ਬੈਗ ਚੋਰੀ ਹੋਣ ''ਤੇ ਮੰਤਰੀ ਨੇ PM ਮੋਦੀ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ

09/19/2019 3:16:20 PM

ਰਾਏਪੁਰ— ਛੱਤੀਸਗੜ੍ਹ ਦੇ ਸਕੂਲ ਸਿੱਖਿਆ ਮੰਤਰੀ ਡਾ. ਪ੍ਰੇਮਸਾਯ ਸਿੰਘ ਟੇਕਾਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਦਰਅਸਲ ਟੇਕਾਮ ਦਾ ਟਰੇਨ ਵਿਚ ਬੈਗ ਚੋਰੀ ਹੋ ਗਿਆ। ਇਸ ਤੋਂ ਬੌਖਲਾਏ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਮੋਦੀ ਰੇਲਵੇ ਵਿਚ ਮੰਤਰੀਆਂ ਦਾ ਬੈਗ ਚੋਰੀ ਕਰਵਾ ਰਹੇ ਹਨ। ਇਹ ਉਨ੍ਹਾਂ ਦੀ ਉਪਲੱਬਧੀ ਹੈ। ਇੱਥੇ ਦੱਸ ਦੇਈਏ ਕਿ ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਏ ਹਨ। 
 

ਟਰੇਨ ਤੋਂ ਮੰਤਰੀ ਟੇਕਾਮ ਦਾ ਬੈਗ ਚੋਰੀ ਹੋਣ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਅਤੇ ਸਥਾਨਕ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਉਹ ਅਮਰਕੰਟਕ ਐਕਸਪ੍ਰੈੱਸ ਤੋਂ ਰਾਏਪੁਰ ਤੋਂ ਪੇਂਡਰਾ ਰੋਡ ਜਾ ਰਹੇ ਸਨ। ਇਸ ਦੌਰਾਨ ਟਰੇਨ 'ਚੋਂ ਉਨ੍ਹਾਂ ਦਾ ਬੈਗ ਚੋਰੀ ਹੋ ਗਿਆ। ਉਨ੍ਹਾਂ ਨੂੰ ਇਸ ਦੀ ਜਾਣਕਾਰੀ ਪੇਂਡਰਾ ਰੋਡ ਪਹੁੰਚਣ 'ਤੇ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵਿਵਾਦਿਤ ਬਿਆਨ ਦਿੱਤਾ। ਮੰਗਲਵਾਰ ਰਾਤ 10 ਵਜੇ ਚੋਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੈਗ ਦੀ ਖੋਜਬੀਨ ਸ਼ੁਰੂ ਕੀਤੀ ਗਈ ਪਰ ਅਜੇ ਤਕ ਇਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

 

Tanu

This news is Content Editor Tanu