ਕੁਰਸੀ ਛੱਡਣ ਨੂੰ ਤਿਆਰ ਨਹੀਂ ਤਿਰੂਪਤੀ ਬੋਰਡ ਦੇ ਚੇਅਰਮੈਨ

06/14/2019 12:22:46 AM

ਹੈਦਰਾਬਾਦ— ਤਿਰੂਪਤੀ ਸਥਿਤ ਭਗਵਾਨ ਵੈਂਕਟੇਸ਼ਵਰ ਮੰਦਰ ਦੇ ਬਿਹਤਰ ਕੰਮਕਾਜ ਲਈ ਵਾਈ. ਐੱਸ. ਆਰ. ਕਾਂਗਰਸ ਸਰਕਾਰ ਟਰੱਸਟ ਬੋਰਡ ਦੀ ਕਾਰਜਕਾਰਨੀ ਵਿਚ ਬਦਲਾਅ ਕਰਨਾ ਚਾਹੁੰਦੀ ਹੈ ਪਰ ਮੌਜੂਦਾ ਚੇਅਰਮੈਨ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੈ। ਆਂਧਰਾ ਪ੍ਰਦੇਸ਼ ਵਿਚ ਸਾਬਕਾ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਐੱਸ.) ਸਰਕਾਰ ਵਲੋਂ ਨਿਯੁਕਤ ਕੀਤੇ ਗਏ ਤਿਰੂਮਲਾ ਤਿਰੂਪਤੀ ਦੇਵਸਥਾਨਮ ਟਰੱਸਟ (ਟੀ. ਟੀ. ਡੀ.) ਬੋਰਡ ਦੇ ਪ੍ਰਧਾਨ ਸਣੇ ਕੁਝ ਮੈਂਬਰਾਂ ਨੂੰ ਜਦੋਂ ਵਾਈ. ਐੱਸ. ਆਰ. ਕਾਂਗਰਸ ਸਰਕਾਰ ਨੇ ਅਸਤੀਫਾ ਦੇਣ ਲਈ ਕਿਹਾ ਤਾਂ ਬੋਰਡ ਵਿਚ ਇਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ।

ਕਰਨਾਟਕ ਤੋਂ ਸੁਧਾ ਨਾਰਾਇਣ ਮੂਰਤੀ, ਤਾਮਿਲਨਾਡੂ ਤੋਂ ਪਹੁੰਚੇ ਵਿਸ਼ੇਸ਼ ਮਹਿਮਾਨ ਐੱਨ. ਸ਼੍ਰੀਕ੍ਰਿਸ਼ਨ, ਈ. ਪੈਡੀ ਰੈੱਡੀ, ਤੇਲੰਗਾਨਾ ਤੋਂ ਸੈਂਡਰਾ ਵੈਂਕਟ ਵਿਰਾਇਆ ਅਤੇ ਮਹਾਰਾਸ਼ਟਰ ਤੋਂ ਸਪਨਾ ਮਨਰਾਂਟੀਵਾਰ ਸਣੇ ਬੋਰਡ ਦੇ 11 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ, ਹਾਲਾਂਕਿ ਚੇਅਰਮੈਨ ਸੁਧਾਕਰ ਯਾਦਵ, ਟੀ. ਡੀ. ਪੀ. ਦੇ ਸਾਬਕਾ ਵਿਧਾਇਕ ਜੀ. ਐੱਸ. ਸ਼ਿਵਾਜੀ ਅਤੇ ਰਾਮ ਕ੍ਰਿਸ਼ਨ ਰੈੱਡੀ ਨੇ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਟੀ. ਟੀ. ਡੀ. ਟਰੱਸਟ ਬੋਰਡ ਤਿਰੂਮਲਾ ਵਿਚ ਭਗਵਾਨ ਵੈਂਕਟੇਸ਼ਵਰ ਮੰਦਰ ਚਲਾਉਂਦਾ ਹੈ।

ਚੇਅਰਮੈਨ ਸੁਧਾਕਰ ਨੂੰ ਬਰਖਾਸਤ ਕਰ ਸਕਦੀ ਹੈ ਵਾਈ.ਐੱਸ. ਆਰ. ਕਾਂਗਰਸ ਸਰਕਾਰ

ਵਾਈ. ਐੱਸ. ਆਰ. ਕਾਂਗਰਸ ਸਰਕਾਰ ਤਿਰੂਮਲਾ ਤਿਰੂਪਤੀ ਦੇਵਸਥਾਨਮ ਟਰੱਸਟ (ਟੀ. ਟੀ.ਡੀ.) ਦੇ ਚੇਅਰਮੈਨ ਸੁਧਾਕਰ ਯਾਦਵ ਨੂੰ ਬਰਖਾਸਤ ਕਰ ਸਕਦੀ ਹੈ। ਸਾਬਕਾ ਸਰਕਾਰ ਵਲੋਂ ਨਿਯੁਕਤ ਹੋਰ ਮੰਦਰ ਬੋਰਡਾਂ ਦੇ ਨਾਲ-ਨਾਲ ਟੀ. ਟੀ. ਡੀ. ਟਰੱਸਟ ਬੋਰਡ ਨੂੰ ਖਤਮ ਕਰਨ ਲਈ ਆਂਧਰਾ ਪ੍ਰਦੇਸ਼ ਸਰਕਾਰ ਆਰਡੀਨੈਂਸ ਲਿਆਵੇਗੀ। ਸੂਤਰਾਂ ਅਨੁਸਾਰ ਸੂਬਾ ਸਰਕਾਰ ਨੇ ਇਸ ਬਾਰੇ ਮੰਦਰ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ।


Inder Prajapati

Content Editor

Related News