''ਮੁਸਲਿਮ ਲੀਗ ਵਾਇਰਸ'' ਵਾਲੇ ਬਿਆਨ ''ਤੇ IUML ਨੇ ਸੀ.ਐੱਮ. ਯੋਗੀ ''ਤੇ ਵਿੰਨ੍ਹਿਆ ਨਿਸ਼ਾਨਾ

04/06/2019 1:49:59 AM

ਨਵੀਂ ਦਿੱਲੀ— ਵਾਇਨਾਡ ਤੋਂ ਰਾਹੁਲ ਗਾਂਧੀ ਦੀ ਨਾਮਜ਼ਦਗੀ ਦਾਖਿਲ ਕਰਦੇ ਹੀ ਭਾਜਪਾ ਲਗਾਤਾਰ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹ ਰਹੀ ਹੈ। ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਝੰਡੇ ਰਾਹੁਲ ਦੇ ਰੋਡ ਸ਼ੋਅ 'ਚ ਨਜ਼ਰ ਆਉਣ ਤੋਂ ਬਾਅਦ ਸਿਆਸਤ ਹੋਰ ਜ਼ਿਆਦਾ ਵਧ ਗਈ ਹੈ। ਯੂ.ਪੀ. ਸੀ.ਐੱਮ. ਯੋਗੀ ਆਦਿਤਿਆਨਾਥ ਨੇ ਮੁਸਲਿਮ ਲੀਗ ਨੂੰ ਵਾਇਰਸ ਕਹਿ ਦਿੱਤਾ ਹੈ। ਇਸ ਤੋਂ ਬਾਅਦ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਪਲਟਵਾਰ ਕੀਤਾ ਹੈ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਬੁਲਾਰਾ ਤੇ ਰਾਸ਼ਟਰੀ ਸਕੱਤਰ ਖੁਰਮ ਅਨੀਸ ਓਮਰ ਨੇ ਕਿਹਾ ਹੈ ਕਿ ਕਾਂਗਰਸ ਨਾਲ ਸਾਡਾ ਗਠਜੋੜ 30 ਸਾਲ ਤੋਂ ਹੈ। ਵਾਇਨਾਡ 'ਚ ਅਸੀਂ ਹਮੇਸ਼ਾ ਕਾਂਗਰਸ ਨੂੰ ਸਮਰਥਨ ਦਿੰਦੇ ਆਏ ਹਾਂ। ਉਨ੍ਹਾਂ ਕਿਹਾ ਕਿ ਨਫਰਤ ਫੈਲਾਉਣ ਵਾਲਿਆਂ ਨੂੰ ਹੀ ਸਾਡੇ ਝੰਡੇ 'ਚ ਪਾਕਿਸਤਾਨ ਦਾ ਝੰਡਾ ਨਜ਼ਰ ਆਉਂਦਾ ਹੈ। ਕੇਰਲ 'ਚ ਸਾਡੇ 18 ਵਿਧਾਇਕ ਤੇ 3 ਸੰਸਦ ਮੈਂਬਰ ਹਨ।
ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਬੁਲਾਰਾ ਤੇ ਰਾਸ਼ਟਰੀ ਸਕੱਤਰ ਖੁਰਮ ਅਨੀਸ ਓਮਰ ਦਾ ਕਹਿਣਾ ਹੈ ਕਿ ਅਸੀਂ ਕੇਰਲ 'ਚ ਬੀਜੇਪੀ ਨੂੰ ਕਦੇ ਜਨਮ ਨਹੀਂ ਲੈਣ ਦਿਆਂਗੇ। ਇਸ ਦੇ ਨਾਲ ਹੀ ਆਈ.ਯੂ.ਐੱਮ.ਐੱਲ. ਨੇਤਾ ਪੀ.ਕੇ. ਕੁਨਹਾਲੀਕੁੱਟੀ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ 'ਚ ਖਾਲੀ ਕੁਰਸੀਆਂ ਨਾਲ ਗੱਲ ਬਾਤ ਕਰ ਰਹੇ ਹਨ ਤੇ ਭਾਜਪਾ ਵਾਇਨਾਡ 'ਚ ਰਾਹੁਲ ਗਾਂਧੀ ਦੀ ਪ੍ਰਸਿੱਧੀ ਦੇਖ ਕੇ ਪ੍ਰੇਸ਼ਾਨ ਹੋ ਗਈ ਹੈ।
ਉੱਤਰ ਪ੍ਰਦੇਸ਼ ਦੇ ਸੀ.ਐੱਮ. ਯੋਗੀ ਆਦਿਤਿਆਨਾਥ ਨੇ ਟਵੀਟ ਕੀਤਾ ਸੀ ਕਿ ਮੁਸਲਿਮ ਲੀਗ ਵਾਇਰਸ ਹੈ ਤੇ ਕਾਂਗਸ ਇਸ ਤੋਂ ਪ੍ਰਭਾਵਿਤ ਹੈ। ਉਨ੍ਹਾਂ ਟਵੀਟ ਕੀਤਾ ਸੀ, 'ਮੁਸਲਿਮ ਲੀਗ ਵਾਇਰਸ ਹੈ। ਜੇਕਰ ਇਸ ਵਾਇਰਸ ਨਾਲ ਕੋਈ ਪ੍ਰਭਾਵਿਤ ਹੁੰਦਾ ਹੈ ਤਾਂ ਉਹ ਬੱਚ ਨਹੀਂ ਪਾਉਂਦਾ। ਅੱਜ ਮੁੱਖ ਵਿਰੋਧੀ ਕਾਂਗਰਸ ਇਸ ਤੋਂ ਪ੍ਰਭਾਵਿਤ ਹੈ। ਸੋਚੋ ਜੇਕਰ ਅਸੀਂ ਜਿੱਤ ਗਏ ਤਾਂ ਕੀ ਹੋਵੇਗਾ? ਪੂਰੇ ਦੇਸ਼ 'ਚ ਇਹ ਵਾਇਰਸ ਫੈਲ ਜਾਵੇਗਾ।'


Inder Prajapati

Content Editor

Related News