ਰਿਸ਼ਤੇਦਾਰ ਸਮੇਤ 16 ਲੋਕਾਂ ਨੇ 2 ਸਾਲ ਤੱਕ ਕੀਤਾ ਰੇਪ, 8 ਸਾਲਾ ਬੱਚੀ ਦੀ ਹੋਈ ਮੌਤ

02/18/2020 4:47:01 PM

ਚੇਨਈ— ਚੇਨਈ ਦੇ ਵਿਲੁਪੁਰਮ 'ਚ ਤੀਜੀ ਜਮਾਤ 'ਚ ਪੜ੍ਹਨ ਵਾਲੀ ਇਕ ਵਿਦਿਆਰਥਣ ਨਾਲ ਰਿਸ਼ਤੇਦਾਰ ਸਮੇਤ 16 ਲੋਕਾਂ ਵਲੋਂ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਉਮਰ ਸਿਰਫ਼ 8 ਸਾਲ ਸੀ। ਉਸ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਬੱਚੀ ਪਿਛਲੇ ਕੁਝ ਦਿਨਾਂ ਤੋਂ ਪੇਟ ਦਰਦ ਅਤੇ ਬੁਖਾਰ ਦੀ ਸਮੱਸਿਆ ਨਾਲ ਜੂਝ ਰਹੀ ਸੀ। ਹਾਲਾਂਕਿ ਪੁਲਸ ਨੇ ਕੁੜੀ ਦੀ ਮੌਤ ਦੇ ਮਾਮਲੇ 'ਚ ਸੀ.ਆਰ.ਪੀ.ਸੀ. ਦੀ ਧਾਰਾ 174 (ਸ਼ੱਕੀ ਹਾਲਾਤਾਂ 'ਚ ਮੌਤ) ਦੇ ਅਧੀਨ ਮਾਮਲਾ ਦਰਜ ਕੀਤਾ ਹੈ।

ਮਾਂ ਬੱਚੀਆਂ ਨੂੰ ਰਿਸ਼ਤੇਦਾਰ ਨੂੰ ਕੋਲ ਛੱਡ ਗਈ ਸੀ
ਜਾਣਕਾਰੀ ਅਨੁਸਾਰ 8 ਸਾਲਾ ਬੱਚੀ ਆਪਣੀ ਮਾਂ, ਭੈਣ, ਸੌਤੇਲੇ ਪਿਤਾ ਅਤੇ ਸੌਤੇਲੇ ਭਰਾ ਨਾਲ ਰਹਿੰਦੀ ਸੀ। ਉਹ ਪੇਟ ਦਰਦ ਦੀ ਸਮੱਸਿਆ ਤੋਂ ਬਾਅਦ ਬਾਥਰੂਮ ਗਈ, ਇਸ ਤੋਂ ਬਾਅਦ ਵਾਪਸ ਨਹੀਂ ਆਈ। ਕਾਫ਼ੀ ਦੇਰ ਤੱਕ ਜਦੋਂ ਉਹ ਵਾਪਸ ਨਹੀਂ ਆਈ ਤਾਂ ਮਾਂ ਨੇ ਦਰਵਾਜ਼ਾ ਖੜਕਾਇਆ। ਅੰਦਰੋਂ ਕੋ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਉਹ ਅੰਦਰ ਬੇਹੋਸ਼ ਪਈ ਸੀ। ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਬੱਚੀ ਦੀ ਮਾਂ 2017 'ਚ ਪਤੀ ਤੋਂ ਵੱਖ ਹੋ ਗਈ ਸੀ। ਇਸ ਤੋਂ ਬਾਅਦ ਉਹ ਚੇਨਈ ਚੱਲੀ ਗਈ। ਮਾਂ ਨੇ ਆਪਣੀਆਂ ਦੋਵੇਂ ਬੱਚੀਆਂ ਨੂੰ ਇਕ ਰਿਸ਼ਤੇਦਾਰ ਕੋਲ ਛੱਡ ਦਿੱਤਾ।

2 ਸਾਲ ਤੱਕ ਕੀਤਾ ਰੇਪ
ਜਦੋਂ ਮਾਂ ਵਾਪਸ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਦੋਹਾਂ ਬੱਚੀਆਂ ਦਾ ਯੌਨ ਸ਼ੋਸ਼ਣ ਅਤੇ ਰੇਪ ਕੀਤਾ ਗਿਆ ਹੈ। ਇਸ ਤੋਂ ਬਾਅਦ ਉਹ ਬੇਟੀਆਂ ਨੂੰ ਰਿਸ਼ਤੇਦਾਰ ਦੇ ਘਰੋਂ ਲੈ ਕੇ ਆ ਗਈ। ਮਾਂ ਨੇ ਬੱਚੀਆਂ ਦਾ ਦਾਖਲਾ ਪੁਡੂਚੇਰੀ ਦੇ ਇਕ ਸਕੂਲ 'ਚ ਕਰਵਾ ਦਿੱਤਾ। ਇਕ ਦਿਨ ਬੱਚੀ ਸਕੂਲ 'ਚ ਹੀ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਜਾਂਚ 'ਚ ਉਸ ਨਾਲ ਰੇਪ ਦੀ ਜਾਣਕਾਰੀ ਮਿਲੀ। ਬੱਚੀ ਨੇ ਦੱਸਿਆ ਕਿ ਕੁਝ ਰਿਸ਼ਤੇਦਾਰਾਂ ਨੇ 2 ਸਾਲ ਤੱਕ ਉਸ ਦਾ ਰੇਪ ਕੀਤਾ। ਉਦੋਂ ਕੁੜੀ ਦੀ ਮਾਂ ਨੇ ਚਾਈਲਡ ਹੈਲਪਲਾਈਨ ਦੇ ਨਿਰਦੇਸ਼ 'ਤੇ ਤਿੰਡਿਵਨਮ 'ਚ 16 ਲੋਕਾਂ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਪੁਲਸ ਨੇ ਪੋਕਸੋ ਐਕਟ ਦੇ ਅਧੀਨ ਕਾਰਵਾਈ ਕੀਤੀ ਸੀ ਅਤੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

DIsha

This news is Content Editor DIsha