ਬੀ.ਐੱਚ.ਯੂ. ਵਿਦਿਆਰਥੀਆਂ ''ਤੇ ਲਾਠੀਚਾਰਜ ਕਰਵਾਉਣ ਦੀ ਜ਼ਿੰਮਵੇਰੀ ਲੈਂਦੇ ਹੋਏ ਚੀਫ ਪ੍ਰਾਕਟਰ ਨੇ ਦਿੱਤਾ ਅਸਤੀਫਾ

09/27/2017 5:37:07 AM

ਵਾਰਾਣਸੀ— ਬਨਾਰਸ ਹਿੰਦੂ ਯੂਨੀਵਰਸਿਟੀ ਦੇ ਚੀਫ ਪ੍ਰਾਕਟਰ ਨੇ 23 ਸਤੰਬਰ ਦੀ ਰਾਤ ਪਰਿਸਰ 'ਚ ਵਿਦਿਆਰੀਆਂ 'ਤੇ ਹੋਏ ਲਾਠੀਚਾਰਜ ਦੇ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦਿੱਤਾ ਹੈ। ਮੰਗਲਵਾਰ ਦੇਰ ਰਾਤ ਚੀਫ ਪ੍ਰਾਕਟਰ ਓ.ਐੱਨ. ਸਿੰਘ ਨੇ ਕੁਲਪਤੀ ਗਿਰੀਸ਼ ਚੰਦਰ ਤ੍ਰਿਪਾਠੀ ਨੂੰ ਆਪਣਾ ਅਸਤੀਫਾ ਸੌਂਪਿਆ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।
ਵਾਰਾਣਸੀ ਕਮਿਸ਼ਨਰ ਦੀ ਜਾਂਚ 'ਚ ਬੀ.ਐੱਚ.ਯੂ. ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪ੍ਰੋਫੈਸਰ ਓ.ਐੱਨ. ਸਿੰਘ ਨੇ ਤਿੰਨ ਦਿਨਾਂ ਤਕ ਕੈਮਪਸ 'ਚ ਵਾਪਰੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਕੁਲਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਹਾਲੇ ਨਵੇਂ ਪ੍ਰਾਕਟਰ ਦੀ ਨਿਯੁਕਤੀ ਨਹੀਂ ਹੋਈ ਹੈ। ਦੱਸ ਦਈਏ ਕਿ ਹਾਦਸੇ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਲਾਠੀਚਾਰਜ 'ਤੇ ਸੀ.ਓ., ਐੱਸ.ਓ. ਅਤੇ ਤਿੰਨ ਜੱਜਾਂ 'ਤੇ ਕਾਰਵਾਈ ਕਰਦੇ ਹਏ ਪਹਿਲਾਂ ਹੀ ਉਨ੍ਹਾਂ ਨੂੰ ਹਟਾਉਣ ਦੇ ਆਦੇਸ਼ ਜਾਰੀ ਕਰ ਚੁੱਕੀ ਸੀ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਾਰਾਣਸੀ ਦੇ ਕਮਿਸ਼ਨਰ ਨਿਤੀਨ ਰਮੇਸ਼ ਗੋਕਰਣ ਨੇ ਇਸ ਮਾਮਲੇ 'ਚ ਆਪਣੀ ਮੁੱਡਲੀ ਜਾਂਚ ਰਿਪੋਰਟ ਮੁੱਖ ਸਕੱਤਰ ਰਾਜੀਵ ਕੁਮਾਰ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ 'ਚ ਗੋਕਰਣ ਨੇ ਬੀ.ਐੱਚ.ਯੂ. ਪ੍ਰਸ਼ਾਸਨ ਨੂੰ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀ.ਐੱਚ.ਯੂ. ਪੀੜਤ ਦੀ ਸ਼ਿਕਾਇਤ ਦਾ ਸੰਵੇਦਨਸ਼ੀਲ ਤਰੀਕੇ ਨਾਲ ਨਿਪਟਾਰਾ ਨਹੀਂ ਕੀਤਾ ਗਿਆ ਹੈ। ਸਮੇਂ 'ਤੇ ਸਥਿਤੀ ਨੂੰ ਨਹੀਂ ਸੰਭਾਲਿਆ। ਜਿਸ ਕਾਰਨ ਲਾਠੀਚਾਰਜ ਵਰਗੀ ਮੰਦਭਾਗੀ ਫੈਸਲੇ ਦੀ ਲੋੜ ਪਈ।