ਅੱਜ ਤੋਂ ਸ਼ੁਰੂ ਹੋਵੇਗੀ ਚਾਰਧਾਮ ਯਾਤਰਾ, ਸ਼ਰਧਾਲੂਆਂ ''ਤੇ ਹੈਲੀਕਾਪਟਰ ਨਾਲ ਹੋਵੇਗੀ ਫੁੱਲਾਂ ਦੀ ਵਰਖਾ

04/22/2023 5:45:24 AM

ਦੇਹਰਾਦੂਨ (ਭਾਸ਼ਾ)- ਤਕਰੀਬਨ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਿਵਾੜ ਖੁੱਲ੍ਹਣ ਦੇ ਨਾਲ ਚਾਰ ਧਾਮ ਯਾਤਰਾ ਸ਼ਨੀਵਾਰ ਨੂੰ ਸ਼ੁਰੂ ਹੋਵੇਗੀ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੁੱਕਰਵਾਰ ਨੂੰ ਇਸ ਪਵਿੱਤਰ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਗੜ੍ਹਵਾਲ ਹਿਮਾਲਿਆ ਦੇ ਦੋ ਹੋਰ ਚਾਰਧਾਮਾਂ ਕੇਦਾਰਨਾਥ ਦੇ ਕਿਵਾੜ 25 ਅਪ੍ਰੈਲ ਨੂੰ ਅਤੇ ਬਦਰੀਨਾਥ ਦੇ ਕਿਵਾੜ 27 ਅਪ੍ਰੈਲ ਨੂੰ ਖੁੱਲ੍ਹਣਗੇ।

ਇਹ ਖ਼ਬਰ ਵੀ ਪੜ੍ਹੋ - ਸੱਤਿਆਪਾਲ ਮਲਿਕ ਨੂੰ CBI ਦਾ ਸੰਮਨ, ਸਾਬਕਾ ਰਾਜਪਾਲ ਨੇ ਕਿਹਾ - "ਕਿਸਾਨ ਦਾ ਪੁੱਤ ਹਾਂ, ਘਬਰਾਵਾਂਗਾ ਨਹੀਂ"

ਰਿਸ਼ੀਕੇਸ਼ ਵਿੱਚ ਆਯੋਜਿਤ ‘ਰਿਸ਼ੀਕੇਸ਼ ਤੋਂ ਚਾਰਧਾਮ ਯਾਤਰਾ-2023’ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਧਾਮੀ ਨੇ ਸ਼ਰਧਾਲੂਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਤੇ ਚਾਰੋ ਧਾਮਾਂ ਦੇ ਦੇਵੀ ਦੇਵਤਿਆਂ- ਬਾਬਾ ਕੇਦਾਰ, ਬਦਰੀਵਿਸ਼ਾਲ, ਮਾਂ ਗੰਗੋਤਰੀ ਤੇ ਮਾਂ ਯਮੁਨੋਤਰੀ ਤੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਯਾਤਰਾ ਧੂਮਧਾਮ ਤੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਸਰਕਾਰ ਨੇ ਚਾਰਧਾਮ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਦਾ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕਰਨ ਦਾ ਫੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - AAP ਦਾ ਵਿਦਿਆਰਥੀ ਆਗੂ 1 ਕਰੋੜ ਦੀ ਵਸੂਲੀ ਦੇ ਦੋਸ਼ 'ਚ ਗ੍ਰਿਫ਼ਤਾਰ; ਪਾਰਟੀ ਨੇ ਕਿਹਾ, 'ਚੌਥੀ ਪਾਸ ਰਾਜਾ ਘਬਰਾ ਗਿਆ'

ਉੱਤਰਕਾਸ਼ੀ ਜ਼ਿਲ੍ਹੇ ਵਿਚ ਗੰਗੋਤਰੀ ਤੇ ਯਮੁਨੋਤਰੀ ਮੰਦਰ ਦੇ ਖੁੱਲ੍ਹਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਜਿੱਥੇ ਧਾਮਾਂ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਹਵਨ ਦੇ ਵੈਦਿਕ ਮੰਤਰਾਂ ਦੇ ਉਚਾਰਨ ਤੋਂ ਬਾਅਦ ਸ਼ਨੀਵਾਰ ਬਾਅਦ ਦੁਪਹਿਰ 12.35 ਵਜੇ ਗੰਗੋਤਰੀ ਦੇ ਅਤੇ 12.41 ਵਜੇ ਯਮੁਨੋਤਰੀ ਦੇ ਕਿਵਾੜ ਖੁੱਲ੍ਹਣਗੇ। ਦੋਵਾਂ ਧਾਮਾਂ ਵਿਚ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra