ਕੁਆਰਿਆਂ ਨੂੰ ਠੱਗਦੀ ‘ਬਦਮਾਸ਼ ਕੰਪਨੀ’

11/17/2019 12:57:41 AM

ਜੱਬਲਪੁਰ (ਇੰਟ)- ਮੱਧ ਪ੍ਰਦੇਸ਼ ਦੀ ਪੁਲਸ ਨੇ ਇਕ ਅੰਤਰਰਾਜੀ ਠੱਗ ਗੈਂਗ ਦਾ ਭਾਂਡਾ ਭੰਨਿਆ ਹੈ ਜੋ ਕੁਆਰੇ ਨੌਜਵਾਨਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗ ਲੈਂਦਾ ਸੀ। ਫਰਜ਼ੀ ਮੈਟਰੀਮੋਨੀਅਲ ਵੈੱਬਸਾਈਟ ਬਣਾ ਕੇ ਕੁਆਰੇ ਮੁੰਡਿਆਂ ਨੂੰ ਫਸਾਉਣਾ ਤੇ ਫਿਰ ਲੜਕੀ ਦਾ ਫੋਨ ਨੰਬਰ ਉਪਲਬਧ ਕਰਾਉਣਾ, ਇਹ ਗੈਂਗ ਦਾ ਪਹਿਲਾ ਕਦਮ ਸੀ। ਗੈਂਗ ਵਿਚ ਕੁੜੀਆਂ ਇਨ੍ਹਾਂ ਕੁਆਰੇ ਮੁਡਿਆਂ ਨੂੰ ਫੋਨ ਰਾਹੀਂ ਭਰਮਾ ਕੇ ਬੈਂਕ ਅਕਾਉੂਂਂਟ ਵਿਚ ਪੈਸੇ ਜਮ੍ਹਾ ਕਰਵਾਉਂਦੀਆਂ ਸਨ।

ਜੱਬਲਪੁਰ ਨਿਵਾਸੀ ਸੰਜੇ ਸਿੰਘ ਨਾਲ ਵੀ ਇਹੀ ਤਰੀਕਾ ਠੱਗਣ ਦਾ ਅਪਣਾਇਆ ਗਿਆ ਪਰ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਸਾਈਬਰ ਮੇਲ ’ਤੇ ਸ਼ਿਕਾਇਤ ਦਰਜ ਕਰਾਈ। ਉਸ ਤੋ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਇਸ ਗੈਂਗ ਦਾ ਭਾਂਡਾ ਭੰਨਿਆ ਗਿਆ। ਗੈਂਗ ਦੇ ਮੁਖੀ ਬਿਹਾਰ ਦੇ ਮਨੋਹਰ ਲਾਲ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਲੱਖਾਂ ਦੀ ਠੱਗੀ ਲੋਕਾਂ ਨਾਲ ਮਾਰ ਚੁੱਕਾ ਹੈ। ਇਹ ਗੈਂਗ ਮੈਟਰੀਮੋਨੀਅਲ ਦੀ ਵੈੱਬਸਾਈਟ ’ਤੇ ਵਿਆਹ ਕਰਾਉਣ ਦੇ ਨਾਂ ’ਤੇ ਡਾਕਿਉੂਮੈਂਟ ਜਮ੍ਹਾ ਕਰਾਉਂਦੇ ਸਨ ਤੇ ਫਿਰ ਪੈਸੇ ਵਾਲਿਆਂ ਨੂੰ ਲੜਕੀਆਂ ਦੇ ਜ਼ਰੀਏ ਠੱਗਦੇ ਸਨ।

ਇਹ ਗੈਂਗ ਪਹਿਲਾਂ ਰਜਿਸਟ੍ਰੇਸ਼ਨ ਦੇ ਨਾਂ ’ਤੇ 5 ਹਜ਼ਾਰ ਰੁਪਏ ਜਮ੍ਹਾ ਕਰਾਉਂਦੇ ਸਨ ਇਸ ਤੋਂ ਬਾਅਦ ਵੱਖ ਵੱਖ ਲੜਕੀਆਂ ਦੀਆਂ ਤਸਵੀਰਾਂ ਤੇ ਬਾਇਓਡਾਟਾ ਦਿਖਾ ਕੇ ਲੜਕਿਆਂ ਨੂੰ ਜਾਲ ਵਿਚ ਫਸਾਉਂਦੇ ਸਨ। ਲੜਕੀ ਪਸੰਦ ਨਾ ਆਉਣ ’ਤੇ ਉਸ ਦਾ ਫੋਨ ਨੰਬਰ ਲੜਕੇ ਨੂੰ ਦਿੱਤਾ ਜਾਂਦਾ। ਉਨ੍ਹਾਂ ਵਿਚਾਲੇ ਗੱਲਬਾਤ ਸ਼ੂਰੂ ਹੋ ਜਾਂਦੀ ਤੇ ਲੜਕੀਆਂ ਦੋਸਤੀ ਪਾ ਕੇ ਆਪਣੀ ਆਰਥਿਕ ਸਮੱਸਿਆ ਦੱਸ ਕੇ ਵੱਖ-ਵੱਖ ਬੈਂਕ ਅਕਾਉੂਂਂਟ ਵਿਚ ਪੈਸੇ ਜਮ੍ਹਾ ਕਰਾ ਕੇ ਠੱਗੀ ਕਰਦੀਆਂ ਸਨ।

Sunny Mehra

This news is Content Editor Sunny Mehra