ਦਿੱਲੀ ਹਵਾਈ ਅੱਡੇ ਤੋਂ ਜਲਦ ਹਟਣਗੀਆਂ ਸਸਤੀਆਂ ਏਅਲਾਈਨਸ, ਜਾਣੋ ਵਜ੍ਹਾ

02/19/2024 4:37:39 PM

ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵਿਅਸਤ ਦਿੱਲੀ ਹਵਾਈ ਅੱਡੇ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ GMR ਏਅਰਪੋਰਟਸ ਇਨਫਰਾਸਟ੍ਰਕਚਰ ਲਿਮਟਿਡ, ਵੱਡੇ ਜਹਾਜ਼ਾਂ ਨਾਲ ਸੇਵਾਵਾਂ ਪ੍ਰਦਾਨ ਕਰਨ ਵਾਲੀ ਇੱਕ ਫੁੱਲ-ਟਾਈਮ ਏਅਰਲਾਈਨ 'ਤੇ ਨਜ਼ਰ ਰੱਖ ਰਹੀ ਹੈ। GMR ਹੁਣ ਇੱਕ ਘੱਟ ਕੀਮਤ ਵਾਲੀ ਏਅਰਲਾਈਨ (LCA) ਜੋ ਹਵਾਈ ਅੱਡੇ ਦੇ ਸੰਚਾਲਨ ਵਿੱਚ ਵੱਡੀ ਹਿੱਸੇਦਾਰੀ ਰੱਖਦੀ ਹੈ, ਜੇਵਰ-ਅਧਾਰਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਗਾਜ਼ੀਆਬਾਦ-ਅਧਾਰਤ ਹਿੰਦੋਨ ਹਵਾਈ ਅੱਡੇ 'ਤੇ ਸ਼ਿਫਟ ਕਰਨ ਦੀ ਯੋਜਨਾ ਬਣਾ ਰਹੀ ਹੈ। ਦਿੱਲੀ ਏਅਰਪੋਰਟ ਤੋਂ ਹਰ ਹਫ਼ਤੇ 8,554 ਉਡਾਣਾਂ ਚਲਦੀਆਂ ਹਨ।

ਇਹ ਵੀ ਪੜ੍ਹੋ :    ਪਾਸਪੋਰਟ ਅਫਸਰ ਰਿਸ਼ਵਤਖੋਰੀ ਦਾ ਮਾਮਲਾ, CBI ਨੇ RPO ਅਨੂਪ ਸਿੰਘ ਦੇ ਘਰੋਂ ਬਰਾਮਦ ਕੀਤੇ ਅਹਿਮ ਦਸਤਾਵੇਜ਼

LCA ਇੰਡੀਗੋ ਏਅਰਲਾਈਨਜ਼ ਦੀ ਇਸ ਵਿੱਚ 38.5% ਹਿੱਸੇਦਾਰੀ ਹੈ। GMR ਦੇ ਕਾਰਜਕਾਰੀ ਨਿਰਦੇਸ਼ਕ ਸੌਰਭ ਚਾਵਲਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇਵਰ ਹਵਾਈ ਅੱਡੇ ਦਾ ਧਿਆਨ ਮੁੱਖ ਤੌਰ 'ਤੇ LCA 'ਤੇ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ LCA ਏਅਰਲਾਈਨ ਆਪਣੇ ਸੰਚਾਲਨ ਨੂੰ ਦਿੱਲੀ ਹਵਾਈ ਅੱਡੇ ਤੋਂ ਜੇਵਰ, ਹਿੰਡਨ ਜਾਂ ਹੋਰਾਂ ਖ਼ੇਤਰੀ ਹਵਾਈ ਅੱਡਿਆਂ 'ਤੇ ਸ਼ਿਫਟ ਕਰੇ। ਤੁਹਾਨੂੰ ਦੱਸ ਦੇਈਏ ਕਿ ਜਿੱਥੇ ਦਿੱਲੀ ਏਅਰਪੋਰਟ ਦਾ ਸੰਚਾਲਨ ਜੀਐਮਆਰ ਗਰੁੱਪ ਦੁਆਰਾ ਕੀਤਾ ਜਾਂਦਾ ਹੈ, ਉਥੇ ਹੀ ਜੇਵਰ ਏਅਰਪੋਰਟ ਦੇ ਵਿਕਾਸ ਦਾ ਕੰਮ ਯਮੁਨਾ ਇੰਟਰਨੈਸ਼ਨਲ ਏਅਰਪੋਰਟ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਜਾ ਰਿਹਾ ਹੈ। ਇਹ ਕੰਪਨੀ ਜਿਊਰਿਖ ਏਅਰਪੋਰਟ ਦੀ ਸਹਿਯੋਗੀ ਕੰਪਨੀ ਹੈ। ਇਸ ਹਵਾਈ ਅੱਡੇ ਤੋਂ ਫਲਾਈਟ ਦਾ ਸੰਚਾਲਨ ਸਾਲ ਦੇ ਆਖਿਰ ਤੱਕ ਸ਼ੁਰੂ ਹੋ ਸਕਦਾ ਹੈ। ਹਿੰਡਨ ਹਵਾਈ ਅੱਡੇ ਦਾ ਸੰਚਾਲਨ ਸਰਕਾਰ ਦਾ ਏਅਰਪੋਰਟ ਅਥਾਰਟੀ ਆਫ਼ ਇੰਡੀਆ ਕਰਦਾ ਹੈ।

ਇਹ ਵੀ ਪੜ੍ਹੋ :   ਦਿੱਲੀ-NCR ਸਮੇਤ ਪੰਜਾਬ ਦੇ 17 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਤੂਫਾਨ ਤੇ ਮੀਂਹ ਨਾਲ ਬਦਲੇਗਾ ਮੌਸਮ

ਸਸਤੀ ਏਅਰਲਾਈਨਜ਼ ਲਈ ਵਧੇਰੇ ਢੁਕਵਾਂ ਹੈ ਨੋਇਡਾ

ਹਵਾਬਾਜ਼ੀ ਸਲਾਹਕਾਰ ਫਰਮ CAPA ਇੰਡੀਆ ਅਨੁਸਾਰ, ਨੋਇਡਾ ਸਸਤੀ ਏਅਰਲਾਈਨਾਂ ਲਈ ਵਧੇਰੇ ਅਨੁਕੂਲ ਹੈ। ਕਾਰਨ ਇਹ ਹੈ ਕਿ ਦਿੱਲੀ ਏਅਰਪੋਰਟ 'ਤੇ ਜੈੱਟ ਫਿਊਲ 'ਤੇ 25 ਫੀਸਦੀ ਵੈਲਿਊ ਐਡਿਡ ਟੈਕਸ (ਵੈਟ) ਲਗਾਇਆ ਜਾਂਦਾ ਹੈ, ਜਦੋਂ ਕਿ ਨੋਇਡਾ ਏਅਰਪੋਰਟ 'ਤੇ ਸਿਰਫ 4 ਫੀਸਦੀ ਲਗਾਇਆ ਜਾਂਦਾ ਹੈ। ਜਹਾਜ਼ ਚਲਾਉਣ ਦੀ ਲਾਗਤ ਦਾ 40% ਈਂਧਨ ਦਾ ਹੁੰਦਾ ਹੈ। ਵੈਟ ਘੱਟ ਹੋਣ ਕਾਰਨ ਟਿਕਟਾਂ ਦੀਆਂ ਕੀਮਤਾਂ ਵੀ ਘੱਟ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦਿੱਲੀ ਏਅਰਪੋਰਟ 'ਤੇ ਵਧਦੇ ਟ੍ਰੈਫਿਕ ਨੂੰ ਘੱਟ ਕਰਨ 'ਚ ਵੀ ਸਫਲਤਾ ਮਿਲੇਗੀ।

ਇਹ ਵੀ ਪੜ੍ਹੋ :   Luggage ਦੇਰੀ ਨਾਲ ਮਿਲਣ ਦੀ ਸ਼ਿਕਾਇਤਾਂ ਦਰਮਿਆਨ ਏਅਰਲਾਈਨ ਕੰਪਨੀਆਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur