ਚਾਹ ਦੀ ਕੀਮਤ ਸੁਣ ਚਿਦਾਂਬਰਮ ਹੈਰਾਨ, ਪੀਣ ਤੋਂ ਕੀਤਾ ਮਨ੍ਹਾ

Sunday, Mar 25, 2018 - 03:12 PM (IST)

ਚੇਨਈ— ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਵੀ ਲੱਗਦਾ ਹੈ ਮਹਿੰਗਾਈ ਤੋਂ ਡਰ ਗਏ ਹਨ। ਕਾਂਗਰਸ ਨੇਤਾ ਨੇ ਚੇਨਈ ਏਅਰਪੋਰਟ 'ਤੇ ਚਾਹ ਅਤੇ ਕੌਫੀ ਦੀਆਂ ਕੀਮਤਾਂ ਨੂੰ ਲੈ ਕੇ ਇਕ ਟਵੀਟ ਕੀਤਾ। ਉਨ੍ਹਾਂ ਨੇ ਕਿਹਾ ਕਿ ਕੌਫੀ ਅਤੇ ਚਾਹ ਦੀਆਂ ਕੀਮਤਾਂ ਦੇਖ ਕੇ ਮੈਂ ਡਰ ਗਿਆ ਹਾਂ। ਉਨ੍ਹਾਂ ਨੇ ਟਵੀਟ ਕੀਤਾ ਕਿ 135 ਰੁਪਏ ਦੀ ਚਾਹ ਅਤੇ 180 ਰੁਪਏ ਦੀ ਕੌਫੀ ਦੀ ਕੀਮਤ ਸੁਣ ਕੇ ਡਰ ਗਿਆ ਹਾਂ ਜਾਂ ਫਿਰ ਸ਼ਾਇਦ ਆਊਟਡੇਟੇਡ ਵੀ ਹਾਂ।

ਚਿਦਾਂਬਰਮ ਨੇ ਟਵੀਟ ਕੀਤਾ,''ਚੇਨਈ ਏਅਰਪੋਰਟ 'ਤੇ ਕੌਫੀ ਡੇਅ 'ਚ ਮੈਂ ਚਾਹ ਆਰਡਰ ਕੀਤੀ। ਗਰਮ ਪਾਣੀ ਅਤੇ ਟੀ ਬੈਗ, ਕੀਮਤ 135 ਰੁਪਏ। ਭਿਆਨਕ, ਮੈਂ ਇਨਕਾਰ ਕਰ ਦਿੱਤਾ। ਮੈਂ ਸਹੀ ਹਾਂ ਜਾਂ ਗਲਤ?'' ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ,''ਕੌਫੀ ਦੀ ਕੀਮਤ 180 ਰੁਪਏ। ਮੈਂ ਪੁੱਛਿਆ ਕੌਣ ਖਰੀਦਦਾ ਹੈ? ਜਵਾਬ ਸੀ ਬਹੁਤ ਸਾਰੇ ਲੋਕ, ਕੀ ਮੈਂ ਆਊਟਡੇਟੇਡ ਹਾਂ?''
ਜ਼ਿਕਰਯੋਗ ਹੈ ਕਿ ਪੀ. ਚਿਦਾਂਬਰਮ ਲਈ ਵਿਅਕਤੀਗੱਤ ਰੂਪ ਨਾਲ ਇਸ ਸਮੇਂ ਸਥਿਤੀਆਂ ਪ੍ਰਤੀਕੂਲ ਹਨ। ਹਾਲ ਹੀ 'ਚ ਆਈ.ਐੱਨ.ਐਕਸ. ਮੀਡੀਆ ਕੇਸ 'ਚ ਕਾਰਤੀ ਚਿਦਾਂਬਰਮ ਨੂੰ ਜ਼ਮਾਨਤ ਮਿਲੀ ਹੈ ਪਰ ਉਨ੍ਹਾਂ ਦੇ ਦੇਸ਼ ਛੱਡ ਕੇ ਬਾਹਰ ਜਾਣ 'ਤੇ ਪਾਬੰਦੀ ਹੈ।


Related News