ਬੱਚੀਆਂ ਨੂੰ ਯੌਨ ਹਿੰਸਾ ਦਾ ਸ਼ਿਕਾਰ ਬਣਾਉਣ ਵਾਲਿਆਂ ਨੂੰ ਸਖਤ ਸਜ਼ਾ ਦੇਣਾ ਜ਼ਰੂਰੀ : ਮਾਇਆਵਤੀ

06/11/2019 2:08:10 PM

ਨਵੀਂ ਦਿੱਲੀ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਕਠੁਆ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਨੂੰ ਕੋਰਟ ਵਲੋਂ ਸਖਤ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਆਸ ਜ਼ਾਹਰ ਕੀਤੀ ਹੈ ਕਿ ਇਸ ਨਾਲ ਅਪਰਾਧ ਕਰਨ ਵਾਲਿਆਂ ਨੂੰ ਡਰ ਪੈਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਸਾਰੀਆਂ ਥਾਂਵਾਂ ਇਸ ਤਰ੍ਹਾਂ ਦੇ ਮਾਮਲਿਆਂ 'ਚ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ,''ਕੋਰਟ ਵਲੋਂ ਕਠੁਆ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਅਤੇ ਫਿਰ ਕਤਲ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਅਤੇ ਤਿੰਨ ਹੋਰ ਨੂੰ 5 ਸਾਲ ਕੈਦ ਦੀ ਸਜ਼ਾ ਦੇਣ ਤੋਂ ਬਾਅਦ, ਸੰਭਵ ਹੈ ਕਿ ਲੋਕਾਂ 'ਚ ਕਾਨੂੰਨ ਦਾ ਕੁਝ ਡਰ ਪੈਦਾ ਹੋਵੇ ਅਤੇ ਉਹ ਦਰਿੰਦਗੀ ਤੋਂ ਬਾਜ ਆਉਣ।'' ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕਠੁਆ 'ਚ 8 ਸਾਲਾ ਲੜਕੀ ਨਾਲ ਸਮੂਹਕ ਬਲਾਤਕਾਰ ਅਤੇ ਕਤਲ ਦੇ ਸਨਸਨੀਖੇਜ਼ ਮਾਮਲੇ 'ਚ ਤਿੰਨ ਮੁੱਖ ਦੋਸ਼ੀਆਂ ਨੂੰ ਸੋਮਵਾਰ ਨੂੰ ਪਠਾਨਕੋਟ ਸਥਿਤ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਜਦੋਂ ਕਿ ਸਬੂਤਾਂ ਨੂੰ ਨਸ਼ਟ ਕਰਨ ਦੇ ਜ਼ੁਰਮ 'ਚ ਤਿੰਨ ਹੋਰ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ। ਮਾਇਆਵਤੀ ਨੇ ਕਿਹਾ,''ਕਾਨੂੰਨ ਵਲੋਂ ਕਾਨੂੰਨ ਦਾ ਰਾਜ਼ ਕਾਇਮ ਕਰਨ ਲਈ ਦੇਸ਼ 'ਚ ਹਰ ਜਗ੍ਹਾ ਅਜਿਹੀਆਂ ਸਜ਼ਾਵਾਂ ਦੇਣਾ ਜ਼ਰੂਰੀ ਲੱਗਦਾ ਹੈ।''

DIsha

This news is Content Editor DIsha