ਕਸ਼ਮੀਰ ''ਚ ''ਚਿਲਾਈ ਕਲਾਂ'' ਦੀ ਸ਼ੁਰੂਆਤ, ਜਾਣੋਂ ਕੀ ਹੈ ਇਸ ਦਾ ਮਤਲਬ

12/22/2020 1:02:25 AM

ਸ਼੍ਰੀਨਗਰ : ਜੰਮੂ-ਕਸ਼ਮੀਰ ਵਿੱਚ ਕੜਾਕੇ ਦੀ ਠੰਡ ਦੇ 3 ਪੜਾਅ ਹੁੰਦੇ ਹੈ ਜਿਸ ਦਾ ਪਹਿਲਾ ਫੇਜ਼ ਸ਼ੁਰੂ ਹੋ ਗਿਆ ਹੈ। ਇਸ ਨੂੰ ਜੰਨਤ ਦੀ ਸਰਦੀ ਦਾ ਕਹਿਰ ਯਾਨੀ ਰੂ ਕੰਬਾਊ ਠੰਡ ਨੂੰ ਮਾਪਣ ਦਾ ਮੀਟਰ ਕਹਿ ਸਕਦੇ ਹਾਂ। ਰਵਿਾਇਤੀ ਤੌਰ 'ਤੇ 21 ਦਸੰਬਰ ਤੋਂ ਲੈ ਕੇ ਮਾਰਚ ਦੇ ਆਖ਼ਰੀ ਹਫਤੇ ਤੱਕ ਦੇ ਅੰਤਰਾਲ ਨੂੰ ਹੀ ਅਸਲ ਸਰਦੀ ਦਾ ਸੀਜਨ ਮੰਨਿਆ ਜਾਂਦਾ ਹੈ।
ਦਿੱਲੀ ਜੱਜ ਦੀ ਪ੍ਰੀਖਿਆ 'ਚ ਹਰਿਆਣਾ ਦੇ ਬੇਟੇ ਨੇ ਕੀਤਾ ਟਾਪ, ਪੂਰਾ ਪਿੰਡ ਮਨਾ ਰਿਹਾ ਜਸ਼ਨ

ਰਵਾਇਤੀ ਤੌਰ 'ਤੇ ਕਸ਼ਮੀਰ ਵਿੱਚ ਮੁੱਖ ਰੂਪ ਨਾਲ ਸਰਦੀਆਂ ਵਿੱਚ ਤਿੰਨ ਪੜਾਅਵਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਪੜਾਅ 21 ਦਸੰਬਰ ਤੋਂ ਸ਼ੁਰੂ ਹੋ ਕੇ ਕਰੀਬ 40 ਦਿਨਾਂ ਦਾ ਰਹਿੰਦਾ ਹੈ, ਭਿਆਨਕ ਠੰਡ ਦੇ ਇਸ ਫੇਜ਼ ਨੂੰ 'ਚਿਲਾਈ ਕਲਾਂ' (Chillai-Kalan) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਕੋਰੋਨਾ ਦੇ ਨਵੇਂ ਸਟਰੇਨ ਬਾਰੇ AIIMS ਡਾਇਰੈਕਟਰ ਰਣਦੀਪ ਗੁਲੇਰੀਆ ਨੇ ਜਾਣੋਂ ਕੀ ਕਿਹਾ

ਇਸ ਤੋਂ ਬਾਅਦ 20 ਦਿਨਾਂ ਦਾ ਇੱਕ ਹੋਰ ਪੜਾਅ ਹੁੰਦਾ ਹੈ ਉਸ ਦੌਰਾਨ ਆਮ ਤੌਰ 'ਤੇ ਠੰਡ ਚਿਲਾਈ ਕਲਾਂ ਤੋਂ ਘੱਟ ਰਹਿੰਦੀ ਹੈ, ਇਸ ਪੜਾਅ ਨੂੰ ਚਿਲਾਈ ਖੁਰਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਥੇ ਹੀ ਅੰਤਿਮ ਪੜਾਅ 10 ਦਿਨਾਂ ਦਾ ਹੁੰਦਾ ਹੈ, ਜਿਸ ਵਿੱਚ ਠੰਡ ਹੋਰ ਵੀ ਘੱਟ ਹੋ ਜਾਂਦੀ ਹੈ, ਜਿਸ ਨੂੰ ਸਥਾਨਕ ਲੋਕ ਚਿੱਲਈ ਬਾਚੇ ਦੇ ਤੌਰ 'ਤੇ ਜਾਣਦੇ ਹਨ।.

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Inder Prajapati

This news is Content Editor Inder Prajapati