸ ਕੰਪਨੀ ਨੇ ਕਿਹਾ ਸਾਡਾ ਟੀਕਾ 90 ਫ਼ੀਸਦੀ ਤੋਂ ਜ਼ਿਆਦਾ ਅਸਰਦਾਰ, ਜਾਣੋਂ ਡਿਟੇਲ

ਮਾਹਰਾਂ ਨੇ ਦੱਸਿਆ ਕਿ ਡੋਕਲਾਮ ਪਠਾਰ ਪੂਰੀ ਤਰ੍ਹਾਂ ਸਰਦੀਆਂ ਦੇ ਮਹੀਨਿਆਂ ਦੌਰਾਨ ਬਰਫ ਨਾਲ ਢੱਕਿਆ ਰਹਿੰਦਾ ਹੈ ਜਿਸਦੇ ਨਾਲ ਉੱਥੇ ਗਸ਼ਤ ਕਰਨਾ ਵੱਡੀ ਚੁਣੌਤੀ ਹੁੰਦੀ ਹੈ। ਵਿਵਾਦਿਤ ਖੇਤਰ 'ਚ ਪਹੁੰਚ ਬਣਾਏ ਰੱਖਣ ਲਈ ਚੀਨ ਦੀ ਇੱਛਾ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ 'ਚ ਗਤੀਰੋਧ ਜਾਰੀ ਹੈ, ਜਿੱਥੇ ਦੋਨਾਂ ਦੇਸ਼ਾਂ ਵਿਚਾਲੇ ਅਸਲ ਕੰਟਰੋਲ ਲਾਈਨ ਦੇ ਪਾਰ ਚੀਨ ਦੇ ਫੌਜੀਆਂ ਦੁਆਰਾ ਕਈ ਹਿੱਸਿਆਂ 'ਚ ਘੁਸਪੈਠ ਨੂੰ ਲੈ ਕੇ ਤਣਾਅ ਜਾਰੀ ਹੈ। 6 ਨਵੰਬਰ ਨੂੰ ਚੁਸ਼ੁਲ 'ਚ ਕੋਰੋ ਕਮਾਂਡਰ ਲੇਵਲ ਦੀ 8ਵੇਂ ਦੌਰ ਦੀ ਗੱਲਬਾਤ ਹੋਈ ਸੀ। ਜਿਸ 'ਚ ਥੋੜ੍ਹੀ ਬਹੁਤ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ। ਹਾਲਾਂਕਿ ਭਾਰਤ ਚੀਨ ਦੀਆਂ ਚਾਲਾਕੀਆਂ ਤੋਂ ਵਾਕਿਫ ਹੈ, ਜਿਸ ਵਜ੍ਹਾ ਨਾਲ ਸੋਚ-ਸਮਝਕੇ ਕਦਮ ਅੱਗੇ ਵਧਾਇਆ ਜਾ ਰਿਹਾ ਹੈ। ਪਹਿਲਾਂ ਵੀ ਚੀਨ ਕਈ ਵਾਰ ਗੱਲਬਾਤ 'ਚ ਉਲਝਾ ਕੇ ਧੋਖਾ ਦੇ ਚੁੱਕਿਆ ਹੈ।

Inder Prajapati

This news is Content Editor Inder Prajapati