ਨਿੰਬੂ, ਮਿਰਚ ਤੇ ਨਾਰੀਅਲ ਜ਼ਿਆਦਾ ਤਾਕਤ ਤਾਂ ਰਾਫੇਲ ਕਿਉਂ ਖਰੀਦਿਆ : ਉਦਿਤ ਰਾਜ

10/09/2019 9:13:12 PM

ਨਵੀਂ ਦਿੱਲੀ — ਕਾਂਗਰਸ ਨੇਤਾ ਉਦਿਤ ਰਾਜ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਰਾਫੇਲ ਲੜਾਕੂ ਜਹਾਜ਼ਾਂ ਦੀ ਹਥਿਆਰਾਂ ਦੀ ਪੂਜਾ ਕੀਤੇ ਜਾਣ 'ਤੇ ਸਵਾਲ ਚੁੱਕਿਆ ਹੈ। ਉਦਿਤ ਰਾਜ ਨੇ ਕਿਹਾ ਕਿ ਰਾਫੇਲ ਦੀ ਰੱਖਿਆ ਲਈ ਨਿੰਬੂ, ਮਿਰਚ ਅਤੇ ਨਾਰੀਅਲ ਦਾ ਸਹਾਰਾ ਲਿਆ ਜਾ ਰਿਹਾ ਹੈ। ਜੇਕਰ ਨਿੰਬੂ, ਮਿਰਚ ਅਤੇ ਨਾਰੀਅਲ ਨਾਲ ਹੀ ਰੱਖਿਆ ਹੋ ਰਹੀ ਹੈ ਤਾਂ ਰਾਫੇਲ ਕਿਉਂ ਲਿਆ? ਦੱਸ ਦਈਏ ਕਿ ਕਈ ਹਿੱਸਿਆਂ 'ਚ ਧਰਮ ਮਾਨਤਾ ਹੈ ਕਿ ਜੇਕਰ ਕੋਈ ਨਵਾਂ ਸਾਮਾਨ ਖਰੀਦਿਆਂ ਜਾਂਦਾ ਹੈ ਤਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਲਈ ਨਿੰਬੂ, ਮਿਰਚਾਂ ਅਤੇ ਨਾਰੀਅਲ ਵੀ ਚੜ੍ਹਾਇਆ ਜਾਂਦਾ ਹੈ।

ਬੁੱਧਵਾਰ ਨੂੰ ਕਾਂਗਰਸ ਨੇਤਾ ਉਦਿਤ ਰਾਜ ਨੇ ਕਿਹਾ, 'ਡਿਫੈਂਸ ਮਿਨਿਸਟਰੀ ਅਤੇ ਭਾਰਤ ਸਰਕਾਰ ਸੰਵਿਧਾਨ ਦੇ ਤਹਿਤ ਚੱਲਦੇ ਹੈ, ਜਿਸ ਦਾ ਕੋਈ ਧਰਮ ਨਹੀਂ ਹੈ, ਮਿਰਚਾਂ, ਨਿੰਬੂ ਅਤੇ ਨਾਰੀਅਲ ਨਾਲ ਪੂਜਾ ਦੇ ਨਾਲ ਰਾਫੇਲ ਇੰਡਕਟ ਕੀਤਾ ਗਿਆ। ਕਹਿਣ ਦਾ ਭਾਵ ਇਹ ਹੈ ਕਿ ਬਿਨਾਂ ਵਹਿਮ ਦੇ, ਨਿੰਬੂ, ਮਿਰਚ ਅਤੇ ਨਾਰੀਅਲ ਦੀ ਤਾਕਤ ਨਾਲ ਇਹ ਸਫਲ ਨਹੀਂ ਹੋਵੇਗਾ? ਜਦੋਂ ਮਿਰਚਾਂ, ਨਿੰਬੂ ਅਤੇ ਨਾਰੀਅਲ 'ਚ ਰਿਚੁਅਲਸ 'ਚ ਜ਼ਿਆਦਾ ਤਾਕਤ ਹੈ ਤਾਂ ਰਾਫੇਲ ਖਰੀਦਿਆਂ ਕਿਉਂ ਹੈ? ਨਿੰਬੂ ਤੇ ਨਾਰੀਅਲ ਨਾਲ ਹੀ ਦੇਸ਼ ਦੀ ਰੱਖਿਆ ਕਰ ਲੈਂਦੇ, ਜੋ ਸਾਇੰਟਿਸਟ ਹਨ, ਅਧਿਆਪਕ ਹਨ, ਬੱਚੇ ਹਨ ਅਤੇ ਉਨ੍ਹਾਂ 'ਤੇ ਇਸ ਦਾ ਕੀ ਅਸਰ ਪਵੇਗਾ?'

ਉਦਿਤ ਰਾਜ ਨੇ ਅੱਗੇ ਕਿਹਾ ਕਿ, 'ਕਿਉਂ ਇਸ ਨਾਲ ਦੁਨੀਆ 'ਚ ਸਾਡਾ ਮਜ਼ਾਕ ਨਹੀਂ ਬਣੇਗਾ ਜੋ ਇਹ ਗੱਲ ਕਰਕੇ ਅਸੀਂ ਸਾਇੰਸ ਅਤੇ ਤਕਨਾਲੋਜੀ ਨੂੰ ਡੀਵੈਲਿਊ ਕਰ ਰਹੇ ਹਾਂ। ਕੱਟੜਪੰਥੀ ਦਾ ਖੇਤਰ ਅਲਗ ਹੈ, ਵਹਿਮ ਦਾ ਖੇਤਰ ਅਲਗ ਹੈ ਅਤੇ ਵਿਗਿਆਨ ਦਾ ਖੇਤਰ ਅਲਗ ਹੈ। ਇਹੀ ਕਾਰਨ ਹੈ ਕਿ ਅਸੀਂ ਹਾਲੇ ਤਕ ਇਨਵੈਂਸ਼ਨ ਨਹੀਂ ਕਰ ਸਕੇ। ਏਅਰਕ੍ਰਾਫਟ ਨਹੀਂ ਬਣਾ ਸਕੇ।

ਕਾਂਗਰਸ ਰਾਜ ਵੀ ਹਥਿਆਰ ਦੀ ਪੂਜਾ ਹੁੰਦੀ ਸੀ: ਬੀਜੇਪੀ
ਬੀਜੇਪੀ ਦੇ ਰਾਸ਼ਟਰੀ ਸਕੱਤਰ ਸਰਦਾਰ ਆਰ.ਪੀ. ਸਿੰਘ ਨੇ ਉਦਿਤ ਰਾਜ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਸਿੰਘ ਨੇ ਕਿਹਾ, 'ਜਿਨ੍ਹਾਂ ਨੂੰ ਦੇਸ਼ ਦੀ ਧਾਰਮਿਕ ਅਤੇ ਸੱਭਿਆਚਾਰ ਮੂਲਾਂ ਦੀ ਜਾਣਕਾਰੀ ਨਹੀਂ ਹੈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ। ਅਜਿਹਾ ਨਹੀਂ ਹੈ ਕਿ ਦੇਸ਼ 'ਚ ਪਹਿਲੀ ਵਾਰ ਪੂਜਾ-ਪਾਠ ਹੋਇਆ ਹੈ। ਪਹਿਲਾਂ ਦੀਆਂ ਸਰਕਾਰਾਂ ਤੋਂ ਇਹ ਪਰੰਪਰਾਂ ਚੱਲਦੀ ਆ ਰਹੀ ਹੈ। ਬੋਫਰਸ ਤੋਪ ਖਰੀਦੇ ਜਾਣ ਦੌਰਾਨ ਵੀ ਪੂਜਾ ਪਾਠ ਕੀਤਾ ਗਿਆ ਸੀ। ਕੀ ਉਸ ਸਮੇਂ ਬੀਜੇਪੀ ਸਰਕਾਰ ਸੀ?'

ਆਰ.ਪੀ ਸਿੰਘ ਨੇ ਕਿਹਾ, 'ਇੰਡੋਨੇਸ਼ੀਆ ਇਕ ਮੁਸਲਿਮ ਦੇਸ਼ ਹੈ ਪਰ ਉਥੇ ਹੀ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ ਨਹੀਂ ਕੰਮ ਹੁੰਦੇ ਹਨ। ਕੀ ਉਥੇ ਵੀ ਵਹਿਮ ਭਰਮ ਹੈ? ਸਾਡੇ ਪੂਰਖੇ ਵੀ ਹਥਿਆਰਾਂ ਦੀ ਪੂਜਾ ਕਰਦੇ ਸਨ ਅਤੇ ਅਸੀਂ ਵੀ ਕਰ ਰਹੇ ਹਾਂ। ਆਖਿਰਕਾਰ ਇਸ 'ਚ ਉਦਿਤ ਰਾਜ ਨੂੰ ਕੀ ਨਜ਼ਰ ਆਇਆ? ਭਗਵਾਨ ਰਾਮ ਵੀ ਹਥਿਆਰਾਂ ਦੀ ਪੂਜਾ ਕਰਦੇ ਸਨ ਅਤੇ ਮਹਾਰਾਣਾ ਪ੍ਰਤਾਪ ਵੀ। ਇਹ ਕਿਹੜੀ ਨਵੀਂ ਗੱਲ ਹੈ, ਜਿਸ ਨੂੰ ਲੈ ਕੇ ਹਾਏ ਤੌਬਾ ਕੀਤਾ ਜਾ ਰਿਹਾ ਹੈ। ਜੋ ਲੋਕ ਹੰਗਾਮਾ ਕਰ ਰਹੇ ਹਨ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਅਤੇ ਧਰਮ ਦੀ ਜਾਣਕਾਰੀ ਨਹੀਂ ਹੈ।'

Inder Prajapati

This news is Content Editor Inder Prajapati