ਯੂ. ਪੀ. : ਪ੍ਰਤਾਪਗੜ੍ਹ 'ਚ ਬਰਾਤ ਨਾਲ ਵਾਪਰਿਆ ਹਾਦਸਾ, ਬੱਚਿਆਂ ਸਣੇ 14 ਲੋਕਾਂ ਦੀ ਮੌਤ

11/20/2020 9:20:13 AM

ਪ੍ਰਤਾਪਗੜ੍ਹ- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੁੰਡਾ ਇਲਾਕੇ ਵਿਚ ਬਰਾਤੀਆਂ ਨਾਲ ਭਰੀ ਬਲੈਰੋ ਤੇ ਟਰੱਕ ਵਿਚਕਾਰ ਵੀਰਵਾਰ ਰਾਤ ਨੂੰ ਟੱਕਰ ਹੋ ਗਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 7 ਬੱਚੇ ਵੀ ਸ਼ਾਮਲ ਸਨ। ਇਹ ਸਾਰੇ ਨਵਾਬਗੰਜ ਥਾਣਾ ਖੇਤਰ ਤੋਂ ਬਰਾਤ ਨਾਲ ਵਾਪਸ ਆ ਰਹੇ ਸਨ। 

PunjabKesari

ਕੁੰਡਾ ਕੋਤਵਾਲ ਨੇ ਬਲੈਰੋ ਵਿਚ ਸਵਾਰ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਕੁੰਡਾ ਥਾਣਾ ਖੇਤਰ ਦੇ ਚੌਸਾ ਜਿਰਗਾਪੁਰ ਪਿੰਡ ਦੇ ਸੰਤਰਾਮ ਯਾਦਵ ਦੇ ਪੁੱਤ ਦੀ ਬਰਾਤ ਨਵਾਬਗੰਜ ਥਾਣਾ ਖੇਤਰ ਦੇ ਸ਼ੇਖਵਾਪੁਰ ਗਈ ਸੀ। ਦੇਰ ਰਾਤ ਕੁਝ ਬਰਾਤੀ ਬਲੈਰੋ ਰਾਹੀਂ ਪਰਤ ਰਹੇ ਸਨ।

ਇਹ ਵੀ ਪੜ੍ਹੋ- ਇਜ਼ਰਾਇਲ ਦੇ PM ਦੀ ਧਮਕੀ- 'ਹਵਈ ਹਮਲੇ ਲਈ ਤਿਆਰ ਰਹੇ ਈਰਾਨ'
ਰਾਤ ਤਕਰੀਬਨ ਇਕ ਵਜੇ ਦੇਸ਼ਰਾਜ ਇੰਦਾਰ ਕੋਲ ਖੜ੍ਹੇ ਟਰੱਕ ਵਿਚ ਬਰਾਤੀਆਂ ਦੀ ਗੱਡੀ ਪਿੱਛਿਓਂ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਬਲੈਰੋ ਦੇ ਪਰਖੱਚੇ ਉੱਡ ਗਏ। ਟੱਕਰ ਦੀ ਆਵਾਜ਼ ਸੁਣ ਕੇ ਨੇੜਲੇ ਘਰਾਂ ਦੇ ਲੋਕਾਂ ਨੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਘਟਨਾ ਵਾਲੇ ਸਥਾਨ 'ਤੇ ਪੁੱਜੀ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। 
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਵੀ ਮੌਤ ਹੋ ਗਈ। ਲਾਸ਼ਾਂ ਨੂੰ ਟਰੱਕ ਰਾਹੀਂ ਲੱਦ ਕੇ ਲੈ ਜਾਇਆ ਗਿਆ। ਇਸ ਦਰਦਨਾਕ ਮੰਜ਼ਰ ਨੂੰ ਦੇਖ ਕੇ ਹਰੇਕ ਦੀ ਰੂਹ ਕੰਬ ਗਈ। 


Lalita Mam

Content Editor

Related News