ਛੱਤੀਸਗੜ੍ਹ ''ਚ 22 ਸਕੂਲੀ ਬੱਚੇ ਮਿਲੇ ਕੋਰੋਨਾ ਪਾਜ਼ੇਟਿਵ, ਹੋਟਸਲ ਨੂੰ ਬਣਾਇਆ ਗਿਆ ਆਈਸੋਲੇਸ਼ਨ ਸੈਂਟਰ

01/31/2021 3:10:51 PM

ਛੱਤੀਸਗੜ੍ਹ- ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਇਸ ਵਿਚ ਛੱਤੀਸਗੜ੍ਹ ਤੋਂ ਪਾਜ਼ੇਟਿਵ ਮਾਮਲਿਆਂ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਂਡਾਗਾਂਵ 'ਚ ਇਕ ਹੀ ਜਮਾਤ ਦੇ 22 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ। ਇਹ ਮਾਮਲੇ ਬੜੇਰਾਜਪੁਰ ਵਿਕਾਸਖੰਡ 'ਚ ਚੱਲ ਰਹੀ ਮੋਹੱਲਾ ਕਲਾਸ 'ਚ ਰਿਪੋਰਟ ਕੀਤੇ ਗਏ ਹਨ। ਕੋਰੋਨਾ ਪਾਜ਼ੇਟਿਵ ਮਿਲੇ 22 ਬੱਚਿਆਂ ਦੇ ਸੰਬੰਧ 'ਚ ਵੱਧ ਜਾਣਕਾਰੀ ਦਿੰਦੇ ਹੋਏ ਸੀ.ਐੱਚ.ਐੱਮ.ਓ. ਡਾ. ਟੀ.ਆਰ. ਕੁੰਵਰ ਨੇ ਦੱਸਿਆ ਕਿ ਬਡੇਰਾਜਪੁਰ ਵਿਕਾਸਖੰਡ 'ਚ ਚੱਲ ਰਹੀ ਮੋਹੱਲਾ ਕਲਾਸ 'ਚ ਇਕ ਬੱਚੇ ਦੀ ਹਲਕੀ ਸਿਹਤ ਖ਼ਰਾਬ ਹੋਣ 'ਤੇ ਉਸ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਕੋਰੋਨਾ ਦੇ ਹਲਕੇ ਲੱਛਣ ਦਿੱਸਣ 'ਤੇ ਬੱਚੇ ਦਾ ਕੋਵਿਡ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। ਇਸ ਤੋਂ ਬਾਅਦ ਇਹ ਜਾਣਕਾਰੀ ਅਧਿਆਪਕ ਨੂੰ ਦਿੱਤੀ ਗਈ, ਫਿਰ ਜਦੋਂ ਸਾਰੇ ਬੱਚਿਆਂ ਦਾ ਕੋਰੋਨਾ ਟੈਸਟ ਹੋਇਆ ਤਾਂ ਕੁੱਲ 22 ਬੱਚੇ ਪਾਜ਼ੇਟਿਵ ਪਾਏ ਗਏ।

ਡਾਕਟਰ ਨੇ ਅੱਗੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਪਾਏ ਗਏ ਸਾਰੇ ਬੱਚਿਆਂ ਦੀ ਉਮਰ 11 ਤੋਂ 14 ਸਾਲ ਦਰਮਿਆਨ ਹੈ। ਇੰਨੀ ਵੱਧ ਗਿਣਤੀ 'ਚ ਬੱਚਿਆਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਉਣ ਦਾ ਫ਼ੈਸਲਾ ਲਿਆ ਤਾਂ ਪਰਿਵਾਰ ਵਾਲਿਆਂ ਨੇ ਬਾਹਰ ਲਿਜਾਉਣ ਦਾ ਵਿਰੋਧ ਕੀਤਾ, ਫਿਰ ਆਖ਼ੀਰ 'ਚ ਹੋਸਟਲ ਨੂੰ ਵੀ ਆਈਸੋਲੇਸ਼ਨ ਸੈਂਟਰ ਬਣਾਉਣ ਦਾ ਫ਼ੈਸਲਾ ਲਿਆ ਗਿਆ। ਫਿਲਹਾਲ ਸਾਰੇ ਪਾਜ਼ੇਟਿਵ ਬੱਚਿਆਂ ਦਾ ਇਲਾਜ ਪਿੰਡ 'ਚ ਬਣੇ ਇਸ ਆਈਸੋਲੇਸ਼ਨ 'ਚ ਹੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਜਾਂਚ 'ਚ ਕੁਝ ਬੱਚਿਆਂ ਦੇ ਪਰਿਵਾਰ ਵਾਲੇ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

DIsha

This news is Content Editor DIsha