ਫਿਰ ਡਿੱਗਾ ਬੋਰਵੈੱਲ 'ਚ 2 ਸਾਲ ਦਾ ਮਾਸੂਮ ਬੱਚਾ

10/26/2019 12:10:22 PM

ਤਿਰੁਚਿਰਾਪੱਲੀ— ਤਾਮਿਲਨਾਡੂ ਦੇ ਤਿਰੁਚਿਰਾਪੱਲੀ ਜ਼ਿਲੇ 'ਚ ਸਥਿਤ ਨਾਦੁਕੱਟੁਪੱਟੀ 'ਚ ਸ਼ੁੱਕਰਵਾਰ ਨੂੰ 25 ਫੁੱਟ ਡੂੰਘ ਬੋਰਵੈੱਲ 'ਚ ਇਕ 2 ਸਾਲ ਦਾ ਬੱਚਾ ਡਿੱਗ ਗਿਆ। ਮੁੰਡੇ ਦੀ ਪਛਾਣ ਸੁਜੀਤ ਵਿਲਸਨ ਦੇ ਰੂਪ 'ਚ ਕੀਤੀ ਗਈ ਹੈ। ਸੂਚਨਾ ਮਿਲਣ ਦੇ ਤੁਰੰਤ ਬਾਅਦ ਬਚਾਅ ਦਲ ਮੌਕੇ 'ਤੇ ਪਹੁੰਚਿਆ ਅਤੇ ਸੁਜੀਤ ਤੱਕ ਪਹੁੰਚਣ ਲਈ ਬੋਰਵੈੱਲ ਨਾਲ ਲੱਗਦੀ ਜ਼ਮੀਨ ਨੂੰ ਖੋਦ ਕੇ ਇਕ ਸੁਰੰਗ ਬਣਾਉਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ। ਹਾਲਾਂਕਿ ਫਾਇਰ ਸਰਵਿਸ ਟੀਮ ਨੇ ਜ਼ਮੀਨ ਦੇ 10 ਫੁੱਟ ਹੇਠਾਂ ਚੱਟਾਨੀ ਜਗ੍ਹਾ ਹੋਣ ਕਾਰਨ ਡਰੀਲਿੰਗ ਬੰਦ ਕਰ ਦਿੱਤੀ ਸੀ।

ਬੱਚਾ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਉਦੋਂ ਬੋਰਵੈੱਲ 'ਚ ਡਿੱਗਿਆ, ਜਦੋਂ ਉਹ ਆਪਣੇ ਘਰ ਦੇ ਕੋਲ ਖੇਡ ਰਿਹਾ ਸੀ। ਮੈਡੀਕਲ ਟੀਮ ਬੋਰਵੈੱਲ ਦੇ ਬਾਹਰੋਂ ਸੁਜੀਤ ਨੂੰ ਆਕਸੀਜਨ ਮੁਹੱਈਆ ਕਰਵਾ ਰਹੀ ਹੈ। ਫਿਲਹਾਲ ਹਾਲੇ ਬਚਾਅ ਕੰਮ ਜਾਰੀ ਹੈ। ਸਿਹਤ ਮੰਤਰੀ ਵਿਜੇਬਾਕਰ, ਸੈਰ-ਸਪਾਟਾ ਮੰਤਰੀ ਨਟਰਾਜਨ, ਕਲੈਕਟਰ ਸ਼ਿਵਰਸੂ ਅਤੇ ਐੱਸ.ਪੀ. ਜਿਆਉਲ ਹੱਕ ਇਸ ਮਾਮਲੇ 'ਚ ਨਜ਼ਰ ਬਣਾਏ ਹੋਏ ਹਨ ਅਤੇ ਸੁਜੀਤ ਨੂੰ ਜਲਦ ਤੋਂ ਜਲਦ ਬਚਾਉਣ ਦੀ ਕੋਸ਼ਿਸ਼ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ 6 ਜੂਨ ਨੂੰ ਫਤਿਹਵੀਰ ਬੋਰਵੈੱਲ 'ਚ ਡਿੱਗਿਆ ਸੀ। 5 ਦਿਨਾਂ ਤੱਕ ਚੱਲੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਫਤਿਹਵੀਰ ਦੀ ਲਾਸ਼ ਬਾਹਰ ਕੱਢੀ ਗਈ ਸੀ। ਇਸ ਪੂਰੇ ਮਾਮਲੇ 'ਚ ਪੰਜਾਬ ਸਰਕਾਰ ਦੀ ਭੂਮਿਕਾ ਬੇਹੱਦ ਸ਼ਰਮਨਾਕ ਰਹੀ ਸੀ।

DIsha

This news is Content Editor DIsha