5 ਸਾਲਾ ਬੱਚੀ ਨਾਲ ਜਬਰ ਜ਼ਿਨਾਹ, ਪਿਓ ਨੇ ਡੰਡਿਆਂ ਨਾਲ ਕੁੱਟ-ਕੁੱਟ ਕੀਤਾ ਦੋਸ਼ੀ ਦਾ ਕਤਲ

11/23/2020 12:50:21 PM

ਭਰੂਚ- ਗੁਜਰਾਤ ਦੇ ਭਰੂਚ ਜ਼ਿਲ੍ਹੇ 'ਚ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਬੱਚੀ ਨੇ ਪਿਓ ਨੇ 19 ਸਾਲਾ ਦੋਸ਼ੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਇੱਥੇ ਅੰਕਲੇਸ਼ਵਰ ਦੇ ਨਾਵਾ ਬੋਰਭਾਟਾ ਪਿੰਡ 'ਚ ਸ਼ੁੱਕਰਵਾਰ ਸ਼ਾਮ 5 ਸਾਲਾ ਬੱਚੀ ਦੇ ਪਿਓ ਨੇ ਦੋਸ਼ੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਸੁਪਰਡੈਂਟ ਚਿਰਾਗ ਪਟੇਲ ਨੇ ਦੱਸਿਆ ਕਿ ਦੋਸ਼ੀ ਬੇਹੋਸ਼ ਹੋ ਗਿਆ ਅਤੇ ਉਸ ਨੂੰ ਭਰੂਚ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ੁੱਕਰਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਦਾਜ ਲਈ ਪੈਸੇ ਨਹੀਂ ਜੁਟਾ ਸਕਿਆ ਪਿਤਾ, ਵਿਆਹ ਵਾਲੇ ਕਾਰਡ 'ਤੇ ਸੁਸਾਈਡ ਨੋਟ ਲਿਖ ਦਿੱਤੀ ਜਾਨ

ਪਟੇਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੱਚੀ ਚੀਕਦੀ ਹੋਈ ਟਾਇਲਟ ਤੋਂ ਬਾਹਰ ਆਈ ਅਤੇ ਇਸ ਦੇ ਤੁਰੰਤ ਬਾਅਦ 19 ਸਾਲਾ ਨੌਜਵਾਨ ਨੂੰ ਵੀ ਉੱਥੋਂ ਨਿਕਲਦਾ ਹੋਇਆ ਉਸ ਦੀ ਮਾਂ ਨੇ ਦੇਖਿਆ। ਬੱਚੀ ਦੀ ਮਾਂ ਉਸ ਨੂੰ ਕੁੜੀ ਦੇ ਪਿਓ ਕੋਲ ਲੈ ਗਈ। ਪੁਲਸ ਅਧਿਕਾਰੀ ਨੇ ਕਿਹਾ,''ਅਪਰਾਧ ਤੋਂ ਨਾਰਾਜ਼ ਬੱਚੀ ਦੇ ਪਿਤਾ ਨੇ ਦੋਸ਼ੀ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਦੀ ਹਸਪਤਾਲ 'ਚ ਮੌਤ ਹੋ ਗਈ। ਕੁੜੀ ਦੇ ਪਿਓ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।'' ਪਟੇਲ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਨੌਜਵਾਨ ਦੀ ਮੌਤ ਤੋਂ ਪਹਿਲਾਂ ਬੱਚੀ ਦੇ ਪਿਤਾ ਨੇ ਉਸ ਵਿਰੁੱਧ ਜਬਰ ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪ੍ਰੇਮਿਕਾ ਨੂੰ ਮਿਲਣ ਪੁੱਜੇ ਪ੍ਰੇਮੀ ਦੀ ਕੁੜੀ ਵਾਲਿਆਂ ਨੇ ਪੂਰੀ ਰਾਤ ਲਾਈ ਝਾੜ, ਸਵੇਰੇ ਬਣਾ ਲਿਆ 'ਜਵਾਈ'

DIsha

This news is Content Editor DIsha