ਖੇਡ-ਖੇਡ ''ਚ ਬੱਚਿਆਂ ਨੂੰ ਮਿਲਿਆ 6.5 ਕਰੋੜ ਸਾਲ ਪੁਰਾਣਾ ਡਾਇਨਾਸੋਰ ਦਾ ਅੰਡਾ, ਵਿਗਿਆਨੀ ਵੀ ਹੈਰਾਨ

11/07/2020 9:43:03 PM

ਮੰਡਲਾ (ਅਰਵਿੰਦ ਸੋਨੀ) : ਡਾਇਨਾਸੋਰ ਦਾ ਨਾਮ ਸੁਣਦੇ ਹੀ ਇੱਕ ਵੱਡੇ ਜਾਨਵਰ ਦੀ ਤਸਵੀਰ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਲੇਕਿਨ ਜੇਕਰ ਅਸੀਂ ਕਹੀਏ ਕਿ ਇਸ ਵੱਡੇ ਜਾਨਵਰ ਦੇ ਅੰਡੇ ਨੂੰ ਬੱਚਿਆਂ ਨੇ ਗੇਂਦ ਸਮਝ ਕੇ ਕਾਫੀ ਮਜੇ ਲਈ ਤਾਂ ਤੁਹਾਨੂੰ ਹੈਰਾਨੀ ਤਾਂ ਜ਼ਰੁਰ ਹੋਵੇਗੀ। ਜੀ ਹਾਂ ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ 'ਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਡਾਇਨਾਸੋਰ ਦੇ ਕਰੋੜਾਂ ਸਾਲ ਪੁਰਾਣੇ ਜੀਵ ਅੰਸ਼ ਮਿਲਣ ਦਾ ਦਾਅਵਾ ਇੱਕ ਪ੍ਰੋਫੈਸਰ ਨੇ ਕੀਤਾ ਹੈ। ਪ੍ਰੋਫੈਸਰ ਦਾ ਦਾਅਵਾ ਹੈ ਕਿ ਜਿਸ ਪੱਥਰ ਵਰਗੀ ਚੀਜ਼ ਨੂੰ ਬੱਚੇ ਗੇਂਦ ਸਮਝ ਕੇ ਖੇਡ ਰਹੇ ਸਨ ਉਹ ਡਾਇਨਾਸੋਰ ਦੀ  ਇਕ ਜੈਵਿਕ ਪ੍ਰਜਾਤੀ ਹੈ। ਖਾਸ ਗੱਲ ਇਹ ਕਿ ਇਹ ਜੀਵ ਅੰਸ਼ ਇਸ ਤੋਂ ਪਹਿਲਾਂ ਕਦੇ ਭਾਰਤ 'ਚ ਨਹੀਂ ਮਿਲੇ। 

ਜੀਵ ਅੰਸ਼ ਦਾ ਪਤਾ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੂੰ ਮਹਾਰਾਜਪੁਰ ਮੋਹਨ ਟੋਲਾ ਦੇ ਪਹਾੜੀ ਖੇਤਰ 'ਚ ਮਾਰਨਿੰਗ ਵਾਕ ਦੌਰਾਨ ਚੱਲਿਆ। ਵਿਗਿਆਨੀ ਅਧਿਐਨ ਅਤੇ ਪ੍ਰੀਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਸ਼ਾਕਾਹਾਰੀ ਡਾਇਨਾਸੋਰ ਦੇ ਅੰਡਾ ਹੈ। ਜਿਸ ਦਾ ਦਾਅਵਾ ਭੂ-ਵਿਗਿਆਨੀ ਪ੍ਰੋਫੈਸਰ ਪੀ.ਕੇ. ਕਥਲ ਨੇ ਅਧਿਐਨ ਤੋਂ ਬਾਅਦ ਕੀਤਾ। ਪ੍ਰੋ. ਕਥਲ ਨੇ ਕਿਹਾ ਹੈ ਕਿ ਜੀਵ ਅੰਸ਼ ਕਰੀਬ 6.5 ਕਰੋੜ ਸਾਲ ਪੁਰਾਣੇ ਹਨ ਅਤੇ ਡਾਇਨਾਸੋਰ ਦੀ ਅਜਿਹੀ ਪ੍ਰਜਾਤੀ ਦੇ ਹਨ ਜੋ ਭਾਰਤ 'ਚ ਅਜੇ ਤੱਕ ਨਹੀਂ ਮਿਲੇ। ਪ੍ਰੋਫੈਸਰ ਪੀ.ਕੇ. ਕਥਲ ਹਰੀ ਸਿੰਘ ਗੌਰ ਯੂਨੀਵਰਸਿਟੀ ਦੇ ਭੂ-ਵਿਗਿਆਨੀ ਹਨ ਅਤੇ ਉਨ੍ਹਾਂ ਨੇ 30 ਅਕਤੂਬਰ ਨੂੰ ਰਿਸਰਚ ਦੇ ਆਧਾਰ 'ਤੇ ਪੁਸ਼ਟੀ ਕੀਤੀ ਕਿ ਗੇਂਦ ਵਰਗੀ ਇਹ ਚੀਜ਼ ਡਾਇਨਾਸੋਰ ਦਾ ਅੰਡਾ ਹੈ। ਦੱਸਿਆ ਗਿਆ ਕਿ 6.30 ਕਰੋੜ ਸਾਲ ਪਹਿਲਾਂ ਨਰਮਦਾ ਨਦੀ ਨੇੜੇ ਡਾਇਨਾਸੋਰ ਦੀ ਮੌਜੂਦਗੀ ਜ਼ਿਆਦਾ ਸੀ। ਜਿਸ ਦੀ ਵਜ੍ਹਾ ਨਾਲ ਡਾਇਨਾਸੋਰ ਦੂਰੋਂ-ਦੂਰੋਂ ਅੰਡੇ ਦੇਣ ਇਥੇ ਆਉਂਦੇ ਸਨ ਅਤੇ ਇਸ ਅੰਡੇ ਦਾ ਔਸਤ ਭਾਰ 2.6 ਕਿੱਲੋ ਗ੍ਰਾਮ ਹੈ।  

Inder Prajapati

This news is Content Editor Inder Prajapati