CM ਯੋਗੀ ਨੇ ਸਵਾਤੀ ਸਿੰਘ ਨੂੰ ਕੀਤਾ ਤਲੱਬ, CO ਨੂੰ ਧਮਕਾਉਣ ਦਾ ਆਡੀਓ ਹੋਇਆ ਸੀ ਵਾਇਰਲ

11/16/2019 2:02:17 PM

ਲਖਨਊ— ਲਖਨਊ ਕੈਂਟ ਦੇ ਸੀ.ਓ. ਨੂੰ ਧਮਕੀ ਦੇਣ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਮੰਤਰੀ ਸਵਾਤੀ ਸਿੰਘ ਨੂੰ ਤਲੱਬ ਕੀਤਾ ਹੈ। ਸੀ.ਓ. ਨੂੰ ਧਮਕਾਉਣ ਦੇ ਮਾਮਲੇ 'ਚ ਮੁੱਖ ਮੰਤਰੀ ਯੋਗੀ ਨੇ ਮੰਤਰੀ ਸਵਾਤੀ ਸਿੰਘ ਨੂੰ 5 ਕਾਲੀਦਾਸ 'ਤੇ ਤਲੱਬ ਕੀਤਾ ਹੈ। ਨਾਲ ਹੀ ਮੁੱਖ ਮੰਤਰੀ ਯੋਗੀ ਨੇ ਡੀ.ਜੀ.ਪੀ. ਤੋਂ ਪੂਰੇ ਮਾਮਲੇ ਦੀ ਰਿਪੋਰਟ ਵੀ ਮੰਗੀ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ 'ਚ ਮੰਤਰੀ ਸਵਾਤੀ ਸਿੰਘ ਦਾ ਆਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਲਖਨਊ ਕੈਂਟ ਦੀ ਸੀ.ਓ. ਨੂੰ ਧਮਕਾਉਂਦੀ ਹੋਈ ਸੁਣਵਾਈ ਦੇ ਰਹੀ ਹੈ। ਆਡੀਓ ਵਾਇਰਲ ਹੋਣ 'ਤੇ ਮੁੱਖ ਮੰਤਰੀ ਯੋਗੀ ਨੇ ਸਵਾਤੀ ਸਿੰਘ ਨੂੰ ਫਟਕਾਰ ਲਗਾਈ, ਨਾਲ ਹੀ ਮੰਤਰੀ ਦੇ ਵਤੀਰੇ 'ਤੇ ਨਾਰਾਜ਼ਗੀ ਵੀ ਜ਼ਾਹਰ ਕੀਤੀ।

ਵਾਇਰਲ ਆਡੀਓ 'ਚ ਸਵਾਤੀ ਸਿੰਘ, ਸੀ.ਓ. 'ਤੇ ਇਕ ਮਸ਼ਹੂਰ ਬਿਲਡਰ ਵਿਰੁੱਧ ਐੱਫ.ਆਈ.ਆਰ. ਦੀ ਜਾਂਚ ਕਾਰਨ ਗੁੱਸੇ 'ਚ ਸੀ। ਆਡੀਓ 'ਚ ਸਵਾਤੀ ਸਿੰਘ ਮਾਮਲੇ ਦੀ ਗੱਲ ਅੱਗੇ ਤੱਕ ਨਹੀਂ ਜਾਣ ਅਤੇ ਬਿਲਡਰ ਵਿਰੁੱਧ ਕੋਈ ਕਾਰਵਾਈ ਨਹੀਂ ਕਰਨ ਦਾ ਦਬਾਅ ਬਣਾ ਰਹੀ ਹੈ। ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਯੋਗੀ ਸਰਕਾਰ 'ਚ ਮੰਤਰੀ ਸਵਾਤੀ ਸਿੰਘ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਸਵਾਤੀ ਸਿੰਘ ਨੇ ਭਾਜਪਾ ਦੇ ਟਿਕਟ ਤੋਂ ਲਖਨਊ ਦੇ ਸਰੋਜਨੀ ਨਗਰ ਤੋਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਉਹ ਹਾਲੇ ਉੱਤਰ ਪ੍ਰਦੇਸ਼ ਸਰਕਾਰ 'ਚ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਹਨ।

DIsha

This news is Content Editor DIsha