ਤਾਮਿਲਨਾਡੂ ਦੇ CM ਦੇ ਵਿਵਾਦਿਤ ਬੋਲ- ਚਿਦਾਂਬਰਮ ਧਰਤੀ ''ਤੇ ਸਿਰਫ ਬੋਝ ਹਨ

08/13/2019 12:49:30 PM

ਤਾਮਿਲਨਾਡੂ (ਭਾਸ਼ਾ)— ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਮੰਗਲਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚਿਦਾਂਬਰਮ ਧਰਤੀ 'ਤੇ ਸਿਰਫ 'ਬੋਝ' ਹਨ। ਮੁੱਖ ਮੰਤਰੀ ਪਲਾਨੀਸਵਾਮੀ ਉਨ੍ਹਾਂ ਦੀ ਪਾਰਟੀ ਦੀ ਚਿਦਾਂਬਰਮ ਵਲੋਂ ਕੀਤੀ ਗਈ ਆਲੋਚਨਾ ਦਾ ਜਵਾਬ ਦੇ ਰਹੇ ਸਨ। ਚਿਦਾਂਬਰਮ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਜੇਕਰ ਜੰਮੂ-ਕਸ਼ਮੀਰ ਵਾਂਗ ਤਾਮਿਲਨਾਡੂ ਨੂੰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫੈਸਲਾ ਕਰਦੀ, ਤਾਂ ਸੱਤਾਧਾਰੀ ਅੰਨਾਦਰਮੁਕ ਅਜਿਹੇ ਕਿਸੇ ਕਦਮ ਦਾ ਵਿਰੋਧ ਨਹੀਂ ਕਰਦੀ। 

ਓਧਰ ਮੁੱਖ ਮੰਤਰੀ ਪਲਾਨੀਸਵਾਮੀ ਨੇ ਕਿਹਾ ਕਿ ਚਿਦਾਂਬਰਮ ਕਿਹੜਾ ਪ੍ਰਾਜੈਕਟ ਤਾਮਿਲਨਾਡੂ ਲਈ ਲੈ ਕੇ ਆਏ? ਉਹ ਕਿੰਨੇ ਸਮੇਂ ਤਕ ਕੇਂਦਰੀ ਮੰਤਰੀ ਰਹੇ? ਪਰ ਦੇਸ਼ ਨੂੰ ਕੀ ਫਾਇਦਾ ਹੋਇਆ। ਉਹ ਸਿਰਫ ਧਰਤੀ 'ਤੇ ਬੋਝ ਹਨ। ਪਲਾਨੀਸਵਾਮੀ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਤਕ ਕੇਂਦਰੀ ਮੰਤਰੀ ਰਹਿਣ ਦੇ ਬਾਵਜੂਦ ਚਿਦਾਂਬਰਮ ਨੇ ਕਾਵੇਰੀ ਜਲ ਵਿਵਾਦ ਸਮੇਤ ਸੂਬੇ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੁਝ ਨਹੀਂ ਕੀਤਾ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾ ਲਏ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ਮਗਰੋਂ ਇਸ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ, ਇਕ ਜੰਮੂ-ਕਸ਼ਮੀਰ ਅਤੇ ਦੂਜਾ ਲੱਦਾਖ। ਦੋਹਾਂ ਨੂੰ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਹੈ।

Tanu

This news is Content Editor Tanu