ਦੇਸ਼ ਦੇ ਸਭ ਤੋਂ ਲੰਬੇ ਸ਼ਖਸ ਦੀ ਗੁਹਾਰ, ਇਲਾਜ ਲਈ ਮਦਦ ਕਰਨ ਮੁੱਖ ਮੰਤਰੀ ਯੋਗੀ

08/17/2019 4:30:28 PM

ਲਖਨਊ— ਦੇਸ਼ ਦੇ ਸਭ ਤੋਂ ਲੰਬੇ ਸ਼ਖਸ ਦੇ ਰੂਪ 'ਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾਂ ਦਰਜ ਕਰਵਾਉਣ ਵਾਲੇ ਧਰਮੇਂਦਰ ਸਿੰਘ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਤੋਂ ਮਦਦ ਮੰਗੀ ਹੈ। ਧਰਮੇਂਦਰ ਸਿੰਘ ਨੇ ਮੁੱਖ ਮੰਤਰੀ ਯੋਗੀ ਦੇ ਸਰਕਾਰੀ ਘਰ ਪਹੁੰਚ ਕੇ ਉਨ੍ਹਾਂ ਤੋਂ ਆਪਣੇ ਇਲਾਜ ਲਈ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। ਸ਼ਨੀਵਾਰ ਨੂੰ ਮੁੱਖ ਮੰਤਰੀ ਦੇ ਘਰ ਪਹੁੰਚੇ ਧਰਮੇਂਦਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀ ਮਦਦ ਕਰ ਦਿੰਦੀ ਹੈ ਤਾਂ ਉਹ ਆਪਣਾ ਇਲਾਜ ਆਸਾਨੀ ਨਾਲ ਕਰਵਾ ਸਕਣਗੇ। ਲਖਨਊ ਦੇ ਕਾਲੀਦਾਸ ਮਾਰਗ ਸਥਿਤ ਮੁੱਖ ਮੰਤਰੀ ਦੇ ਘਰ ਯੋਗੀ ਨੂੰ ਮਿਲਣ ਪਹੁੰਚੇ ਧਰਮੇਂਦਰ ਨੇ ਆਪਣੇ ਇਲਾਜ ਲਈ 8 ਲੱਖ ਰੁਪਏ ਦੀ ਆਰਥਿਕ ਮਦਦ ਮੰਗੀ ਹੈ। ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਧਰਮੇਂਦਰ ਦੀ ਯੋਗੀ ਨਾਲ ਮੁਲਾਕਾਤ ਤਾਂ ਨਹੀਂ ਹੋ ਸਕੀ ਪਰ ਘਰ 'ਤੇ ਤਾਇਨਾਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਲਾਜ ਲਈ ਅਨੁਮਾਨਤ ਖਰਚ ਦੀ ਵੇਰਵਾ ਅਤੇ ਹੋਰ ਦਸਤਾਵੇਜ਼ਾਂ ਨਾਲ ਮੁੜ ਇੱਥੇ ਆਉਣ ਲਈ ਕਿਹਾ।

ਮੂਲ ਰੂਪ ਨਾਲ ਪ੍ਰਤਾਪਗੜ੍ਹ ਦੇ ਵਾਸੀ ਧਰਮੇਂਦਰ ਨੇ ਇੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਇੱਥੇ ਮੁੱਖ ਮੰਤਰੀ ਨੂੰ ਮਿਲਣ ਆਇਆ ਸੀ ਪਰ ਉਹ ਘਰ ਮੌਜੂਦ ਨਹੀਂ ਸਨ। ਮੈਂ ਆਪਣੇ ਇਲਾਜ ਲਈ ਆਰਥਿਕ ਮਦਦ ਲਈ ਉਨ੍ਹਾਂ ਨੂੰ ਚਿੱਠੀ ਲਿਖੀ ਹੈ। ਮੇਰੀ ਸਰਜਰੀ 'ਚ 8 ਲੱਖ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ ਅਤੇ ਮੈਨੂੰ ਮਦਦ ਦਾ ਭਰੋਸਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਮੈਂ ਇਸ ਦਾ ਇਕ ਐਸਟੀਮੈਂਟ ਇੱਥੇ ਦੇ ਦੇਵਾਂ। ਜ਼ਿਕਰਯੋਗ ਹੈ ਕਿ ਧਰਮੇਂਦਰ ਦੇਸ਼ ਦੇ ਸਭ ਤੋਂ ਲੰਬੇ ਵਿਅਕਤੀ ਦੇ ਰੂਪ 'ਚ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਲੰਬਾਈ 8 ਫੁੱਟ ਇਕ ਇੰਚ ਹੈ।

DIsha

This news is Content Editor DIsha