ਪਾਕਿ ਦੇ ਨਾਲ ਖੜ੍ਹਾ ਹੋਇਆ ਚੀਨ ਤੇ ਭਾਰਤ ਦੇ ਪੱਖ ''ਚ ਆਏ ਅਮਰੀਕਾ, ਰੂਸ

08/17/2019 2:56:02 AM

ਸੰਯੁਕਤ ਰਾਸ਼ਟਰ – ਕਸ਼ਮੀਰ ਮੁੱਦੇ 'ਤੇ ਚਰਚਾ ਲਈ ਚੀਨ ਦੀ ਮੰਗ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸ਼ੁੱਕਰਵਾਰ ਨੂੰ ਬੰਦ ਕਮਰੇ 'ਚ ਇਕ ਐਮਰਜੰਸੀ ਬੈਠਕ ਹੋਈ। ਸੁਰੱਖਿਆ ਪ੍ਰੀਸ਼ਦ ਦੇ ਮੌਜੂਦਾ ਮੁਖੀ ਪੋਲੈਂਡ ਨੇ ਇਸ ਮੁੱਦੇ ਨੂੰ ਚਰਚਾ ਲਈ ਸੂਚੀਬੱਧ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਇਸ ਬੈਠਕ 'ਚ ਸੰਯੁਕਤ ਰਾਸ਼ਟਰ ਦੇ 5 ਸਥਾਈ ਅਤੇ 10 ਅਸਥਾਈ ਮੈਂਬਰ ਸ਼ਾਮਲ ਹੋਏ। ਬੈਠਕ 'ਚ ਭਾਰਤ ਦੇ ਪੱਖ 'ਚ ਰੂਸ, ਬ੍ਰਿਟੇਨ ਅਤੇ ਅਮਰੀਕਾ ਖੜ੍ਹਾ ਹੋਇਆ। ਰੂਸ ਨੇ ਕਸ਼ਮੀਰ ਨੂੰ 2 ਪੱਖੀ ਮੁੱਦਾ ਦੱਸਿਆ। ਬ੍ਰਿਟੇਨ ਅਤੇ ਅਮਰੀਕਾ ਦਾ ਆਖਣਾ ਹੈ ਕਿ ਇਹ ਮੁੱਦਾ ਸੰਯੁਕਤ ਰਾਸ਼ਟਰ ਦਾ ਨਹੀਂ, ਸਗੋਂ 2-ਪੱਖੀ ਹੈ। ਦੋਵਾਂ ਦੇਸ਼ਾਂ ਨੂੰ ਮਿਸ ਕੇ ਹੱਲ ਕਰਨਾ ਚਾਹੀਦਾ ਹੈ।

ਉਥੇ ਕਸ਼ਮੀਰ ਦੇ ਮੁੱਦੇ 'ਤੇ ਚੀਨ ਨੇ ਕਿਹਾ ਕਿ ਉਹ ਚਿੰਤਤ ਹੈ, ਕਸ਼ਮੀਰ ਦੇ ਹਾਲਾਤ ਤਣਾਅਪੂਰਨ ਅਤੇ ਖਤਰਨਾਕ ਹਨ। ਸੰਯੁਕਤ ਰਾਸ਼ਟਰ 'ਚ ਵਿਦੇਸ਼ ਵਿਭਾਗ ਦੇ ਬੁਲਾਰੇ ਅਕਬਰੂਦੀਨ ਨੇ ਦੱਸਿਆ ਕਿ ਧਾਰਾ-370 ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ ਫੈਸਲੇ ਨਾਲ ਬਾਹਰੀ ਲੋਕਾਂ ਦਾ ਕੋਈ ਮਤਲਬ ਨਹੀਂ। ਇਕ ਦੇਸ਼ ਜੰਮੂ-ਕਸ਼ਮੀਰ ਨੂੰ ਲੈ ਕੇ ਜੇਹਾਦ ਅਤੇ ਹਿੰਸਾ ਦੀਆਂ ਗੱਲਾਂ ਕਰ ਰਿਹਾ ਹੈ। ਓਧਰ ਬੈਠਕ ਤੋਂ ਠੀਕ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲ ਕਰਨ ਦੀ ਖਬਰ ਮਿਲੀ ਹੈ।

Khushdeep Jassi

This news is Content Editor Khushdeep Jassi