47 ਦਿਨ ਪਹਿਲਾਂ ਸ਼ੁਰੂ ਹੋਇਆ ਚੰਦਰਯਾਨ-2 ਦਾ ਸਫਰ

09/07/2019 12:15:30 PM

ਬੈਂਗਲੁਰੂ—ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਦਰਮਾ ਦੀ ਸਤ੍ਹਾਂ 'ਤੇ ਉਤਰਨ ਸਮੇਂ ਧਰਤੀ ਨਾਲੋਂ ਸੰਪਰਕ ਟੁੱਟ ਗਿਆ। ਸੰਪਰਕ ਜਦੋਂ ਟੁੱਟਿਆਂ ਤਾਂ ਲੈਂਡਰ ਚੰਦਰਮਾ ਦੀ ਸਤ੍ਹਾਂ ਤੋਂ 2.1 ਕਿਲੋਮੀਟਰ ਦੀ ਉਚਾਈ 'ਤੇ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਕੇ. ਸਿਵਨ ਨੇ ਦੱਸਿਆ, ਵਿਕਰਮ ਲੈਂਡਰ ਨਿਰਧਾਰਿਤ ਸਮੇਂ ਅਤੇ ਯੋਜਨਾ ਦੇ ਅਨੁਰੂਪ ਚੰਦਰਮਾ ਦੀ ਸਤ੍ਹਾਂ 'ਤੇ ਉਤਰਨ ਲਈ ਵੱਧ ਰਿਹਾ ਸੀ ਅਤੇ ਸਤ੍ਹਾਂ ਤੋਂ ਸਿਰਫ 2.1 ਕਿਲੋਮੀਟਰ ਦੀ ਦੂਰੀ ਤੱਕ ਸਾਰਾ ਕੁਝ ਸਾਧਾਰਨ ਸੀ ਪਰ ਇਸ ਤੋਂ ਬਾਅਦ ਉਸ ਨਾਲੋਂ ਸੰਪਰਕ ਟੁੱਟ ਗਿਆ। 47 ਦਿਨ ਪਹਿਲਾ ਸ਼ੁਰੂ ਹੋਏ ਭਾਰਤ ਦੇ ਦੂਜੇ ਮਨੁੱਖ ਰਹਿਤ ਚੰਦਰ ਮਿਸ਼ਨ ਚੰਦਰਯਾਨ-2 ਦਾ ਘਟਨਾਕ੍ਰਮ ਇਸ ਪ੍ਰਕਾਰ ਹੈ-

*12 ਜੂਨ: ਨੂੰ ਇਸਰੋ ਚੀਫ ਕੇ. ਸਿਵਨ ਨੇ ਐਲਾਨ ਕੀਤਾ ਕਿ ਚੰਦਰਮਾ 'ਤੇ ਜਾਣ ਲਈ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਨੂੰ 15 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ।

* 29 ਜੂਨ:ਸਾਰੇ ਪ੍ਰੀਖਣਾਂ ਤੋਂ ਬਾਅਦ ਰੋਵਰ ਨੂੰ ਲੈਂਡਰ ਵਿਕਰਮ ਨਾਲ ਜੋੜਿਆ ਗਿਆ।

*29 ਜੂਨ: ਲੈਂਡਰ ਵਿਕ੍ਰਮ ਨੂੰ ਆਰਬਿਟਰ ਨਾਲ ਜੋੜਿਆ ਗਿਆ।

*4 ਜੁਲਾਈ: ਚੰਦਰਯਾਨ-2 ਲਾਂਚ ਵਾਹਨ (GSLV MK III-M1) ਨਾਲ ਜੋੜਨ ਦਾ ਕੰਮ ਪੂਰਾ ਕੀਤਾ ਗਿਆ।

*7 ਜੁਲਾਈ: GSLV MK III-M1 ਨੂੰ ਲਾਂਚ ਪੈਡ 'ਤੇ ਲਾਇਆ ਗਿਆ।

*14 ਜੁਲਾਈ:15 ਜੁਲਾਈ ਨੂੰ GSLV MK III-M1/ ਚੰਦਰਯਾਨ-2 ਦੇ ਲਾਂਚ ਲਈ ਉਲਟੀ ਗਿਣਤੀ ਸ਼ੁਰੂ ਹੋਈ।

*15 ਜੁਲਾਈ: ਇਸਰੋ ਨੇ ਸਿਰਫ 1 ਘੰਟਾ ਪਹਿਲਾਂ ਲਾਂਚ ਵਾਹਨ 'ਚ ਤਕਨੀਕੀ ਖਰਾਬੀ ਕਾਰਨ ਚੰਦਰਯਾਨ 2 ਦੀ ਲਾਂਚਿੰਗ ਟਾਲ ਦਿੱਤੀ।

*18 ਜੁਲਾਈ: ਚੰਦਰਯਾਨ-2 ਦੇ ਲਾਂਚ ਲਈ ਸ਼੍ਰੀਹਰਿਕੋਟਾ ਦੇ ਦੂਜੇ ਲਾਂਚ ਪੈਡ ਤੋਂ 22 ਜੁਲਾਈ ਨੂੰ ਦੁਪਹਿਰ 2 ਵਜੇ 43 ਮਿੰਟ ਸਮਾਂ ਮਿਥਿਆ ਗਿਆ।

*21 ਜੁਲਾਈ:GSLV MK III-M1/ਚੰਦਰਯਾਨ-2 ਦੇ ਲਾਂਚ ਲਈ ਉਲਟੀ ਗਿਣਤੀ ਸ਼ੁਰੂ ਹੋਈ।

*22 ਜੁਲਾਈ: GSLV MK III-M1 ਨੇ ਚੰਦਰਯਾਨ-2 ਨੂੰ ਸਫਲਤਾਪੂਰਵਕ ਲਾਂਚ ਕੀਤਾ।

*24 ਜੁਲਾਈ:ਚੰਦਰਯਾਨ-2 ਦੂਜੀ ਵਾਰ ਧਰਤੀ ਦਾ ਪੰਧ ਵਧਾਇਆ ਗਿਆ।

*29 ਜੁਲਾਈ: ਨੂੰ ਤੀਜੀ ਵਾਰ ਧਰਤੀ ਦਾ ਪੰਧ ਵਧਾਇਆ ਗਿਆ।

*2 ਅਗਸਤ:ਚੌਥੀ ਵਾਰ ਧਰਤੀ ਦਾ ਪੰਧ ਵਧਾਇਆ ਗਿਆ।

*4 ਅਗਸਤ: ਇਸਰੋ ਨੇ ਚੰਦਰਯਾਨ-2 ਦੇ ਉਪਗ੍ਰਹਿ ਤੋਂ ਲਈ ਗਈ ਧਰਤੀ ਦੀਆਂ ਤਸਵੀਰਾਂ ਦਾ ਪਹਿਲਾਂ ਸੈੱਟ ਜਾਰੀ ਕੀਤਾ।

*6 ਅਗਸਤ: ਪੰਜਵੀਂ ਵਾਰ ਧਰਤੀ ਦਾ ਪੰਧ ਵਧਾਇਆ ਗਿਆ।

*14 ਅਗਸਤ:ਚੰਦਰਯਾਨ-2 ਨੇ ਸਫਲਤਾਪੂਰਵਕ ਲੂਨਰ ਟ੍ਰਾਂਸਫਰ ਟ੍ਰੈਜੈਕਟਰੀ 'ਚ ਦਾਖਲ ਹੋਇਆ।

*20 ਅਗਸਤ:ਚੰਦਰਯਾਨ-2 ਸਫਲਤਾ ਪੂਰਵਕ ਚੰਦਰਮਾ ਦੇ ਪੰਧ 'ਚ ਪਹੁੰਚਿਆ।

*22 ਅਗਸਤ:ਇਸਰੋ ਨੇ ਚੰਦਰਮਾ ਦੀ ਸਤ੍ਹਾਂ ਤੋਂ ਲਗਭਗ 2,650 ਕਿਲੋਮੀਟਰ ਦੀ ਉਚਾਈ 'ਤੇ ਚੰਦਰਯਾਨ-2 ਦੇ ਐੱਲ. ਆਈ. 4 ਕੈਮਰੇ ਤੋਂ ਲਈਆਂ ਗਈਆਂ ਚੰਦਰਮਾ ਦੀਆਂ ਤਸਵੀਰਾਂ ਦਾ ਸੈੱਟ ਜਾਰੀ ਕੀਤਾ।

*21 ਅਗਸਤ: ਚੰਦਰਮਾ ਦੇ ਪੰਧ ਨੂੰ ਦੂਜੀ ਵਾਰ ਵਧਾਇਆ ਗਿਆ।

*26 ਅਗਸਤ: ਇਸਰੋ ਨੇ ਚੰਦਰਯਾਨ ਦੇ ਟੇਰੇਨ ਮੈਪਿੰਗ ਕੈਮਰੇ 2 ਤੋਂ ਲਈਆਂ ਗਈਆਂ ਚੰਦਰਮਾ ਦੀਆਂ ਤਸਵੀਰਾਂ ਦੇ ਦੂਜੇ ਸੈੱਟ ਨੂੰ ਜਾਰੀ ਕੀਤਾ।

*28 ਅਗਸਤ: ਤੀਜੀ ਵਾਰ ਚੰਦਰਮਾ ਦਾ ਪੰਧ ਵਧਾਇਆ ਗਿਆ।

*30 ਅਗਸਤ: ਚੌਥੀ ਵਾਰ ਚੰਦਰਮਾ ਦਾ ਪੰਧ ਵਧਾਇਆ ਗਿਆ।

*1 ਸਤੰਬਰ: ਪੰਜਵੀ ਅਤੇ ਆਖਰੀ ਵਾਰ ਚੰਦਰਮਾ ਦਾ ਪੰਧ ਵਧਾਇਆ ਗਿਆ।

*2 ਸਤੰਬਰ: ਲੈਂਡਰ ਵਿਕਰਮ ਸਫਲਤਾਪੂਰਵਕ ਆਰਬਿਟਰ ਤੋਂ ਵੱਖਰਾ ਹੋਇਆ।

*3 ਸਤੰਬਰ: ਵਿਕਰਮ ਨੂੰ ਚੰਦਰਮਾ ਦੇ ਨੇੜੇ ਲਿਆਉਣ ਲਈ ਪਹਿਲੀ ਡੀ-ਆਰਬਿਟਿੰਗ ਪ੍ਰਕਿਰਿਆ ਪੂਰੀ ਹੋਈ।

*4 ਸਤੰਬਰ: ਦੂਜੀ ਡੀ-ਆਰਬਿਟਿੰਗ ਪ੍ਰਕਿਰਿਆ ਪੂਰੀ ਹੋਈ।
*7 ਸਤੰਬਰ: ਲੈਂਡਰ ਵਿਕਰਮ ਨੂੰ ਚੰਦਰਮਾ ਦੀ ਸਤ੍ਹਾਂ ਵੱਲੋਂ ਲਿਆਉਣ ਦੀ ਪ੍ਰਕਿਰਿਆ 2.1 ਕਿਲੋਮੀਟਰ ਦੀ ਉਚਾਈ 'ਤੇ ਜ਼ਮੀਨੀ ਸਟੇਸ਼ਨ ਨਾਲ ਇਸ ਦਾ ਸੰਪਰਕ ਟੁੱਟ ਗਿਆ।

Iqbalkaur

This news is Content Editor Iqbalkaur