ਬੱਚਿਆਂ ਨੂੰ ਬੌਣਾ ਬਣਾ ਰਿਹੈ ਬਾਲ ਵਿਆਹ

12/28/2017 5:36:20 AM

ਪਟਨਾ - ਬਾਲ ਵਿਆਹ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ। ਘੱਟ ਉਮਰ ਵਿਚ ਵਿਆਹ ਦਾ ਖਾਮਿਆਜ਼ਾ ਨਾ ਸਿਰਫ ਲਾੜੇ-ਲਾੜੀ ਨੂੰ ਭੁਗਤਣਾ ਪੈਂਦਾ ਹੈ, ਸਗੋਂ ਸਮਾਜ 'ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਘੱਟ ਉਮਰ ਵਿਚ ਗਰਭ ਧਾਰਨ ਕਰਨ ਕਾਰਨ ਅਵਿਕਸਿਤ ਬੱਚੇ ਦਾ ਜਨਮ ਹੁੰਦਾ ਹੈ। ਅੱਗੇ ਜਾ ਕੇ ਅਜਿਹੇ ਬੱਚੇ ਬੌਣੇਪਨ ਅਤੇ ਮੰਦਬੁੱਧੀ ਦੇ ਸ਼ਿਕਾਰ ਹੋ ਜਾਂਦੇ ਹਨ।
ਬਾਲ ਵਿਆਹ ਐਕਟ ਤਹਿਤ 18 ਸਾਲ ਤੋਂ ਵੱਧ ਉਮਰ ਦਾ ਲੜਕਾ ਜੇ ਕਿਸੇ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਬਾਲ ਵਿਆਹ ਦਾ ਦੋਸ਼ੀ ਸਮਝਿਆ ਜਾਵੇਗਾ ਅਤੇ ਸਜ਼ਾ ਹੋਵੇਗੀ।