ਚੰਦਰਯਾਨ-3 ਦੀ ਸਫ਼ਲਤਾ ''ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਲੈ ਕੇ ਰਾਹੁਲ ਗਾਂਧੀ ਤਕ ਨੇ ਦਿੱਤੀਆਂ ਵਧੀਆਂ

08/24/2023 6:02:03 PM

ਨਵੀਂ ਦਿੱਲੀ- ਚੰਦਰਯਾਨ-3 ਦੇ ਲੈਂਡਰ ਮਾਡਿਊਲ 'ਵਿਕਰਮ' ਨੇ ਬੁੱਧਵਾਰ ਦੀ ਸ਼ਾਮ 6 ਵਜ ਕੇ 4 ਮਿੰਟ 'ਤੇ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਅਤੇ ਸਾਫਟ ਲੈਂਡਿੰਗ ਕਰਕੇ ਇਤਿਹਾਸ ਰਚ ਕੇ ਭਾਰਤ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕਰ ਦਿੱਤਾ ਹੈ। ਇਸਨੂੰ ਲੈ ਕੇ ਤਮਾਮ ਨੇਤਾਵਾਂ ਵੱਲੋਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਜਾਣੋ ਕਿਸ ਨੇਤਾ ਨੇ ਕੀ ਕਿਹਾ।

‘‘ਚੰਦਰਯਾਨ-3 ਦੀ ਸਾਫਟ ਲੈਂਡਿੰਗ ਇਕ ਅਹਿਮ ਮੌਕਾ, ਇਕ ਅਜਿਹੀ ਘਟਨਾ ਹੈ ਜੋ ਪੂਰੀ ਜ਼ਿੰਦਗੀ ਵਿਚ ਇਕ ਵਾਰ ਹੁੰਦੀ ਹੈ। ਮੈਂ ਇਸਰੋ, ਚੰਦਰਯਾਨ-2 ਮਿਸ਼ਨ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਵਧਾਈ ਦਿੰਦੀ ਹਾਂ ਅਤੇ ਉਨ੍ਹਾਂ ਨੂੰ ਅੱਗੇ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਦੀਆਂ ਸ਼ੁੱਭਕਾਮਨਾਵਾਂ ਦਿੰਦੀ ਹਾਂ।’’ -ਦ੍ਰੌਪਦੀ ਮੁਰਮੂ, ਰਾਸ਼ਟਰਪਤੀ

‘‘ਜਦੋਂ ਦੁਨੀਆ ਚੰਦਰਯਾਨ-3 ਨੂੰ ਪੁਲਾੜ ਵਿਚ ਭਾਰਤ ਦੇ ਯੁੱਗ ਦੀ ਸਕ੍ਰਿਪਟ ਲਿਖਦੇ ਹੋਏ ਦੇਖ ਰਹੀ ਹੈ, ਮੈਂ ਇਸ ਮਿਸ਼ਨ ਨੂੰ ਇਤਿਹਾਸਕ ਰੂਪ ਨਾਲ ਸਫਲ ਬਣਾਉਣ ਲਈ ਇਸਰੋ ਅਤੇ ਸਾਡੇ ਵਿਗਿਆਨੀਆਂ ਦੇ ਅਣਥੱਕ ਯਤਨਾਂ ਲਈ ਉਨ੍ਹਾਂ ਦਾ ਦਿਲੋਂ ਸ਼ੁੱਕਰੀਆ ਕਰਦਾ ਹੈ। ਇਹ ਇਤਿਹਾਸਕ ਪ੍ਰਾਪਤੀ ਨਾ ਸਿਰਫ ਭਾਰਤੀ ਹੁਨਰ ਦੀ ਤਾਕਤ ਦਾ ਸਬੂਤ ਹੈ, ਸਗੋਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਲਪਨਾ ਮੁਤਾਬਕ ਪੁਲਾੜ ਦੇ ਖੇਤਰ ਵਿਚ ਇਕ ਸੰਸਾਰਿਕ ਨੇਤਾ ਦੇ ਰੂਪ ਵਿਚ ਉਭਰਨ ਲਈ ਅੰਮ੍ਰਿਤ ਕਾਲ ਰਾਹੀਂ ਭਾਰਤ ਦੀ ਯਾਤਰਾ ਦਾ ਵੀ ਸ਼ੁੱਭਆਰੰਭ ਹੈ।’’-ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ

“ਚੰਦਰਯਾਨ-3 ਦੀ ਸਫਲਤਾ ਹਰੇਰ ਭਾਰਤੀ ਦੀ ਸਮੂਹਿਕ ਸਫਲਤਾ ਹੈ। 140 ਕਰੋੜ ਅਭਿਲਾਸ਼ੀ ਲੋਕਾਂ ਦੇ ਉਤਸ਼ਾਹਿਤ ਰਾਸ਼ਟਰ ਨੇ ਅੱਜ ਆਪਣੇ 6 ਦਹਾਕੇ ਲੰਬੇ ਪੁਲਾੜ ਪ੍ਰੋਗਰਾਮ ਵਿਚ ਇਕ ਹੋਰ ਪ੍ਰਾਪਤੀ ਦੇਖੀ ਹੈ। ਅਸੀਂ ਆਪਣੇ ਵਿਗਿਆਨੀਆਂ, ਪੁਲਾੜ ਇੰਜੀਨੀਅਰਾਂ, ਖੋਜਕਰਤਾਵਾਂ ਅਤੇ ਇਸ ਮਿਸ਼ਨ ਨੂੰ ਭਾਰਤ ਦੀ ਜਿੱਤ ਬਣਾਉਣ ਵਿਚ ਸ਼ਾਮਲ ਸਾਰੇ ਲੋਕਾਂ ਦੀ ਸਖ਼ਤ ਮਿਹਨਤ, ਬੇਮਿਸਾਲ ਸਾਦਗੀ ਅਤੇ ਦ੍ਰਿੜ ਸਮਰਪਣ ਲਈ ਉਨ੍ਹਾਂ ਦੇ ਧੰਨਵਾਦੀ ਹਾਂ।’’ - ਮੱਲਿਕਾਰਜੁਨ ਖੜਗੇ, ਕਾਂਗਰਸ ਪ੍ਰਧਾਨ

‘‘ਅੱਜ ਦੀ ਸ਼ਾਨਦਾਰ ਉਪਲੱਬਧੀ ਲਈ ਟੀਮ ਇਸਰੋ ਨੂੰ ਵਧਾਈ। ਚੰਨ ’ਤੇ ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਸਾਡੇ ਵਿਗਿਆਨਕ ਭਾਈਚਾਰੇ ਦੀ ਦਹਾਕਿਆਂ ਦੀ ਜ਼ਬਰਦਸਤ ਪ੍ਰਤਿਭਾ ਅਤੇ ਸਖਤ ਮਿਹਨਤ ਦਾ ਨਤੀਜਾ ਹੈ।’’ ਰਾਹੁਲ ਗਾਂਧੀ, ਕਾਂਗਰਸੀ ਨੇਤਾ

‘‘ਅੱਜ ਅਸੀਂ ਜੋ ਸਫਲਤਾ ਦੇਖ ਰਹੇ ਹਾਂ, ਉਹ ਇਕ ਸਮੂਹਿਕ ਸੰਕਲਪ, ਇਕ ਸਮੂਹਿਕ ਕੰਮਕਾਜ ਹੈ, ਇਕ ਸਮੂਹਿਕ ਟੀਮ ਦੇ ਯਤਨ ਦਾ ਨਤੀਜਾ ਹੈ। ਇਹ ਸਿਸਟਮ ਦਾ ਨਤੀਜਾ ਹੈ, ਇਕ ਵਿਅਕਤੀ ਦਾ ਨਹੀਂ ਹੈ।’’-ਜੈਰਾਮ ਰਮੇਸ਼, ਕਾਂਗਰਸ ਜਨਰਲ ਸਕੱਤਰ

‘‘ਇਹ ਇਤਿਹਾਸਕ ਹੈ। ਦੇਸ਼ ਲਈ ਵੱਡੀ ਉਪਲੱਬਧੀ ਹੈ। ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ‘ਚੰਦਰਯਾਨ-3 ਦੀ ਸਫਲਤਾ ਲਈ ਸਾਰੇ ਦੇਸ਼ ਵਾਸੀਆਂ, ਇਸਰੋ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ ਬਹੁਤ-ਬਹੁਤ ਵਧਾਈ। ਭਾਰਤ ਮਾਤਾ ਕੀ ਜੈ।’’ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ, ਦਿੱਲੀ

‘‘ਸਾਡੇ ਮਹਾਨ ਰਾਸ਼ਟਰ ਦੇ ਨਾਗਰਿਕ ਦੇ ਰੂਪ ਵਿਚ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਮੈਂ ਅੱਜ ਚੰਨ ’ਤੇ ਚੰਦਰਯਾਨ-3 ਦੀ ਜ਼ਿਕਰਯੋਗ ਲੈਂਡਿੰਗ ਦੇਖੀ। ਇਹ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਭਾਰਤ ਇਕੋ-ਇਕ ਅਜਿਹਾ ਦੇਸ਼ ਹੈ, ਜਿਸ ਨੇ ਚੰਨ ਦੇ ਦੱਖਣੀ ਧਰੁਵ ’ਤੇ ਲੈਂਡਿੰਗ ਕੀਤੀ ਹੈ।’’-ਡੀ. ਵਾਈ. ਚੰਦਰਚੂੜ ਸਿੰਘ, ਚੀਫ ਜਸਟਿਸ

Rakesh

This news is Content Editor Rakesh