ਗਰੀਬੀ ਅੱਗੇ ਬੇਵੱਸ ਪਿਤਾ; ਬਲਦ ਨਹੀਂ ਤਾਂ ਧੀਆਂ ਵਾਹੁੰਦੀਆਂ ਨੇ ਖੇਤ, CM ਨੇ ਮਦਦ ਲਈ ਵਧਾਏ ਹੱਥ

12/05/2021 6:11:27 PM

ਰਾਏਪੁਰ— ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕੋਂਡਾਗਾਓਂ ਜ਼ਿਲ੍ਹੇ ਦੇ ਉਮਰਗਾਂਵ ’ਚ ਬਲਦਾਂ ਦੀ ਥਾਂ ਹਲ਼ ’ਚ ਲੱਗ ਕੇ ਖੇਤ ਵਾਹੁਣ ਵਾਲੀਆਂ ਧੀਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਮਦਦ ਮਨਜ਼ੂਰ ਕੀਤੀ ਹੈ। ਦਰਅਸਲ ਕੋਂਡਾਗਾਓਂ ਜ਼ਿਲ੍ਹੇ ਦੇ ਉਮਰਗਾਂਵ ਵਾਸੀ 22 ਸਾਲ ਦੀ ਹੇਮਬਤੀ ਅਤੇ 18 ਸਾਲ ਦੀ ਲਖਮੀ ਦੀ ਕਹਾਣੀ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਈ ਸੀ। ਮੁੱਖ ਮੰਤਰੀ ਬਘੇਲ ਨੇ ਇਨ੍ਹਾਂ ਧੀਆਂ ਦੇ ਹੌਂਸਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਮਦਦ ਲਈ ਖ਼ੁਦ ਹੱਥ ਵਧਾਇਆ ਹੈ।

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

ਦਰਅਸਲ ਦੋਹਾਂ ਧੀਆਂ ਦੇ ਪਿਤਾ ਅਮਲ ਸਾਏ ਇਕ ਗਰੀਬ ਕਿਸਾਨ ਹਨ। ਮਾਂ ਵੀ ਜ਼ਿਆਦਾ ਪੜ੍ਹੀ-ਲਿਖੀ ਨਹੀਂ ਹੈ। ਗਰੀਬੀ ਦੀ ਵਜ੍ਹਾ ਤੋਂ ਅਮਲ ਸਾਏ ਆਪਣੀਆਂ ਧੀਆਂ ਨੂੰ ਪੜ੍ਹਾ ਨਹੀਂ ਸਕੇ। ਪਰਿਵਾਰ ਦੇ ਪਾਲਣ-ਪੋਸ਼ਣ ਲਈ ਜਦੋਂ ਖੇਤ ਵੇਚਣ ਦੀ ਨੌਬਤ ਆ ਗਈ, ਤਾਂ ਧੀਆਂ ਨੇ ਆਪਣੇ ਪਿਤਾ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੀ ਜ਼ਰੂਰਤ ਨਹੀਂ ਪਵੇਗੀ। ਇਹ ਖੇਤ ਹੀ ਸਾਡੀ ਜ਼ਿੰਦਗੀ ਬਦਲਣਗੇ। ਅਸੀਂ ਤੁਹਾਡਾ ਸਾਥ ਦੇਵਾਂਗੇ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਸਹੁਰੇ ਘਰ ਨਹੀਂ ਪੁੱਜੀ ਲਾੜੀ, ਪਤੀ ਸਾਹਮਣੇ ਬਦਮਾਸ਼ਾਂ ਨੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ

ਧੀਆਂ ਦੀ ਮਦਦ ਤੋਂ ਬਾਅਦ ਕਿਸਾਨ ਅਮਲ ਸਾਏ ਦੀ ਖੇਤੀ ਸੰਭਲਣ ਲੱਗੀ। ਉਨ੍ਹਾਂ ਨੂੰ ਫ਼ਸਲ ਦੀ ਪੈਦਾਵਾਰ ਦੀ ਚੰਗੀ ਕੀਮਤ ਮਿਲਣ ਲੱਗੀ। ਹੁਣ ਇਹ ਪਰਿਵਾਰ ਘੱਟ ਸਾਧਨਾਂ ਦੇ ਬਾਵਜੂਦ ਖੇਤੀ ਕਰਦਾ ਹੈ ਪਰ ਇਸ ਲਈ ਧੀਆਂ ਨੂੰ ਆਪਣੇ ਬਜ਼ੁਰਗ ਮਾਪਿਆਂ ਨਾਲ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪਿਤਾ ਦੀ ਮਦਦ ਲਈ ਬਲਦਾਂ ਦੀ ਥਾਂ ਹੱਲ ’ਚ ਲੱਗ ਕੇ ਦੋਵੇਂ ਧੀਆਂ ਖੇਤ ਵਾਹੰੁਦੀਆਂ ਹਨ। ਅਖ਼ਬਾਰਾਂ ਵਿਚ ਇਹ ਕਹਾਣੀ ਪ੍ਰਕਾਸ਼ਤ ਹੋਣ ਮਗਰੋਂ ਬਘੇਲ ਨੇ ਕੋਂਡਾਗਾਓਂ ਦੇ ਕਲੈਕਟਰ ਤੋਂ ਪਰਿਵਾਰ ਦੀ ਪੂਰੀ ਜਾਣਕਾਰੀ ਮੰਗਵਾਈ ਤਾਂ ਕਿ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਪਰਿਵਾਰ ਲਈ 4 ਲੱਖ ਰੁਪਏ ਦੀ ਮਦਦ ਮਨਜ਼ੂਰ ਕੀਤੀ ਹੈ। 

ਇਹ ਵੀ ਪੜ੍ਹੋ : ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਦਾ ਹੱਲਾ-ਬੋਲ, ਸਾਥ ਦੇਣ ਧਰਨੇ ’ਤੇ ਬੈਠੇ ਨਵਜੋਤ ਸਿੱਧੂ

Tanu

This news is Content Editor Tanu