ਮੁੱਖਮੰਤਰੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਵਧਾਈਆਂ

01/01/2018 1:55:07 PM

ਪਟਨਾ— ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਦੇਸ਼ ਦੀ ਜਨਤਾ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਨਿਤੀਸ਼ ਕੁਮਾਰ ਨੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਕਿ ਨਵਾਂ ਸਾਲ ਦੇਸ਼ ਵਾਸੀਆਂ ਅਤੇ ਬਿਹਾਰ ਦੀ ਜਨਤਾ ਲਈ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਭਰਿਆ ਹੋਵੇ।
ਮੁੱਖਮੰਤਰੀ ਨੇ ਰਾਜ ਦੇ ਗੌਰਵ ਨੂੰ ਮੁੜ ਜੀਵਿਤ ਕਰਨ ਦੇ ਨਾਲ-ਨਾਲ ਰਾਜ ਦੀ ਵਿਕਾਸ ਯਾਤਰਾ 'ਚ ਸਹਿਯੋਗ ਦੇਣ ਦੀ ਵੀ ਮੰਗ ਕੀਤੀ। ਸੀ.ਐਮ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਉਣ ਵਾਲੇ ਸਾਲਾਂ 'ਚ ਬਿਹਾਰ ਦੇਸ਼ ਹੀ ਨਹੀਂ ਸਗੋਂ ਅੰਤਰ ਰਾਸ਼ਟਰੀ ਪੱਧਰ 'ਤੇ ਆਪਣੀ ਵਿਸ਼ੇਸ਼ ਪਛਾਣ ਬਣਾ ਸਕੇਗਾ।


ਇਸ ਦੇ ਨਾਲ-ਨਾਲ ਬਿਹਾਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਵੀ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਭ ਦੇ ਜੀਵਨ ਅਤੇ ਸਮਾਜ 'ਚ ਸੁੱਖ, ਸ਼ਾਂਤੀ, ਖੁਸ਼ਹਾਲੀ ਦਾ ਅਜਿਹਾ ਵਾਤਾਵਰਣ ਬਣਿਆ ਰਹੇ, ਜਿਸ ਨਾਲ ਰਾਸ਼ਟਰੀ ਏਕਤਾ ਅਤੇ ਤਰੱਕੀ ਹੋਵੇ। ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਨਵੇਂ ਸਾਲ 'ਚ ਬਿਹਾਰ ਤਰੱਕੀ ਦੀ ਰਾਹ 'ਤੇ ਅੱਗੇ ਵਧਦਾ ਰਹੇਗਾ।


Related News