ਉਮਰ ਤੋਂ ਪਹਿਲਾਂ ਸਕੂਲ ਜਾਣ ਵਾਲੇ ਬੱਚੇ ਹੋ ਜਾਂਦੇ ਹਨ ‘ਫਿਸੱਡੀ’

01/19/2020 8:20:41 PM

ਨਵੀਂ ਦਿੱਲੀ (ਸਾ.ਟਾ.)–ਇਨ੍ਹੀਂ ਦਿਨੀਂ ਸਾਡੇ ਦੇਸ਼ ’ਚ ਪਲੇਅ ਸਕੂਲ ਤੇ ਪ੍ਰੋਪਰੇਟਰੀ ਸਕੂਲ ਦਾ ਚਲਨ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਪੇਰੈਂਟਸ ਵੀ ਇਨ੍ਹਾਂ ਸਾਰਿਆਂ ਦੇ ਝਾਂਸੇ ’ਚ ਆ ਕੇ ਬੱਚੇ ਨੂੰ ਉਮਰ ਤੋਂ ਪਹਿਲਾਂ ਸਕੂਲ ਭੇਜਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਥੇ ਉਨ੍ਹਾਂ ਦੀ ਪੇਰੈਂਟਿੰਗ ਨਾਲ ਜੁੜੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਅੱਜਕਲ ਬੱਚਾ 2 ਸਾਲ ਦਾ ਨਹੀਂ ਹੋਇਆ ਕਿ ਉਸ ਨੂੰ ਪਲੇਅ ਸਕੂਲ ਭੇਜ ਦਿੰਦੇ ਹਨ। 3 ਸਾਲ ਦੀ ਉਮਰ ’ਚ ਨਰਸਰੀ, 4 ’ਚ ਕੇਜੀ ਅਤੇ 5 ’ਚ ਕਲਾਸ-1, ਕਈ ਵਾਰ ਤਾਂ ਸਿਰਫ 4 ਸਾਲ ਦੀ ਉਮਰ ਦਾ ਬੱਚਾ ਵੀ ਕਲਾਸ-1 ’ਚ ਪਹੁੰਚ ਜਾਂਦਾ ਹੈ।

ਉਮਰ ਹੋਣੀ ਚਾਹੀਦੀ 6 ਸਾਲ
ਦਰਅਸਲ, ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਮੁਤਾਬਕ ਕਲਾਸ 1 ਮਤਲਬ ਪਹਿਲੀ ਕਲਾਸ ’ਚ ਪੜ੍ਹਨ ਵਾਲੇ ਬੱਚੇ ਦੀ ਉਮਰ ਕਿਸੇ ਵੀ ਕੀਮਤ ’ਤੇ 6 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਪਰ ਇੰਡੀਅਨ ਪੇਰੈਂਟਸ ’ਚ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਅਜਿਹੀ ਹੋੜ ਮਚੀ ਰਹਿੰਦੀ ਹੈ ਕਿ ਕਈ ਵਾਰ ਸਿਰਫ 4 ਸਾਲ ਦਾ ਬੱਚਾ ਵੀ ਕਲਾਸ-1 ’ਚ ਪਹੁੰਚ ਜਾਂਦਾ ਹੈ। ਇਹ ਪ੍ਰੈਕਟਿਸ ਸਿਰਫ ਸ਼ਹਿਰਾਂ ’ਚ ਹੀ ਦੇਖਣ ਨੂੰ ਨਹੀਂ ਮਿਲ ਰਹੀ ਸਗੋਂ ਪਿੰਡਾਂ ’ਚ ਵੀ ਅਜਿਹਾ ਹੋ ਰਿਹਾ ਹੈ। ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ (ASER) 2019 ਦੀ ਮੰਨੀਏ ਤਾਂ ਪੇਂਡੂ ਇਲਾਕਿਆਂ ’ਚ ਪੜ੍ਹਨ ਵਾਲੇ ਹਰ 5 ’ਚੋਂ 1 ਬੱਚਾ, 6 ਸਾਲ ਦੀ ਉਮਰ ਤੋਂ ਪਹਿਲਾਂ ਹੀ ਕਲਾਸ-1 ’ਚ ਪਹੁੰਚ ਜਾਂਦਾ ਹੈ।

ਉਮਰ ਘੱਟ ਹੋਵੇ ਤਾਂ ਸਕਿਲਸ ਹੁੰਦੀ ਹੈ ਪ੍ਰਭਾਵਿਤ
ਰਿਪੋਰਟਸ ਦੀ ਮੰਨੀਏ ਤਾਂ ਜੇਕਰ ਬੱਚੇ ਦੀ ਉਮਰ ਵਧ ਹੈ ਤਾਂ ਚੀਜ਼ਾਂ ਨੂੰ ਸਿੱਖਣ ਅਤੇ ਸਮਝਣ ਦੀ ਉਸ ਦੀ ਸੰਗਿਆਤਮਕ ਸਕਿੱਲਸ ਬਿਹਤਰ ਹੁੰਦੀ ਹੈ ਉਨ੍ਹਾਂ ਬੱਚਿਆਂ ਦੀ ਤੁਲਨਾ ’ਚ ਜੋ ਘੱਟ ਉਮਰ ’ਚ ਹੀ ਕਲਾਸ-1 ’ਚ ਪਹੁੰਚ ਜਾਂਦੇ ਹਨ। ਖਾਸ ਕਰ ਕੇ ਅੱਖਰਾਂ ਤੇ ਨੰਬਰਾਂ ਨੂੰ ਪਛਾਣਨ, ਪੜ੍ਹਨ ਤੇ ਯਾਦ ਰੱਖਣ ਦੀ ਸਮਰੱਥਾ। ਰਿਪਰੋਟ ’ਚ ਇਹ ਗੱਲ ਵੀ ਦੱਸੀ ਗਈ ਹੈ ਕਿ ਜਦੋਂ ਬਹੁਤ ਘੱਟ ਉਮਰ ਦੇ ਬੱਚਿਆਂ ਨੂੰ ਫਾਰਮ ਸਕੂਲ ’ਚ ਇਨਰਾਲ ਕਰਵਾ ਦਿੱਤਾ ਜਾਂਦਾ ਹੈ ਤਾਂ ਇਹ ਵੀ ਇਕ ਬਹੁਤ ਵੱਡੀ ਵਜ੍ਹਾ ਬਣ ਜਾਂਦੀ ਹੈ ਕਿ ਉਹ ਆਪਣੀ ਪੂਰੀ ਸਕੂਲ ਲਾਈਫ ’ਚ ਅਕੈਡਮਿਕਸ ਦੇ ਮਾਮਲੇ ’ਚ ਦੂਜੇ ਬੱਚਿਆਂ ਤੋਂ ਪਿੱਛੇ ਰਹਿ ਜਾਂਦੇ ਹਨ।

ਯੂਕੇ ’ਚ 5 ਅਤੇ ਯੂ.ਐੱਸ. ’ਚ 6 ਹਨ ਫਾਰਮਸ ਸਕੂਲ ਏਜ
ਬਾਕੀ ਦੁਨੀਆ ਦੇ ਦੇਸ਼ਾਂ ਦੀ ਗੱਲ ਕਰੀਏ ਤਾਂ ਯੂਕੇ. ’ਚ ਫਾਰਮਲ ਸਕੂਲਿੰਗ ਸ਼ੁਰੂ ਕਰਨ ਦੀ ਘੱਟੋ-ਘੱਟ ਉਮਰ 5 ਸਾਲ ਹੈ ਜਦੋਂਕਿ ਯੂ.ਐੱਸ. ਮਤਲਬ ਅਮਰੀਕਾ ’ਚ 6 ਸਾਲ। ਤੁਹਾਨੂੰ ਦੱਸ ਦੇਈਏ ਕਿ ਫਾਰਮਲ ਸਕੂਲਿੰਗ ਤਹਿਤ ਹੀ ਪਲੇਅ ਸਕੂਲ ਤੇ ਕਿੰਡਰਗਾਰਡਨ ’ਚ ਦੱਸੇ ਗਏ ਸਾਲ ਵੀ ਕਾਊਂਟ ਹੁੰਦੇ ਹਨ। ਦੂਜੇ ਸ਼ਬਦਾਂ ’ਚ ਕਹੀਏ ਤਾਂ ਯੂ.ਕੇ. ਤੇ ਯੂ.ਐੱਸ. ਦੋਵੇਂ ਥਾਵਾਂ ’ਤੇ ਬੱਚਿਆਂ ਨੂੰ ਕਿੰਡਰਗਾਰਡਨ ’ਚ ਐਡਮਿਸ਼ਨ ਕਰਾਉਣ ਲਈ ਵੀ 5 ਜਾਂ 6 ਸਾਲ ਦਾ ਹੋਣਾ ਜ਼ਰੂਰੀ ਹੈ। ਸਟੈਨਫੋਰਡ ਯੂਨੀਵਰਿਸਟੀ ਦੀ ਇਕ ਸਟੱਡੀ ਦੀ ਮੰਨੀਏ ਤਾਂ ਜੇਕਰ ਬੱਚਿਆਂ ਨੂੰ ਥੋੜ੍ਹੀ ਵਧ ਉਮਰ ’ਚ ਸਕੂਲ ’ਚ ਇਨਰਾਲ ਕਰਵਾਇਆ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਦੀ ਅਕੈਡਮਿਕ ਅਚੀਵਮੈਂਟ ਬਿਹਤਰ ਹੁੰਦੀ ਹੈ ਅਤੇ ਕ੍ਰਾਈਮ ਵਲ ਦਿਲਚਸਪੀ ਵੀ ਘਟਦੀ ਹੈ।

ਕੀ ਹੁੰਦਾ ਹੈ ਨੁਕਸਾਨ?
ASER ਦੀ ਰਿਪੋਰਟ ਇਸ ਗੱਲ ਨੂੰ ਵੀ ਹਾਈਲਾਈਟ ਕਰਦੀ ਹੈ ਕਿ ਘੱਟ ਉਮਰ ’ਚ ਬੱਚਿਆਂ ਨੂੰ ਸਕੂਲ ਭੇਜਣ ਦਾ ਖਮਿਆਜ਼ਾ ਇਹ ਹੈ ਕਿ ਫਿਲਹਾਲ ਕਲਾਸ-1 ’ਚ ਪੜ੍ਹਨ ਵਾਲੇ 41 ਫੀਸਦੀ ਬੱਚੇ ਸਿਰਫ ਨੰਬਰ 9 ਤਕ ਹੀ ਪਛਾਣ ਪਾਉਂਦੇ ਹਨ ਜਦੋਂਕਿ NCERT ਦੀ ਮੰਨੀਏ ਤਾਂ ਕਲਾਸ-1 ਦੇ ਬੱਚਿਆਂ ਨੂੰ 99 ਨੰਬਰ ਤਕ ਪਛਾਣਨਾ ਚਾਹੀਦਾ ਹੈ। ਹੁਣ ਤੁਸੀਂ ਹੀ ਸੋਚੋ ਕਿ ਤੁਸੀਂ ਬੱਚੇ ਨੂੰ ਘੱਟ ਉਮਰ ’ਚ ਸਕੂਲ ਭੇਜ ਕੇ ਉਸ ਦਾ ਭਲਾ ਕਰ ਰਹੇ ਹੋ ਜਾਂ ਬੁਰਾ?
 

Karan Kumar

This news is Content Editor Karan Kumar