ਜੰਮੂ ਕਸ਼ਮੀਰ : ਸ਼ੰਕਰਾਚਾਰੀਆ ਮੰਦਰ ਪਹੁੰਚੀ ਛੜੀ ਮੁਬਾਰਕ, ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜੀ ਘਾਟੀ

08/09/2021 12:34:47 PM

ਜੰਮੂ- ਸਦੀਆਂ ਪੁਰਾਣੇ ਰੀਤੀ-ਰਿਵਾਜ਼ਾਂ ਅਨੁਸਾਰ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ 'ਚ ਸ਼੍ਰੀ ਅਮਰਨਾਥ ਦੀ ਛੜੀ ਮੁਬਾਰਕ ਨੂੰ ਐਤਵਾਰ ਨੂੰ ਪੂਜਾ ਲਈ ਇਤਿਹਾਸਕ ਸ਼ੰਕਰਾਚਾਰੀਆ ਮੰਦਰ, ਸ਼੍ਰੀਨਗਰ ਲਿਜਾਇਆ ਗਿਆ। ਵੈਦਿਕ ਮੰਤਰ ਕਰਦੇ ਹੋਏ ਪੂਜਨ ਕੀਤਾ। ਕੋਰੋਨਾ ਮਹਾਮਾਰੀ ਕਾਰਨ, ਕੁਝ ਚੁਨਿੰਦਾ ਸਾਧੂਆਂ ਨੇ ਇਸ ਪੂਜਨ 'ਚ ਹਿੱਸਾ ਲਿਆ। ਜਿਸ 'ਚ ਜੰਮੂ ਕਸ਼ਮੀਰ ਸਮੇਤ ਵਿਸ਼ਵ 'ਚ ਸ਼ਾਂਤੀ ਅਤੇ ਤਰੱਕੀ ਲਈ ਪ੍ਰਾਰਥਨਾ ਵੀ ਕੀਤੀ ਗਈ। ਪਵਿੱਤਰ ਛੜੀ ਮੁਬਾਰਕ ਜਦੋਂ ਸ਼ੰਕਰਾਚਾਰੀਆ ਮੰਦਰ ਪਹੁੰਚੀ ਤਾਂ ਹਰ-ਹਰ ਮਹਾਦੇਵ ਅਤੇ ਜੈ ਬਾਬਾ ਬਰਫ਼ਾਨੀ ਦੇ ਜੈਕਾਰਿਆਂ ਨਾਲ ਘਾਟੀ ਗੂੰਜ ਉਠੀ।

ਇਹ ਵੀ ਪੜ੍ਹੋ : ਪੁਲਵਾਮਾ ਦੇ ਮੁੰਤਜ਼ਿਰ ਰਾਸ਼ਿਦ ਨੇ ਕੀਤਾ ਕਮਾਲ, ਕਾਗਜ਼ ਦਾ ਸਭ ਤੋਂ ਛੋਟਾ ਫੁੱਲ ਬਣਾ ਕੇ ਖੱਟੀ ਪ੍ਰਸਿੱਧੀ

ਛੜੀ ਮੁਬਾਰਕ ਨੂੰ ਸ਼ਾਰਿਕਾ-ਭਵਾਨੀ ਮੰਦਰ, ਹਰਿ ਪਰਬਤ, ਸ਼੍ਰੀਨਗਰ ਲਿਜਾਇਆ ਗਿਆ ਤਾਂ ਕਿ ਅੱਜ ਯਾਨੀ 9 ਅਗਸਤ 2021 ਨੂੰ ਦੇਵੀ ਦੀ ਪੂਜਾ ਕੀਤੀ ਜਾ ਸਕੇ। ਦਸ਼ਨਾਮੀ ਅਖਾੜਾ ਸ਼੍ਰੀਨਗਰ 'ਚ ਸਥਿਤ ਸ਼੍ਰੀ ਅਮਰੇਸ਼ਵਰ ਮੰਦਰ 'ਚ 11 ਅਗਸਤ ਨੂੰ ਛੜੀ ਦਾ ਪੂਜਨ ਕਰ ਕੇ ਉੱਥੇ ਸਥਾਪਤ ਕੀਤਾ ਜਾਵੇਗਾ। ਆਖਰੀ ਪੜਾਅ 'ਚ ਛੜੀ ਨੂੰ ਚਾਪਰ ਰਹੀਂ ਪਵਿੱਤਰ ਗੁਫ਼ਾ ਤੱਕ ਪਹੁੰਚਾਇਆ ਜਾਵੇਗਾ। ਦੱਸਣਯੋਗ ਹੈ ਕਿ ਕੋਰੋਨਾ ਕਾਰਨ ਇਸ ਸਾਲ ਅਮਰਨਾਥ ਯਾਤਰਾ ਰੱਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦੀ ਕੇਂਦਰ ਨੂੰ ਚਿਤਾਵਨੀ: 5 ਸਤੰਬਰ ਨੂੰ ਮਹਾਪੰਚਾਇਤ 'ਚ ਬਣੇਗੀ ਆਰ-ਪਾਰ ਦੀ ਰਣਨੀਤੀ

DIsha

This news is Content Editor DIsha