ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ

03/19/2020 11:17:53 AM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਨੇ ਅੱਜ ਯਾਨੀ ਵੀਰਵਾਰ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁਕੀ। ਰੰਜਨ ਗੋਗੋਈ ਦੇ ਰਾਜ ਸਭਾ ਸੰਸਦ ਮੈਂਬਰ ਸਹੁੰ ਚੁੱਕਣ 'ਤੇ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕੀਤਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਰਕਾਰ ਦੀ ਸਿਫਾਰਿਸ਼ 'ਤੇ ਸੋਮਵਾਰ ਨੂੰ ਗੋਗੋਈ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ।

ਇਹ ਵੀ ਪੜ੍ਹੋ : ਸਾਬਕਾ ਚੀਫ ਜਸਟਿਸ ਰੰਜਨ ਗੋੋਗੋਈ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ’ਤੇ ਵਿਵਾਦ

ਸੋਮਵਾਰ ਰਾਤ ਗੋਗੋਈ ਨੂੰ ਉੱਚ ਸਦਨ ਲਈ ਨਾਮਜ਼ਦ ਕੀਤਾ ਗਿਆ ਸੀ
ਦੱਸਣਯੋਗ ਹੈ ਕਿ ਗੋਗੋਈ ਨੇ ਆਪਣੇ ਕਾਰਜਕਾਲ 'ਚ ਅਯੁੱਧਿਆ ਜ਼ਮੀਨ ਵਿਵਾਦ, ਰਾਫੇਲ ਲੜਾਕੂ ਜਹਾਜ਼ ਅਤੇ ਸਬਰੀਮਾਲਾ 'ਚ ਔਰਤਾਂ ਦੇ ਪ੍ਰਵੇਸ਼ ਸਮੇਤ ਕਈ ਅਹਿਮ ਮਾਮਲਿਆਂ 'ਤੇ ਫੈਸਲਾ ਸੁਣਾਉਣ ਵਾਲੀ ਬੈਂਚ ਦੀ ਪ੍ਰਧਾਨਗੀ ਕੀਤੀ ਸੀ। ਗ੍ਰਹਿ ਮੰਤਰਾਲੇ ਨੇ ਸੋਮਵਾਰ ਰਾਤ ਨੋਟੀਫਿਕੇਸ਼ਨ ਜਾਰੀ ਕਰ ਕੇ ਗੋਗੋਈ ਨੂੰ ਉੱਚ ਸਦਨ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਸਾਬਕਾ CJI ਰੰਜਨ ਗੋਗੋਈ ਨੂੰ ਰਾਜ ਸਭਾ ਮੈਂਬਰ ਦੀ ਸਹੁੰ ਚੁੱਕਣ ਤੋਂ ਰੋਕਣ ਲਈ SC 'ਚ ਪਟੀਸ਼ਨ ਦਾਇਰ

ਜਾਣੋ ਕੌਣ ਹਨ ਰੰਜਨ ਗੋਗੋਈ
ਰਜਨ ਗੋਗੋਈ ਦੇਸ਼ ਦੇ 46ਵੇਂ ਚੀਫ ਜਸਟਿਸ ਰਹੇ ਹਨ। ਉਨ੍ਹਾਂ ਨੇ ਸੀ.ਜੇ.ਆਈ. ਦਾ ਆਹੁਦਾ ਅਕਤੂਬਰ 2018 ਤੋਂ 17 ਨਵੰਬਰ 2019 ਤੱਕ ਸੰਭਾਲਿਆ। 18 ਨਵੰਬਰ 1954 ਨੂੰ ਆਸਾਮ 'ਚ ਜਨਮੇ ਰੰਜਨ ਗੋਗੋਈ ਨੇ ਡਿਬਰੂਗੜ੍ਹ ਦੇ ਡਾਨ ਬੋਸਕੋ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫੈਂਸ ਕਾਲਜ 'ਚ ਪੜ੍ਹਾਈ ਕੀਤੀ। ਉਨ੍ਹਾਂ ਦੇ ਪਿਤਾ ਕੇਸ਼ਵ ਚੰਦਰ ਗੋਗੋਈ ਆਸਾਮ ਦੇ ਮੁੱਖ ਮੰਤਰੀ ਸਨ। ਗੋਗੋਈ ਨੇ 1978 'ਚ ਵਕਾਲਤ ਲਈ ਰਜਿਟਰੇਸ਼ਨ ਕਰਵਾਇਆ ਸੀ। 28 ਫਰਵਰੀ 2001 ਨੂੰ ਗੋਗੋਈ ਨੂੰ ਗੁਹਾਟੀ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਗੋਗੋਈ 23 ਅਪ੍ਰੈਲ 2012 ਨੂੰ ਸਰਵਉੱਚ ਅਦਾਲਤ ਦੇ ਜੱਜ ਬਣੇ ਸਨ ਅਤੇ ਬਾਅਦ 'ਚ ਚੀਫ ਜਸਟਿਸ ਵੀ ਬਣੇ।


DIsha

Content Editor

Related News