ਭਾਰਤ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ ਚੀਨ ਤੇ ਪਾਕਿਸਤਾਨ ''ਚ, ਫਿਰ ਵੀ ਇੰਡੀਆ ਦਾ ਦਬਦਬਾ ਕਾਇਮ

06/19/2018 6:42:25 PM

ਨਵੀਂ ਦਿੱਲੀ— ਪਾਕਿਸਤਾਨ ਤੇ ਚੀਨ 'ਚ ਭਾਰਤ ਦੇ ਮੁਕਾਬਲੇ ਜ਼ਿਆਦਾ ਪ੍ਰਮਾਣੂ ਹਥਿਆਰ ਹਨ, ਇਸ ਦੇ ਬਾਵਜੂਦ ਵੀ ਭਾਰਤ ਦਾ ਦਬਦਬਾ ਬਣਿਆ ਹੋਇਆ ਹੈ। ਭਾਰਤ ਇਕ ਜ਼ਿੰਮੇਦਾਰ ਨਿਊਕਲੀਅਰ ਪਾਵਰ ਹੈ। ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਰਿਪੋਰਟ 'ਨਿਊਕਲੀਅਰ ਵਾਰ ਹੈਡਸ ਨਾਟ ਡੈਲਹੀਜ਼ ਫਾਰ ਫਾਈਟਿੰਗ ਵੇਪਨ ਬਟ ਟੂਲ ਫਾਰ ਰਿਟੈਲੀਅਨ' 'ਚ ਭਾਰਤ, ਪਾਕਿਸਤਾਨ ਤੇ ਚੀਨ ਦੇ ਪ੍ਰਮਾਣੂ ਹਥਿਆਰਾਂ ਦੇ ਬਾਰੇ 'ਚ ਕਈ ਦਿਲਚਸਪ ਅੰਕੜੇ ਦਿੱਤੇ ਗਏ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ 'ਚ ਪ੍ਰਮਾਣੂ ਹਥਿਆਰ ਰੱਖਣ ਵਾਲੇ ਸਾਰੇ ਦੇਸ਼ ਪ੍ਰਮਾਣੂ ਹਥਿਆਰ ਪ੍ਰਣਾਲੀਆਂ ਦਾ ਵਿਕਾਸ ਕਰ ਰਹੇ ਹਨ ਤੇ ਆਪਣੇ ਮੌਜੂਦਾ ਸਿਸਟਮ ਦਾ ਆਧੁਨੀਕਰਨ ਕਰ ਰਹੇ ਹਨ। ਦੂਜੇ ਪਾਸੇ ਦੁਨੀਆ ਭਰ 'ਚ ਸ਼ਾਂਤੀ ਅਭਿਆਨਾਂ 'ਚ ਲੱਗੇ ਲੋਕਾਂ 'ਚ ਕਮੀ ਆ ਰਹੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਕੋਲ 130 ਤੋਂ 140, ਪਾਕਿਸਤਾਨ ਦੇ ਕੋਲ 140 ਤੋਂ 150 ਤੇ ਚੀਨ ਦੇ ਕੋਲ 280 ਪ੍ਰਮਾਣੂ ਹਥਿਆਰ ਹਨ। ਰਿਪੋਰਟ ਦੇ ਮੁਤਾਬਕ ਸਾਲ 2018 ਦੀ ਸ਼ੁਰੂਆਤ ਤੱਕ ਭਾਰਤ, ਪਾਕਿਸਤਾਨ, ਅਮਰੀਕਾ, ਰੂਸ, ਯੂਕੇ, ਫਰਾਂਸ, ਚੀਨ, ਇਜ਼ਰਾਇਲ ਤੇ ਉੱਤਰ ਕੋਰੀਆ ਦੇ ਕੋਲ ਕਰੀਬ 14,465 ਪ੍ਰਮਾਣੂ ਹਥਿਆਰ ਸਨ। ਹਾਲਾਂਕਿ 2017 ਦੀ ਸ਼ੁਰੂਆਤ ਦੇ ਮੁਕਾਬਲੇ ਇਹ ਗਿਣਤੀ ਘੱਟ ਹੈ, ਕਿਉਂਕਿ ਉਦੋਂ ਇਨ੍ਹਾਂ ਦੇਸ਼ਾਂ ਦੇ ਕੋਲ 14,935 ਹਥਿਆਰ ਸਨ। ਇਸ ਗਿਰਾਵਟ ਦਾ ਕਾਰਨ ਰੂਸ ਤੇ ਅਮਰੀਕਾ ਵਲੋਂ ਆਪਣੇ ਹਥਿਆਰਾਂ 'ਚ ਕਟੌਤੀ ਕਰਨਾ ਸੀ।
ਜ਼ਿਕਰਯੋਗ ਹੈ ਕਿ ਦੁਨੀਆ ਦੇ ਕੁਲ ਪ੍ਰਮਾਣੂ ਹਥਿਆਰਾਂ ਦਾ ਕਰੀਬ 92 ਫੀਸਦੀ ਹਿੱਸਾ ਇਨ੍ਹਾਂ ਦੋਵਾਂ ਦੇਸ਼ਾਂ 'ਚ ਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਆਪਣੇ ਪ੍ਰਮਾਣੂ ਹਥਿਆਰ ਭੰਡਾਰ ਦਾ ਵਿਸਥਾਰ ਕਰ ਰਹੇ ਹਨ ਤੇ ਨਵੀਂ ਜ਼ਮੀਨ, ਸਮੁੰਦਰ ਤੇ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਇਲ ਸਿਸਟਮ ਦਾ ਵਿਕਾਸ ਕਰ ਰਹੇ ਹਨ। ਚੀਨ ਵੀ ਆਪਣੇ ਪ੍ਰਮਾਣੂ ਹਥਿਆਰ ਪ੍ਰਣਾਲੀ ਦਾ ਵਿਕਾਸ ਕਰ ਰਿਹਾ ਹੈ ਤੇ ਹੌਲੀ-ਹੌਲੀ ਆਪਣੇ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾ ਰਿਹਾ ਹੈ।