ਵਾਇਰਲ ਹੋ ਰਹੀ ਹੈ ਚੀਫ਼ ਜਸਟਿਸ ਦੀ ਇਹ ਤਸਵੀਰ, ਟਵਿੱਟਰ ਯੂਜ਼ਰਸ ਨੇ ਕੀਤੀਆਂ ਟਿੱਪਣੀਆਂ

06/29/2020 6:29:12 PM

ਨਵੀਂ ਦਿੱਲੀ (ਵਾਰਤਾ)— ਭਾਰਤ ਦੇ ਚੀਫ਼ ਜਸਟਿਸ (ਸੀ. ਜੇ. ਆਈ.) ਸ਼ਰਦ ਅਰਵਿੰਦ ਬੋਬੜੇ ਆਪਣੇ ਬਾਈਕ ਪ੍ਰੇਮ ਬਾਰੇ ਅਕਸਰ ਚਰਚਾ ਕਰਦੇ ਰਹੇ ਹਨ। ਹੁਣ ਹਾਰਲੇ ਡੇਵਿਡਸਨ ਦੀ ਨਵੀਂ ਸੁਪਰ ਬਾਈਕ ਨਾਲ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਆਪਣੇ ਗ੍ਰਹਿ ਨਗਰ ਨਾਗਪੁਰ ਪਹੁੰਚੇ ਜਸਟਿਸ ਬੋਬੜੇ ਦੀ ਇਕ ਤਸਵੀਰ ਟਵਿੱਟਰ 'ਤੇ ਟਰੈਂਡ ਕਰ ਰਹੀ ਹੈ, ਜਿਸ 'ਚ ਉਹ ਹਾਰਲੇ ਡੇਵਿਡਸਨ ਦੀ ਨਵੀਂ ਸੁਪਰ ਬਾਈਕ ਸੀ. ਵੀ. ਓ 2020 'ਤੇ ਸਵਾਰ ਹੋਏ ਨਜ਼ਰ ਆ ਰਹੇ ਹਨ। 

PunjabKesari

ਸੂਤਰਾਂ ਨੇ ਦੱਸਿਆ ਕਿ ਇਹ ਤਸਵੀਰ ਉਨ੍ਹਾਂ ਦੇ ਗ੍ਰਹਿ ਨਗਰ ਨਾਗਪੁਰ ਦੀ ਹੀ ਹੈ। ਹਾਲਾਂਕਿ ਇਸ ਤਸਵੀਰ 'ਚ ਉਹ ਬਿਨਾਂ ਮਾਸਕ ਦੇ ਨਜ਼ਰ ਆ ਰਹੇ ਹਨ, ਜਿਸ ਲਈ ਟਵਿੱਟਰ ਯੂਜ਼ਰਸ ਨੇ ਟਿੱਪਣੀਆਂ ਵੀ ਕੀਤੀਆਂ ਹਨ। ਕੁਝ ਟਵਿੱਟਰ ਯੂਜ਼ਰਸ ਨੇ ਲਿਖਿਆ ਹੈ- ਮਾਈ ਲਾਡਰ, ਮਾਸਕ ਅਤੇ ਹੈਲਮੇਟ ਕਿੱਥੇ ਹੈ? ਕਿਸੇ ਨੇ ਉਸ ਦਾ ਜਵਾਬ ਦਿੱਤਾ ਹੈ ਕਿ ਸੁਪਰ ਬਾਈਕ ਸਟੈਂਡ 'ਤੇ ਖੜ੍ਹੀ ਹੈ ਅਤੇ ਬਾਈਕ ਲਈ ਹੈਲਮੇਟ ਲਾਉਣਾ ਕਾਨੂੰਨਨ ਜ਼ਰੂਰੀ ਨਹੀਂ ਹੈ। ਕੁਝ ਟਵਿੱਟਰ ਯੂਜ਼ਰਸ ਨੇ ਉਨ੍ਹਾਂ ਨੂੰ ਇਕ ਵੱਖਰੇ ਅੰਦਾਜ਼ 'ਚ ਦੇਖ ਕੇ ਖੁਸ਼ੀ ਜ਼ਾਹਰ ਕੀਤੀ ਹੈ। 

PunjabKesari

ਰਾਜ ਸਭਾ ਅਤੇ ਸਾਬਕਾ ਵਧੀਕ ਸਾਲਿਸਿਟਰ ਜਨਰਲ ਵਿਵੇਕ ਤਨਖਾ ਨੇ ਲਿਖਿਆ ਹੈ ਕਿ ਮੈਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦਾ ਹਾਂ ਜੋ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਜੋ ਦਿਖਾਵਾ ਨਹੀਂ ਕਰਦੇ। ਪ੍ਰੋਟੋਕਾਲ ਦੀ ਝੂਠੀ ਭਾਵਨਾ ਨਹੀਂ ਰੱਖਦੇ। ਲੂਟੀਅਨ ਦਿੱਲੀ ਵਿਚ ਅਜਿਹੇ ਲੋਕਾਂ ਨਾਲ ਭਰੀ ਪਈ ਹੈ। ਅਸੀਂ ਮੌਜੂਦਾ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਦੇਖੀ ਹੈ। ਉਹ ਇਕ ਵੱਖਰੀ ਤਰ੍ਹਾਂ ਦੀ ਸ਼ਖਸੀਅਤ ਹੈ। ਅਹੁਦੇ ਆਉਂਦੇ ਅਤੇ ਜਾਂਦੇ ਰਹਿੰਦੇ ਹਨ ਪਰ ਤੁਹਾਡੇ ਕੋਲ ਇਕ ਹੀ ਜ਼ਿੰਦਗੀ ਹੁੰਦੀ ਹੈ (ਜਿਊਣ ਲਈ)। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੀ. ਜੇ. ਆਈ. ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੰਟਰਵਿਊ ਵਿਚ ਬਾਈਕ ਪ੍ਰੇਮ ਬਾਰੇ ਦੱਸਿਆ ਸੀ।


Tanu

Content Editor

Related News