ਜੰਗਲ ''ਚ ਪਿਆ ਸੀ ਇਕ ਮਹੀਨੇ ਦਾ ਬੱਚਾ, ਹੁਣ ਮਾਤਾ-ਪਿਤਾ ਬਣਨ ਲਈ ਲੱਗੀ ਭੀੜ

02/16/2017 2:41:51 PM

ਭੋਪਾਲ— ਸ਼ਾਹਪੁਰ ਤਹਿਸੀਲ ਦੇ ਬਰੇਠਾ-ਜੰਗਲ ''ਚ ਮੰਗਲਵਾਰ ਨੂੰ ਕੋਈ ਆਪਣੇ ਜ਼ਿਗਰ ਦੇ ਟੁਕੜੇ ਨੂੰ ਮਰਨ ਦੇ ਲਈ ਸੁੱਟ ਕੇ ਚਲਾ ਗਿਆ। ਹੁਣ ਉਸ ਹੀ ਬੱਚੇ ਨੂੰ ਗੋਦ ਲੈਣ ਲਈ ਕਈ ਪਰਿਵਾਰ ਸਾਹਮਣੇ ਆਏ ਹਨ। ਜਿੱਥੇ ਇਸ ਬੱਚੇ ਨੂੰ ਕੋਈ ਛੱਡ ਗਿਆ ਸੀ, ਉਥੇ ਤੇਂਦੁਏਂ ਆਦਿ ਜੰਗਲੀ ਜਾਨਵਰ ਦੇਖੇ ਜਾਂਦੇ ਹਨ। 
ਬੈਤੂਲ ਜ਼ਿਲੇ ਦੇ ਸ਼ਾਹਪੁਰ ''ਚ ਬਰੇਠਾ ਦੇ ਜੰਗਲ ''ਚ ਮੰਗਲਵਾਰ ਸਵੇਰੇ ਬਾਂਚਾ ਬੀਟ ''ਚ ਇਕ ਨਵਜਾਤ ਰੌਂਦਾ ਹੋਇਆ ਮਿਲਿਆ। ਘਟਨਾ ਸਥਾਨ ਜ਼ਿਲੇ ਤੋਂ ਕਰੀਬ 22 ਕਿਲੋਮੀਟਰ, ਜਦਕਿ ਤਹਿਸੀਲ ਤੋਂ 10 ਕਿਲੋਮੀਟਰ ਦੂਰ ਹੈ। ਸਵੇਰੇ 9.30 ਵਜੇ ਜੰਗਲ ''ਚ ਕੰਮ ਕਰ ਰਹੇ ਮਜ਼ਦੂਰਾਂ ਨੇ ਨਵਜਾਤ ਨੂੰ ਰੌਂਦੇ ਹੋਏ ਸੁਣਿਆ ਤਾਂ ਖੇਤਰ ਵਾਸੀਆਂ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ 108 ''ਤੇ ਫੋਨ ਕੀਤਾ ਅਤੇ ਬੱਚੇ ਨੂੰ ਹਸਪਤਾਲ ਪਹੁੰਚਾਇਆ। ਡਾਕਟਰ ਨੇ ਦੱਸਿਆ ਬੱਚਾ ਇਕ ਮਹੀਨੇ ਦਾ ਹੈ। ਉਸ ਦਾ ਭਾਰ 2 ਕਿਲੋ ਹੈ। ਉਹ ਪੂਰਾ ਤਰ੍ਹਾਂ ਸਿਹਤਮੰਦ ਹੈ। ਉਸ ਦੀ ਸੁਰੱਖਿਆ ਲਈ ਜ਼ਿਲੇ ਹਸਪਤਾਲ ''ਚ ਰੈਫਰ ਕਰ ਦਿੱਤਾ ਗਿਆ ਹੈ। ਜਿਸ ਸਥਾਨ ''ਤੇ ਨਵਜਾਤ ਨੂੰ ਛੱਡਿਆ ਗਿਆ, ਉਥੇ ਜੰਗਲੀ ਜਾਨਵਰ ਘੁੰਮਦੇ ਰਹਿੰਦੇ ਹਨ। ਇਸ ਇਲਾਕੇ ''ਚ ਨਵਜਾਤ ਨੂੰ ਛੱਡਣ ਵਾਲੇ ਦੀ ਤਲਾਸ਼ ਸ਼ਾਹਪੁਰ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਕ ਬੱਸ ਡਰਾਇਵਰ ਨੇ ਦੱਸਿਆ ਸੀ ਕਿ ਇਕ ਵਿਅਕਤੀ ਨਾਲ ਬੱਚੇ ਨੂੰ ਬੱਸ ਤੋਂ ਜੰਗਲ ਵੱਲ ਉਤਰਦੇ ਦੇਖਿਆ ਸੀ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ।