ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CA ਦੇ ਪ੍ਰੀਖਿਆ ਪ੍ਰੋਗਰਾਮ ''ਚ ਤਬਦੀਲੀ, ਜਾਣੋ ਸ਼ੈਡਿਊਲ

03/20/2024 11:47:10 AM

ਨਵੀਂ ਦਿੱਲੀ (ਭਾਸ਼ਾ)- ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ.ਸੀ.ਏ.ਆਈ.) ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਪ੍ਰੀਖਿਆ ਪ੍ਰੋਗਰਾਮ 'ਚ ਤਬਦੀਲੀ ਕੀਤੀ ਹੈ। ਅਧਿਕਾਰੀਆਂ ਅਨੁਸਾਰ, ਸੀਏ ਦੀ ਪ੍ਰੀਖਿਆ ਪੁਰਾਣੇ ਪ੍ਰੋਗਰਾਮ ਅਨੁਸਾਰ ਮਈ ਮਹੀਨੇ 'ਚ ਹੀ ਆਯੋਜਿਤ ਕੀਤੀ ਜਾਵੇਗੀ ਪਰ ਇਸ ਦੀਆਂ ਤਾਰੀਖ਼ਾਂ 'ਚ ਤਬਦੀਲੀ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਇਹ ਪ੍ਰੀਖਿਆ 3,5 ਅਤੇ 7 ਮਈ ਨੂੰ ਆਯੋਜਿਤ ਹੋਣੀ ਸੀ ਸਮੂਹ 2 ਲਈ ਇੰਟਰਮੀਡੀਏਟ ਪਾਠਕ੍ਰਮ ਦੀ ਪ੍ਰੀਖਿਆ 11, 15 ਅਤੇ 17 ਮਈ ਨੂੰ ਆਯੋਜਿਤ ਕੀਤੀ ਜਾਵੇਗੀ, ਜੋ ਪਹਿਲੇ 9,11 ਅਤੇ 13 ਮਈ ਨੂੰ ਹੋਣੀ ਸੀ। ਫਾਈਨਲ ਪ੍ਰੀਖਿਆਵਾਂ ਲਈ ਆਈ.ਸੀ.ਏ.ਆਈ. ਨੇ ਸਮੂਹ 1 ਲਈ 2, 4 ਅਤੇ 8 ਮਈ ਦਾ ਐਲਾਨ ਕੀਤਾ ਹੈ ਜੋ ਪਹਿਲੇ 2,4 ਅਤੇ 6 ਮਈ ਨੂੰ ਤੈਅ ਸੀ। ਸਮੂਹ 2 ਲਈ ਪ੍ਰੀਖਿਆ 10,14 ਅਤੇ 16 ਮਈ ਨੂੰ ਆਯੋਜਿਤ ਕੀਤੀ ਜਾਵੇਗੀ, ਜੋ ਪਹਿਲੇ 8,10 ਅਤੇ 12 ਮਈ ਆਯੋਜਿਤ ਕੀਤੀ ਜਾਣੀ ਸੀ। ਚੋਣ ਕਮਿਸ਼ਨ ਵਲੋਂ ਸ਼ਨੀਵਾਰ ਨੂੰ ਐਲਾਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰੋਗਰਾਮ ਦੇ ਅਨੁਰੂਪ ਪ੍ਰੀਖਿਆ ਦੀਆਂ ਤਾਰੀਖ਼ਾਂ 'ਚ ਤਬਦੀਲੀ ਕੀਤੀ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

DIsha

This news is Content Editor DIsha