ਇਸ ਲੜਕੇ ਦਾ ਸੁਸਾਈਡ ਨੋਟ ਪੜ੍ਹ ਕੇ ਤੁਹਾਡੇ ਵੀ ਨਿਕਲ ਜਾਣਗੇ ਹੰਝੂ

09/03/2015 11:58:42 AM


ਨਵੀਂ ਦਿੱਲੀ- ਅਕਸਰ ਘਰਾਂ ''ਚ ਹੁੰਦੇ ਲੜਾਈ-ਝਗੜੇ ਕਾਰਨ ਬੱਚੇ ਮਾਨਸਿਕ ਤਣਾਅ ਵਿਚ ਆ ਜਾਂਦੇ ਹਨ ਤੇ ਅਜਿਹਾ ਕਦਮ ਚੁੱਕ ਲੈਂਦੇ ਹਨ, ਜਿਸ ਬਾਰੇ ਮਾਂ-ਬਾਪ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਕੁਝ ਅਜਿਹਾ ਹੀ ਕੀਤਾ ਇਸ 13 ਸਾਲ ਦੇ ਲੜਕੇ ਨੇ। ਪਤੀ-ਪਤਨੀ ਦਰਮਿਆਨ ਚਲ ਰਹੇ ਕਲੇਸ਼ ਦਾ ਖਮਿਆਜ਼ਾ ਦੋਹਾਂ ਨੂੰ ਆਪਣੇ 13 ਸਾਲ ਦੇ ਹੋਣਹਾਰ ਬੇਟੇ ਦੀ ਜਾਨ ਗੁਆ ਕੇ ਚੁਕਾਉਣਾ ਪਿਆ। 13 ਸਾਲ ਦੇ ਸ਼ਾਨੂੰ ਨਾਂ ਦੇ ਇਸ ਲੜਕੇ ਨੇ ਆਪਣੀ ਮਾਸੀ ਦੇ ਘਰ ਫਾਂਸੀ ਲਾ ਕੇ ਜਾਨ ਦੇ ਦਿੱਤੀ। 
ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਆਪਣੇ ਭਰਾ ਅਤੇ ਮਾਸੀ ਦੀ ਲੜਕੀ ਨਾਲ ਬੈਠ ਕੇ ਦੇਰ ਰਾਤ ਤਕ ਗੱਲਾਂ ਕਰਦਾ ਰਿਹਾ। ਅੱਧੀ ਰਾਤ ਨੂੰ ਉਸ ਦੇ ਭਰਾ ਦੀ ਅਚਾਨਕ ਅੱਖ ਖੁੱਲੀ ਤਾਂ ਉਸ ਨੇ ਦੇਖਿਆ ਕਿ ਸ਼ਾਨੂੰ ਫਾਂਸੀ ਦੇ ਫੰਦੇ ਨਾਲ ਲਟਕ ਰਿਹਾ। ਉਸ ਨੇ ਰੌਲਾ ਪਾਇਆ ਤੇ ਉਸ ਨੂੰ ਫਾਂਸੀ ਦੇ ਫੰਦੇ ਤੋਂ ਉਤਾਰ ਕੇ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦਰਅਸਲ ਸ਼ਾਨੂੰ ਦੀ ਮਾਂ ਦੁਬਈ ''ਚ ਇਕ ਨਾਮੀ ਕੰਪਨੀ ''ਚ ਨੌਕਰੀ ਕਰਦੀ ਹੈ, ਜਦੋਂ ਕਿ ਪਿਤਾ ਫੋਟੋਗ੍ਰਾਫਰ ਹੈ। ਪੁਲਸ ਨੂੰ ਛਾਣਬੀਨ ਦੌਰਾਨ ਪਤਾ ਲੱਗਾ ਕਿ ਸ਼ਾਨੂੰ ਚਾਹੁੰਦਾ ਸੀ ਕਿ ਉਸ ਦੇ ਮਾਂ-ਬਾਪ ਇਕੱਠੇ ਰਹਿਣ ਪਰ ਉਸ ਦੀ ਮਾਂ ਨੂੰ ਪੈਸੇ ਕਮਾਉਣ ਦਾ ਲਾਲਚ ਸੀ, ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਦੁਬਈ ਚਲੀ ਗਈ। 
ਉਸ ਨੇ ਸੁਸਾਈਡ ਨੋਟ ''ਚ ਲਿਖਿਆ ਕਿ ਜਿੱਥੇ ਇਨਸਾਨ ਤੋਂ ਜ਼ਿਆਦਾ ਪੈਸਿਆਂ ਦੀ ਕੀਮਤ ਹੈ, ਉਸ ਨੂੰ ਇਸ ਦੁਨੀਆ ''ਚ ਨਹੀਂ ਜਿਊਣਾ ਹੈ। ਪੁਲਸ ਉਸ ਦਾ ਲੈਪਟਾਪ ਅਤੇ ਮੋਬਾਈਲ ਫੋਨ ਕਬਜ਼ੇ ''ਚ ਲੈ ਕੇ ਛਾਣਬੀਨ ਕਰ ਰਹੀ ਹੈ। ਪੁਲਸ ਨੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਤਣਾਅ ''ਚ ਆ ਕੇ ਸ਼ਾਨੂੰ ਨੇ ਅਜਿਹਾ ਕਦਮ ਚੁੱਕਿਆ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu