ਛੱਤੀਸਗੜ੍ਹ : ਮੁਕਾਬਲੇ ਦੌਰਾਨ ਮਹਿਲਾ ਨਕਸਲੀ ਢੇਰ

07/09/2019 12:10:14 PM

ਸੁਕਮਾ— ਛੱਤੀਸਗੜ੍ਹ ਦੇ ਸੁਕਮਾ ਜ਼ਿਲੇ 'ਚ ਅੱਜ ਯਾਨੀ ਮੰਗਲਵਾਰ ਸਵੇਰ ਪੁਲਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ 'ਚ ਇਕ ਵਰਦੀਧਾਰੀ ਮਹਿਲਾ ਨਕਸਲੀ ਮਾਰੀ ਗਈ, ਜਿਸ ਦੀ ਪਛਾਣ ਕੀਤੀ ਜਾ ਰਹੀ ਹੈ। ਮੌਕੇ 'ਤੇ ਪੁਲਸ ਨੇ ਇੰਸਾਸ ਰਾਇਫਲ ਸਮੇਤ ਕੁਝ ਸਮੱਗਰੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਹੋਰ ਵੀ ਨਕਸਲੀਆਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਦਾਅਵਾ ਕੀਤਾ ਹੈ। ਬਸਤਰ ਰੇਂਜ ਦੇ ਪੁਲਸ ਡਾਇਰੈਕਟਰ ਜਨਰਲ ਵਿਵੇਕਾਨੰਦ ਸਿਨਹਾ ਨੇ ਦੱਸਿਆ ਕਿ ਸਵੇਰੇ ਚਿੰਤਾਗੁਫਾ ਥਾਣੇ ਤੋਂ ਸਾਂਝੀ ਪੁਲਸ ਫੋਰਸ ਗਸ਼ਤ ਲਈ ਰਵਾਨਾ ਹੋਈ ਸੀ। ਪਿੰਡ ਡੱਬਾਕੋਂਟਾ ਨੇੜੇ ਜੰਗਲ 'ਚ ਲੁੱਕ ਕੇ ਬੈਠੇ ਨਕਸਲੀਆਂ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾ 'ਚ ਪੁਲਸ ਨੇ ਵੀ ਤੁਰੰਤ ਮੋਰਚਾ ਸੰਭਾਲਦੇ ਹੋਏ ਗੋਲੀਬਾਰੀ ਕੀਤੀ।

ਲਗਭਗ ਇਕ ਘੰਟੇ ਦੇ ਮੁਕਾਬਲੇ ਤੋਂ ਬਾਅਦ ਇਕ ਮਹਿਲਾ ਨਕਸਲੀ ਮਾਰੀ ਗਈ ਅਤੇ ਨਕਸਲੀ ਸੰਘਣੇ ਜੰਗਲ ਅਤੇ ਪਹਾੜੀ ਦੀ ਆੜ ਲੈ ਕੇ ਦੌੜ ਗਏ। ਉਨ੍ਹਾਂ ਨੇ ਦੱਸਿਆ ਕਿ ਬਸਤਰ ਮੁਕਾਬਲੇ ਵਾਲੀ ਜਗ੍ਹਾ 'ਤੇ ਮੌਜੂਦ ਖੂਨ ਦੇ ਧੱਬੇ ਅਤੇ ਘਸੀਟੇ ਜਾਣ ਦੇ ਨਿਸ਼ਾਨ ਤੋਂ ਇਹ ਸਾਬਤ ਹੁੰਦਾ ਹੈ ਕਿ ਘੱਟੋ-ਘੱਟ 3-4 ਨਕਸਲੀ ਮਾਰੇ ਗਏ ਹਨ ਅਤੇ ਕਈ ਖੂਨ ਨਾਲ ਲੱਥਪੱਥ ਹੋਏ ਹਨ। ਸਾਥੀਆਂ ਦੀਆਂ ਲਾਸ਼ਾਂ ਨਕਸਲੀ ਆਪਣੇ ਨਾਲ ਲਿਜਾਉਣ 'ਚ ਕਾਮਯਾਬ ਰਹੇ। ਸ਼੍ਰੀ ਸਿਨਹਾ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਦੀ ਸਰਚਿੰਗ ਦੌਰਾਨ ਇਕ ਵਰਦੀਧਾਰੀ ਮਹਿਲਾ ਨਕਸਲੀ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਦੀ ਪਛਾਣ ਕੀਤੀ ਜਾ ਰਹੀ ਹੈ। ਮੌਕੇ ਤੋਂ ਇਕ ਇੰਸਾਸ ਰਾਇਫਲ, ਬੈਨਰ, ਪੋਸਟਰ, ਦਵਾਈਆਂ, ਗੋਲਾ-ਬਾਰੂਦ, ਡੇਟੋਨੇਟਰ, ਬਿਜਲੀ ਦੇ ਤਾਰ, ਬੈਟਰੀ, ਹੋਰ ਸਮੱਗਰੀਆਂ ਅਤੇ ਨਕਸਲੀ ਸਾਹਿਤ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ।

DIsha

This news is Content Editor DIsha