ਕੋਰੋਨਾ ਵੈਕਸੀਨ ਲਈ ਬੱਚਿਆਂ ਨੂੰ ਕਰਨਾ ਹੋਵੇਗਾ ਇੱਕ ਸਾਲ ਦਾ ਇੰਤਜ਼ਾਰ, ਇਹ ਹੈ ਵਜ੍ਹਾ

12/10/2020 12:34:04 AM

ਨਵੀਂ ਦਿੱਲੀ - ਇਹ ਸਾਲ ਲੰਘਣ ਤੱਕ ਲੱਖਾਂ ਬਾਲਗਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਜਾ ਚੁੱਕਿਆ ਹੋਵੇਗਾ ਪਰ ਬੱਚਿਆਂ ਨੂੰ 2021 ਦੇ ਅੰਤ ਤੱਕ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਉਹ ਇਸ ਵੈਕਸੀਨ ਦੇ ਟ੍ਰਾਇਲ ਦਾ ਹਿੱਸਾ ਨਹੀਂ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਮੌਜੂਦਾ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਨਹੀਂ ਹੋ ਸਕਦੀ ਹੈ ਅਤੇ ਦਵਾਈ ਕੰਪਨੀਆਂ ਨੂੰ ਉਨ੍ਹਾਂ ਲਈ ਵੱਖਰਾ ਟ੍ਰਾਇਲ ਸ਼ੁਰੂ ਕਰਨਾ ਹੋਵੇਗਾ। ਹਾਲਾਂਕਿ, ਬ੍ਰਿਟੇਨ ਨੇ ਫਾਇਜ਼ਰ-ਬਾਇਓਐਨਟੈਕ ਦੀ ਵੈਕਸੀਨ ਨੂੰ ਇਸ ਵਿਕਲਪ ਦੇ ਨਾਲ ਮਨਜ਼ੂਰੀ ਦਿੱਤੀ ਹੈ ਕਿ ਐਮਰਜੰਸੀ ਵਿੱਚ ਬੱਚਿਆਂ ਦਾ ਵੀ ਟੀਕਾਕਰਣ ਕੀਤਾ ਜਾਵੇ।

ਅਮਰੀਕਾ ਵਿੱਚ ਏਮੋਰੀ ਵੈਕਸੀਨ ਸੈਂਟਰ ਦੇ ਨਿਰਦੇਸ਼ਕ ਡਾ. ਰਫੀ ਅਹਿਮਦ ਦਾ ਕਹਿਣਾ ਹੈ ਕਿ ਫਿਲਹਾਲ ਬੱਚਿਆਂ ਨੂੰ ਟੀਕੇ ਨਹੀਂ ਲਗਾਏ ਜਾਣਗੇ ਕਿਉਂਕਿ ਉਹ ਟ੍ਰਾਇਲ ਦਾ ਹਿੱਸਾ ਨਹੀਂ ਹਨ। ਦਵਾਈ ਕੰਪਨੀਆਂ ਵਿੱਚੋਂ ਕੁੱਝ ਨੇ ਬੱਚਿਆਂ 'ਤੇ ਵੱਖਰੇ ਟ੍ਰਾਇਲ ਦੀ ਯੋਜਨਾ ਬਣਾਈ ਹੈ।
ਇਸ ਸੂਬੇ 'ਚ ਰੇਪ ਕਰਨ 'ਤੇ ਮਿਲੇਗੀ ਮੌਤ ਦੀ ਸਜ਼ਾ, ਸਰਕਾਰ ਨੇ ਦਿੱਤੀ ਮਨਜ਼ੂਰੀ

ਵੈਕਸੀਨ ਨਿਰਮਾਤਾ ਫਾਇਜ਼ਰ ਅਤੇ ਮਾਡਰਨਾ ਨੇ ਹਾਲ ਹੀ ਵਿੱਚ ਬੱਚਿਆਂ 'ਤੇ ਵੀ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ ਹੈ। ਵੱਖਰੇ ਤੌਰ 'ਤੇ ਕੀਤੇ ਜਾ ਰਹੇ ਇਸ ਮੁਸ਼ਕਿਲ ਟ੍ਰਾਇਲ ਦੇ ਤਹਿਤ ਦਵਾਈ ਕੰਪਨੀਆਂ ਨੂੰ ਲੰਬੀ ਮਿਆਦ ਦੀ ਸੁਰੱਖਿਆ, ਸਿਹਤ ਮਾਪਦੰਡ, ਦੋ ਖੁਰਾਕ ਦੇ ਵਿੱਚ ਅੰਤਰ ਆਦਿ ਦੀ ਜਾਂਚ ਕਰਨ ਦੀ ਜ਼ਰੂਰਤ ਹੋਵੇਗੀ ਤਾਂਕਿ ਬੱਚਿਆਂ 'ਤੇ ਵੈਕਸੀਨ ਦੇ ਪ੍ਰਯੋਗ ਦਾ ਨਤੀਜਾ ਬਿਹਤਰ ਹੋ ਸਕੇ। ਇਸ ਪ੍ਰਕਿਰਿਆ ਵਿੱਚ ਲੱਗਭੱਗ ਇੱਕ ਸਾਲ ਲੱਗਣ ਦੀ ਉਮੀਦ ਹੈ।

ਬਾਲਗਾਂ ਦੇ ਮੁਕਾਬਲੇ ਬੱਚਿਆਂ ਨੂੰ ਘੱਟ ਖ਼ਤਰਾ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅੰਕੜਿਆਂ ਮੁਤਾਬਕ, Covid-19 ਵਾਇਰਸ ਹੁਣ ਤੱਕ ਭਾਰਤ ਵਿੱਚ 97 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪੀੜਤ ਕਰ ਚੁੱਕਾ ਹੈ। ICMR ਅੰਕੜਿਆਂ ਦੇ ਆਧਾਰ 'ਤੇ ਨੈਸ਼ਨਲ ਕੋਆਪਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ (NCDC) ਦੇ ਇੱਕ ਅਨੁਮਾਨ ਮੁਤਾਬਕ, ਕਰੀਬ 12 ਫ਼ੀਸਦੀ ਪੀੜਤ ਆਬਾਦੀ 20 ਸਾਲ ਤੋਂ ਘੱਟ ਉਮਰ ਦੀ ਹੈ। ਬਾਕੀ 88 ਫ਼ੀਸਦੀ ਪੀੜਤ ਲੋਕ 20 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਇਹ ਗਿਣਤੀ 8 ਦਸੰਬਰ, 2020 ਤੱਕ ਦੀ ਹੈ।

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਬਾਲਗਾਂ ਦੀ ਤੁਲਨਾ ਵਿੱਚ ਬੱਚਿਆਂ ਵਿੱਚ ਇਹ ਬੀਮਾਰੀ ਅਤੇ ਇਸ ਦੀ ਮੌਤ ਦਰ ਕਾਫ਼ੀ ਘੱਟ ਰਹੀ ਹੈ। ਹਾਲਾਂਕਿ, ਕੋਵਿਡ-19 ਤੋਂ ਪੀੜਤ ਹੋ ਚੁੱਕੇ ਕਈ ਬੱਚਿਆਂ ਵਿੱਚ ਹੁਣ ਇੱਕ ਨਵਾਂ ਲੱਛਣ ਦੇਖਣ ਵਿੱਚ ਆਇਆ ਹੈ ਜਿਸ ਨੂੰ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (PMIS) ਕਿਹਾ ਜਾਂਦਾ ਹੈ।
ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਹੋਰ ਤੇਜ਼ ਹੋਵੇਗਾ ਅੰਦੋਲਨ, ਜਾਣੋਂ ਕੀ ਹੈ ਕਿਸਾਨ ਆਗੂਆਂ ਦੀ ਯੋਜਨਾ

ਪੀੜਤ ਬੱਚਿਆਂ ਵਿੱਚ ਇਸ ਬੀਮਾਰੀ ਦੇ ਜ਼ੋਖ਼ਿਮ ਨੂੰ ਵੇਖਦੇ ਹੋਏ ਇਸ ਗੱਲ ਦੀ ਜ਼ਰੂਰਤ ਵੱਧ ਜਾਂਦੀ ਹੈ ਕਿ ਕੋਰੋਨਾ ਦੀ ਵੈਕਸੀਨ ਉਨ੍ਹਾਂ ਲਈ ਕਾਫ਼ੀ ਸੁਰੱਖਿਅਤ ਹੋਣੀ ਚਾ​ਹੀਦੀ ਹੈ। ਮਾਹਰ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਬੱਚਿਆਂ ਲਈ ਵੈਕਸੀਨ ਦੀ ਪ੍ਰਭਾਵਸ਼ੀਲਤਾ ਅਤੇ ਲੰਬੇ ਸਮੇਂ ਤੱਕ ਸੁਰੱਖਿਆ ਯਕੀਨੀ ਹੋਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 

Inder Prajapati

This news is Content Editor Inder Prajapati