ਰਤਲਾਮ ਦੇ ਚਾਈਲਡ ਹੋਮ ਤੋਂ ਬੱਚੀਆਂ ਦੀ ਸਮੱਗਲਿੰਗ

02/12/2019 5:35:33 AM

ਰਤਲਾਮ, (ਇੰਟ.)– ਮੱਧ ਪ੍ਰਦੇਸ਼ ਦੇ ਰਤਲਾਮ ਚਾਈਲਡ ਹੋਮ ਸੈਕਸ ਸ਼ੋਸ਼ਣ ਮਾਮਲੇ 'ਚ ਹੁਣ ਮਨੁੱਖੀ ਸਮੱਗਲਿੰਗ  ਦੇ ਨਜ਼ਰੀਏ ਨਾਲ ਜਾਂਚ ਕਰੇਗੀ। ਮਾਮਲੇ 'ਚ ਰਤਲਾਮ ਐੱਸ. ਪੀ. ਗੌਰਵ ਤਿਵਾੜੀ ਨੇ ਦੱਸਿਆ ਕਿ ਜਾਵਰਾ ਦੇ ਕੁੰਦਨ ਕੁਤੀਰਚਾਈਲਡ ਪ੍ਰੋਟੈਕਸ਼ਨ ਹੋਮ ਤੋਂ 280 ਤੋਂ ਜ਼ਿਆਦਾ ਬੱਚੀਆਂ ਤੋਂ ਪੁਲਸ ਪੁੱਛਗਿਛ ਕਰਕੇ ਉਨ੍ਹਾਂ ਦੇ ਬਿਆਨ ਦਰਜ ਕਰੇਗੀ। ਜੇ ਮਾਮਲੇ 'ਚ ਕੋਈ ਗੜਬੜ ਪਾਈ ਜਾਂਦੀ ਹੈ ਤਾਂ ਪੁਲਸ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕਰੇਗੀ। ਪੁਲਸ ਨੇ ਇਸ ਪੂਰੇ ਮਾਮਲੇ 'ਚ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਹੈ, ਜੋ 15 ਦਿਨਾਂ 'ਚ ਆਪਣੀ ਰਿਪੋਰਟ ਸੌਂਪੇਗੀ। 

Bharat Thapa

This news is Content Editor Bharat Thapa