ਛੱਤੀਸਗੜ੍ਹ : ਸੁਰੱਖਿਆ ਫੋਰਸਾਂ ਦੀ ਵੱਡੀ ਕਾਮਯਾਬੀ, ਐਨਕਾਊਂਟਰ 'ਚ 5 ਨਕਸਲੀ ਕੀਤੇ ਢੇਰ

08/24/2019 11:22:01 AM

ਰਾਏਪੁਰ— ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲੇ 'ਚ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ 'ਚ 5 ਨਕਸਲੀਆਂ ਨੂੰ ਮਾਰ ਸੁੱਟਿਆ ਗਿਆ ਹੈ। ਜਵਾਨਾਂ ਦੇ ਆਪਰੇਸ਼ਨ 'ਚ 5 ਨਕਸਲੀ ਢੇਰ ਹੋਏ ਹਨ, ਜਿਸ ਤੋਂ ਬਾਅਦ ਇੱਥੇ ਦੇ ਜੰਗਲਾਂ 'ਚ ਵੱਡਾ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਮੁਕਾਬਲੇ 'ਚ ਡੀ.ਆਰ.ਜੀ. ਦੇ 2 ਜਵਾਨਾਂ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਸ਼ਨੀਵਾਰ ਸਵੇਰੇ ਨਾਰਾਇਣਪੁਰ ਜ਼ਿਲੇ ਦੇ ਅਬੂਝਮਾੜ ਇਲਾਕੇ 'ਚ ਸਥਿਤ ਜੰਗਲਾਂ 'ਚ ਮੁਕਾਬਲਾ ਹੋਇਆ। ਇਸ ਦੌਰਾਨ ਕਾਰਵਾਈ ਕਰਦੇ ਹੋਏ ਜਵਾਨਾਂ ਨੇ 5 ਨਕਸਲੀਆਂ ਨੂੰ ਢੇਰ ਕਰ ਦਿੱਤਾ, ਜਦੋਂ ਕਿ ਭਾਰੀ ਗੋਲੀਬਾਰੀ ਦਰਮਿਆਨ ਕੁਝ ਹੋਰ ਨਕਸਲੀ ਦੌੜਨ 'ਚ ਕਾਮਯਾਬ ਹੋ ਗਏ।

ਜਵਾਨਾਂ ਅਤੇ ਨਕਸਲੀਆਂ ਦਰਮਿਆਨ ਗੋਲੀਬਾਰੀ 'ਚ ਸੁਰੱਖਿਆ ਫੋਰਸਾਂ ਦੇ 2 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭੇਜਿਆ ਗਿਆ। ਦੱਸਿਆ ਜਾ ਰਿਹਾ ਹ ੈਕਿ ਨਕਸਲੀਆਂ ਦੇ ਮਾਰੇ ਜਾਣ ਦੀ ਸੂਚਨਾ ਤੋਂ ਬਾਅਦ ਇਲਾਕੇ 'ਚ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਲਾਕੇ 'ਚ ਹਾਈ ਅਲਰਟ ਐਲਾਨ ਕਰਦੇ ਹੋਏ ਇੱਥੋਂ ਦੇ ਜੰਗਲਾਂ ਦੀ ਸਖਤ ਘੇਰਾਬੰਦੀ ਕੀਤੀ ਗਈ ਹੈ।

DIsha

This news is Content Editor DIsha