ਬੋਰਵੈੱਲ ’ਚ ਫਸਿਆ ਬੱਚਾ 4 ਦਿਨ ਤੋਂ ਲੜ ਰਿਹੈ ਜ਼ਿੰਦਗੀ ਦੀ ਜੰਗ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ

06/13/2022 2:09:19 PM

ਰਾਏਪੁਰ– ਛੱਤੀਸਗੜ੍ਹ ਦੇ ਜਾਂਜਗੀਰ-ਚੰਪਾ ਜ਼ਿਲੇ ਦੇ ਮਾਲਖਰੌਦਾ ਬਲਾਕ ਦੇ ਪਿੰਡ ਪਿਹਰੀਦ 'ਚ ਬੋਰਵੈੱਲ ’ਚ 80 ਫੁੱਟ ਹੇਠਾਂ ਫਸੇ 10 ਸਾਲਾ ਰਾਹੁਲ ਸਾਹੂ ਨੂੰ 60 ਘੰਟੇ ਬਾਅਦ ਵੀ ਬਚਾਇਆ ਨਹੀਂ ਜਾ ਸਕਿਆ। ਬੱਚੇ ਦੀ ਜ਼ਿੰਦਗੀ ਖ਼ਤਰੇ ’ਚ ਹੈ। ਬਚਾਅ ਮੁਹਿੰਮ ’ਚ ਵਰਤੇ ਗਏ ਰੋਬੋਟ ਨਾਲ ਕੱਢਣ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਹੋ ਗਈਆਂ ਹਨ। NDRF ਅਤੇ ਹੋਰ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਉਸ ਨੂੰ ਕੱਢਣ ਦੀਆਂ ਕੋਸ਼ਿਸ਼ਾਂ 'ਚ ਜੁਟੀਆਂ ਹੋਈਆਂ ਹਨ। ਹੁਣ 10 ਫੁੱਟ ਦੀ ਸੁਰੰਗ ਪੁੱਟੀ ਜਾ ਰਹੀ ਹੈ। ਵਿਚਕਾਰ ਆ ਰਹੀ ਚੱਟਾਨ ਮੁਸ਼ਕਲ ਬਣਾ ਰਹੀ ਹੈ। ਦਰਅਸਲ ਡ੍ਰਿਲਿੰਗ ਦੌਰਾਨ ਇਕ ਚੱਟਾਨ ਆ ਜਾਣ ਨਾਲ ਰਾਹੁਲ ਸਾਹੂ ਨੂੰ ਬਾਹਰ ਕੱਢਣ ’ਚ ਹੋਰ ਸਮਾਂ ਲੱਗੇਗਾ। 

ਇਹ ਵੀ ਪੜ੍ਹੋ- 42 ਘੰਟਿਆਂ ਤੋਂ ਰਾਹੁਲ ਲੜ ਰਿਹੈ ਜ਼ਿੰਦਗੀ ਦੀ ਜੰਗ; ਬੋਰਵੈੱਲ ’ਚ ਡਿੱਗੇ ਮਾਸੂਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ

ਪਿਹਰੀਦ ਪਿੰਡ ’ਚ ਰਾਹੁਲ ਸ਼ੁੱਕਰਵਾਰ ਨੂੰ ਖੇਡਦੇ ਹੋਏ ਸੁੱਕੇ ਬੋਰਵੈੱਲ ’ਚ ਜਾ ਡਿੱਗਿਆ ਸੀ। ਉਸ ਤੋਂ ਬਾਅਦ ਸ਼ਾਮ 4 ਵਜੇ ਤੋਂ ਉਸ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਐਤਵਾਰ ਸਵੇਰੇ ਬੋਰਵੈੱਲ ’ਚ ਰੋਬੋਟ ਉਤਾਰਿਆ ਗਿਆ ਪਰ ਉਹ ਵੀ ਬੱਚੇ ਨੂੰ ਕੱਢਣ ’ਚ ਫੇਲ੍ਹ ਰਿਹਾ। ਇਸ ਦੇ ਨਾਲ ਹੀ ਬੋਰਵੈੱਲ ਕੋਲ ਐਤਵਾਰ ਸ਼ਾਮ ਤੱਕ 50 ਫੁੱਟ ਤੋਂ ਵਧੇਰੇ ਡੂੰਘਾ ਟੋਇਆ ਵੀ ਪੁੱਟ ਲਿਆ ਗਿਆ ਤਾਂ ਕਿ ਬੱਚੇ ਨੂੰ ਕੱਢਿਆ ਜਾ ਸਕੇ। ਇੰਨੀ ਡੂੰਘਾਈ ਦੇ ਬਾਅਦ ਹੇਠਾਂ ਚੱਟਾਨ ਆਉਣ ਨਾਲ ਪੱਥਰ ਕੱਟ ਕੇ ਸੁਰੰਗ ਬਣਾਈਆ ਜਾ ਰਹੀ ਹੈ। ਇਸ ’ਚ ਸਮਾਂ ਲੱਗ ਸਕਦਾ ਹੈ।

PunjabKesari

NDRF ਅਤੇ SDRF ਟੀਮਾਂ ਇਕੱਠੀਆਂ ਜੁੱਟੀਆਂ, ਆਕਸੀਜਨ ਪਹੁੰਚਾ ਰਹੀਆਂ-
NDRF ਅਤੇ SDRF ਦੀਆਂ ਟੀਮਾਂ ਮੌਕੇ 'ਤੇ ਜੁਟੀਆਂ ਹੋਈਆਂ ਹਨ। ਓਧਰ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅਧਿਕਾਰੀਆਂ ਨੂੰ ਬੱਚੇ ਨੂੰ ਬਚਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਬਘੇਲ ਨੇ ਰਾਹੁਲ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੀ ਦਾਦੀ ਨਾਲ ਗੱਲ ਕੀਤੀ ਅਤੇ ਕਿਹਾ ਕਿ ਤੁਹਾਨੂੰ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਚਾਹੀਦੀ। ਅਸੀਂ ਉਸ ਨੂੰ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਗੁਜਰਾਤ ਤੋਂ ਰੋਬੋਟਿਕਸ ਟੀਮ ਦੀ ਅਸਫਲਤਾ ਤੋਂ ਬਾਅਦ ਮੁੱਖ ਮੰਤਰੀ ਬਘੇਲ ਦੇ ਨਿਰਦੇਸ਼ਾਂ 'ਤੇ ਕਟਕ, ਗੁਜਰਾਤ, ਆਂਧਰਾ ਪ੍ਰਦੇਸ਼ ਤੋਂ ਬਚਾਅ ਟੀਮਾਂ ਨੂੰ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗਿਆ 10 ਸਾਲਾ ਰਾਹੁਲ; ਬਚਾਅ ਮੁਹਿੰਮ ਜਾਰੀ, ਸਲਾਮਤੀ ਲਈ ਪਰਿਵਾਰ ਕਰ ਰਿਹੈ ਅਰਦਾਸਾਂ

PunjabKesari

ਮੁਸ਼ਕਲ ’ਚ ਜਾਨ, ਡਾਕਟਰ ਵੀ ਜੁਟੇ
ਹਾਲਾਂਕਿ ਅੱਜ ਬੱਚੇ ਦੇ ਬੋਰਵੈੱਲ 'ਚ ਡਿੱਗੇ ਚੌਥਾ ਦਿਨ ਹੈ, ਇਸ ਲਈ ਉਸ ਦੀ ਜਾਨ ਮੁਸ਼ਕਲ ’ਚ ਹੈ। ਡਾਕਟਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ, ਜੋ ਬੋਰਵੈੱਲ ਦੇ ਅੰਦਰ ਆਕਸੀਜਨ ਪਹੁੰਚਾ ਰਹੇ ਹਨ। ਬਚਾਅ ਟੀਮ ਉਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿਚ ਕੁਝ ਘੰਟੇ ਹੋਰ ਲੱਗਣਗੇ।

ਇਹ ਵੀ ਪੜ੍ਹੋ- ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਬੋਰਵੈੱਲ ’ਚ ਡਿੱਗੇ 2 ਸਾਲਾ ਮਾਸੂਮ ਨੂੰ 40 ਮਿੰਟਾਂ 'ਚ ਸੁਰੱਖਿਅਤ ਕੱਢਿਆ ਬਾਹਰ

PunjabKesari

ਬੋਰਵੈੱਲ ਬੱਚੇ ਦੇ ਪਿਤਾ ਨੇ ਪੁੱਟਿਆ ਸੀ
ਬੱਚੇ ਦੇ ਪਿਤਾ ਲਾਲਾ ਰਾਮ ਸਾਹੂ ਨੇ ਦੱਸਿਆ ਕਿ ਇਹ ਬੋਰਵੈੱਲ ਕਰੀਬ 80 ਫੁੱਟ ਡੂੰਘਾ ਹੈ, ਜੋ ਉਸ ਨੇ ਆਪਣੇ ਘਰ ਦੇ ਪਿੱਛੇ ਖੇਤ ਵਿਚ ਪੁੱਟਿਆ ਸੀ। ਹਾਲਾਂਕਿ ਪਾਣੀ ਬਾਹਰ ਨਾ ਆਉਣ ਕਾਰਨ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ।


 


Tanu

Content Editor

Related News