ਚੰਦਰਯਾਨ-2 ਚੰਦਰਮਾ ਦੇ ਤੀਜੇ ਪੰਧ ’ਚ ਪੁੱਜਾ, ਇਤਿਹਾਸ ਬਣਨ ਤੋਂ ਸਿਰਫ 11 ਕਦਮ ਦੂਰ

08/28/2019 10:53:49 AM

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 28 ਅਗਸਤ ਯਾਨੀ ਕਿ ਅੱਜ ਚੰਦਰਯਾਨ-2 ਪੁਲਾੜ ਯਾਨ ਸਵੇਰੇ 9.04 ਵਜੇ ਸਫਲਤਾਪੂਰਵਕ ਚੰਦਰਮਾ ਦੀ ਤੀਜੇ ਪੰਧ ਵਿਚ ਪ੍ਰਵੇਸ਼ ਕਰ ਗਿਆ ਹੈ। ਇਸ ਨੂੰ ਪੂਰੀ ਪ੍ਰਕਿਰਿਆ ’ਚ 1190 ਸੈਕਿੰਡ ਦਾ ਸਮਾਂ ਲੱਗਾ। ਹੁਣ ਚੰਦਰਯਾਨ-2 ਚੰਦਰਮਾ ਵੱਲ ਅਗਲਾ ਕਦਮ 30 ਅਗਸਤ ਨੂੰ ਵਧਾਏਗਾ। ਇਸਰੋ ਵਿਗਿਆਨੀਆਂ ਨੇ 20 ਅਗਸਤ ਯਾਨੀ ਕਿ ਮੰਗਲਵਾਰ ਨੂੰ ਚੰਦਰਯਾਨ-2 ਨੂੰ ਚੰਦਰਮਾ ਦੇ ਪਹਿਲੇ ਪੰਧ ’ਚ ਸਫਲਤਾਪੂਰਵਕ ਪਹੁੰਚਾਇਆ ਸੀ। ਹੁਣ ਚੰਦਰਯਾਨ-2 ਦੇ ਇਤਿਹਾਸ ਬਣਨ ’ਚ ਸਿਰਫ 11 ਕਦਮ ਦੂਰ ਹੈ, ਇਹ ਗੱਲ ਖੁਦ ਇਸਰੋ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ’ਤੇ ਸਾਂਝੀ ਕੀਤੀ।

ਇਸਰੋ ਵਿਗਿਆਨੀਆਂ ਨੇ ਚੰਦਰਯਾਨ ਦੀ ਰਫਤਾਰ ਨੂੰ 10.98 ਕਿਲੋਮੀਟਰ ਪ੍ਰਤੀ ਸੈਕਿੰਡ ਤੋਂ ਘਟਾ ਕੇ 1.98 ਕਿਲੋਮੀਟਰ ਪ੍ਰਤੀ ਸੈਕਿੰਡ ਕੀਤਾ ਸੀ। ਚੰਦਰਯਾਨ-2 ਦੀ ਰਫਤਾਰ ’ਚ 90 ਫੀਸਦੀ ਦੀ ਕਮੀ ਇਸ ਲਈ ਕੀਤੀ ਗਈ ਸੀ ਤਾਂ ਕਿ ਉਹ ਚੰਦਰਮਾ ਦੀ ਗਰੈਵੀਟੇਸ਼ਨਲ ਬਲ ਦੇ ਪ੍ਰਭਾਵ ’ਚ ਆ ਕੇ ਚੰਦਰਮਾ ਨਾਲ ਨਾ ਟਕਰਾ ਜਾਵੇ। 20 ਅਗਸਤ ਨੂੰ ਚੰਦਰਮਾ ਦੇ ਪੰਧ ’ਚ ਚੰਦਰਯਾਨ-2 ਦਾ ਪ੍ਰਵੇਸ਼ ਕਰਨਾ ਇਸਰੋ ਵਿਗਿਆਨੀਆਂ ਲਈ ਬੇਹੱਦ ਚੁਣੌਤੀਪੂਰਨ ਸੀ ਪਰ ਸਾਡੇ ਵਿਗਿਆਨੀਆਂ ਨੇ ਇਸ ਨੂੰ ਬੇਹੱਦ ਸਟੀਕਤਾ ਨਾਲ ਪੂਰਾ ਕੀਤਾ। ਦੱਸਣਯੋਗ ਹੈ ਕਿ 22 ਜੁਲਾਈ ਨੂੰ ਸ਼੍ਰੀਹਰੀਕੋਟਾ ਲਾਂਚਿੰਗ ਕੇਂਦਰ ਤੋਂ ਰਾਕੇਟ ਬਾਹੂਬਲੀ ਜ਼ਰੀਏ ਚੰਦਰਯਾਨ-2 ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। 

—1 ਸਤੰਬਰ ਤੱਕ ਚੰਦਰਯਾਨ-2 ਤਕਰੀਬਨ 3 ਵਾਰ ਚੰਦਰਮਾ ਦੇ ਚਾਰੋਂ ਪਾਸੇ ਆਪਣਾ ਪੰਧ ਬਦਲੇਗਾ। 1 ਸਤੰਬਰ ਦੀ ਸ਼ਾਮ 6.00-7.00 ਵਜੇ ਦਰਮਿਆਨ ਚੰਦਰਯਾਨ-2 ਨੂੰ 114*128 ਕਿਲੋਮੀਟਰ ਦੇ ਪੰਧ ’ਚ ਪਾਇਆ ਜਾਵੇਗਾ। 
— ਚੰਦਰਮਾ ਦੇ ਚਾਰੋਂ ਪਾਸੇ 4 ਵਾਰ ਪੰਧ ਬਦਲਣ ਮਗਰੋਂ ਚੰਦਰਯਾਨ-2 ਵਿ¬ਕ੍ਰਮ ਲੈਂਡਰ ਬਾਹਰ ਨਿਕਲ ਜਾਵੇਗਾ। ਵਿ¬ਕ੍ਰਮ ਲੈਂਡਰ ਆਪਣੇ ਅੰਦਰ ਮੌਜੂਦ ਪ੍ਰਗਿਆਨ ਰੋਵਰ ਨੂੰ ਲੈ ਕੇ ਚੰਦਰਮਾ ਵੱਲ ਵਧਣਾ ਸ਼ੁਰੂ ਕਰੇਗਾ। 
— 3 ਸਤੰਬਰ ਨੂੰ ਵਿ¬ਕ੍ਰਮ ਲੈਂਡਰ ਦੀ ਸਿਹਤ ਜਾਂਚਣ ਲਈ ਇਸਰੋ ਵਿਗਿਆਨਕ 3 ਸੈਕਿੰਡ ਲਈ ਉਸ ਦਾ ਇੰਜਣ ਔਨ ਕਰਨਗੇ ਅਤੇ ਉਸ ਦੇ ਪੰਧ ’ਚ ਮਾਮੂਲੀ ਬਦਲਾਅ ਕਰਨਗੇ।
— 4 ਸਤੰਬਰ ਨੂੰ ਚੰਦਰਯਾਨ-2 ਚੰਦਰਮਾ ਦੇ ਸਭ ਤੋਂ ਨੇੜੇ ਪਹੁੰਚ ਜਾਵੇਗਾ।
— 7 ਸਤੰਬਰ ਨੂੰ ਚੰਦਰਯਾਨ-2 ਚੰਦਰਮਾ ਦੇ ਦੱਖਣੀ ਧਰੂਵ ’ਤੇ ਲੈਂਡ ਕਰੇਗਾ। ਦੱਸਿਆ ਜਾ ਰਿਹਾ ਹੈ ਕਿ 7 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਦਰਯਾਨ-2 ਦੀ ਚੰਦਰਮਾ ਦੇ ਦੱਖਣੀ ਧਰੂਵ ’ਤੇ ਲੈਂਡਿੰਗ ਨੂੰ ਲਾਈਵ ਦੇਖਣਗੇ।

Tanu

This news is Content Editor Tanu