ਯਮੁਨੋਤਰੀ ''ਚ ਦੂਜੇ ਦਿਨ ਹੋਈ ਸ਼ਰਧਾਲੂ ਦੀ ਮੌਤ, ਦਿਲ ਦਾ ਦੌਰਾ ਪੈਣ ਨਾਲ ਹੁਣ ਤੱਕ ਦੋ ਦੀ ਗਈ ਜਾਨ

04/24/2023 5:36:26 PM

ਉੱਤਰਾਖੰਡ- ਉੱਤਰਾਖੰਡ 'ਚ ਚੱਲ ਰਹੀ ਚਾਰ ਧਾਮ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਰਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਯਮੁਨੋਤਰੀ ਧਾਮ ਦੇ ਦਰਸ਼ਨਾਂ ਲਈ ਜਾ ਰਹੇ ਗੁਜਰਾਤ ਦੇ ਇਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲਸ ਮੁਤਾਬਕ ਜਦੋਂ ਗੁਜਰਾਤ ਦੇ ਸੂਰਤ ਦੇ ਕੌਸ਼ੰਭਾ ਦੇ ਕਨਕ ਸਿੰਘ (62) ਯਮੁਨੋਤਰੀ ਧਾਮ ਲਈ ਦਰਸ਼ਨ ਕਰਨ ਜਾ ਰਹੇ ਸਨ ਅਤੇ ਰਾਹ 'ਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।

ਇਹ ਵੀ ਪੜ੍ਹੋ- ਯਮੁਨੋਤਰੀ ਧਾਮ ਜਾ ਰਹੇ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਯਾਤਰਾ ਦੀ ਸ਼ੁਰੂਆਤ ਦੇ ਸ਼ੁਰੂਆਤੀ ਦੋ ਦਿਨ ਹੀ ਦੋ ਤੀਰਥ ਯਾਤਰੀਆਂ ਦੀ ਮੌਤ ਹੋ ਜਾਣਾ ਚਿੰਤਾ ਦੀ ਗੱਲ ਹੈ। ਅਜਿਹੇ ਵਿਚ ਹੁਣ ਉੱਤਰਾਖੰਡ ਚਾਰ ਧਾਮ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਯਾਤਰਾ 'ਤੇ ਜਾਣ ਤੋਂ ਪਹਿਲਾਂ ਆਪਣੀ ਸਿਹਤ ਦੀ ਪੂਰੀ ਜਾਂਚ ਕਰਵਾਉਣ। ਸਰਕਾਰ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪਰ ਲਾਪ੍ਰਵਾਹੀ ਕਾਰਨ ਲਗਾਤਾਰ ਦੂਜੇ ਦਿਨ ਯਮੁਨੋਤਰੀ ਧਾਮ ਵਿਚ ਸ਼ਰਧਾਲੂਆਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ- ਚਾਰਧਾਮ ਯਾਤਰਾ: ਯਮੁਨੋਤਰੀ-ਗੰਗੋਤਰੀ ਧਾਮ ਦੇ ਕਿਵਾੜ ਖੁੱਲ੍ਹੇ, ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ

ਸਰਕਾਰ ਨੇ ਉਤਰਾਖੰਡ ਚਾਰਧਾਮ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਯਾਤਰਾ 'ਤੇ ਜਾਣ ਤੋਂ ਪਹਿਲਾਂ ਆਪਣੀ ਸਿਹਤ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਤੀਰਥ ਯਾਤਰੀਆਂ ਖਾਸ ਤੌਰ 'ਤੇ ਬੀਮਾਰ, ਬਜ਼ੁਰਗ ਅਤੇ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਪੂਰੀ ਸਿਹਤ ਜਾਂਚ ਦੇ ਨਾਲ ਸਿਹਤ ਜਾਂਚ ਫਾਰਮ ਭਰਨ ਦੀ ਸਲਾਹ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਭਲਕੇ ਤੋਂ ਸ਼ੁਰੂ ਹੋਵੇਗੀ ਕੇਦਾਰਨਾਥ ਯਾਤਰਾ, ਸੁੰਦਰ ਫੁੱਲਾਂ ਨਾਲ ਸਜਾਇਆ ਜਾ ਰਿਹੈ ਧਾਮ

 

Tanu

This news is Content Editor Tanu