ਚੰਦਰਯਾਨ-2 : ਨਾਸਾ ਨੂੰ ਮਿਲੀਆਂ ਅਹਿਮ ਤਸਵੀਰਾਂ, ਲੈਂਡਰ ਨੂੰ ਲੈ ਕੇ ਫਿਰ ਜਾਗੀਆਂ ਉਮੀਦਾਂ

09/20/2019 11:34:01 AM

ਹਿਊਸਟਨ/ਬੇਂਗਲੁਰੂ— ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਨ 'ਤੇ ਸਾਫਟ ਲੈਂਡਿੰਗ ਨਾ ਹੋ ਸਕਣ ਤੋਂ ਬਾਅਦ ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਵੀ ਖਤਮ ਹੋ ਰਹੀਆਂ ਹਨ ਪਰ ਨਾਸਾ ਦੀ ਇਕ ਕੋਸ਼ਿਸ਼ ਨੇ ਫਿਰ ਇਕ ਆਸ ਜਗਾਈ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਚੰਦਰਮਾ ਆਰਬਿਟਰ ਵਲੋਂ ਚੰਨ ਦੇ ਉਸ ਹਿੱਸੇ ਦੀਆਂ ਤਸਵੀਰਾਂ ਖਿੱਚੀਆਂ ਹਨ, ਜਿਥੇ ਲੈਂਡਰ ਨੇ ਸਾਫਟ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਤਸਵੀਰਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਨਾਸਾ ਦੇ ਇਕ ਪ੍ਰਾਜੈਕਟ ਸਾਇੰਟਿਸਟ ਦੇ ਹਵਾਲੇ ਨਾਲ ਮੀਡੀਆ ਨੇ ਇਹ ਖਬਰ ਦਿੱਤੀ ਹੈ। ਨਾਸਾ ਦੇ ਲੂਨਰ ਰਿਕਾਰਨਿਸੰਸ ਆਰਬਿਟਰ (ਐੱਲ.ਆਰ.ਓ.) ਦੇ ਡਿਪਟੀ ਪ੍ਰੋਜੈਕਟ ਸਾਇੰਟਿਸਟ ਜਾਨ ਕੈਲਰ ਨੇ ਨਾਸਾ ਦਾ ਬਿਆਨ ਸਾਂਝਾ ਕੀਤਾ, ਜਿਸ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਆਰਬਿਟਰ ਦੇ ਕੈਮਰੇ ਨੇ ਤਸਵੀਰਾਂ ਲਈਆਂ ਹਨ।

ਇਸਰੋ ਨੇ ਦੱਸਿਆ-ਆਰਬਿਟਰ ਚੰਗੀ ਤਰ੍ਹਾਂ ਕਰ ਰਿਹਾ ਹੈ ਕੰਮ
ਇਸਰੋ ਨੇ ਟਵੀਟ ਕਰ ਕੇ ਦੱਸਿਆ ਕਿ ਆਰਬਿਟਰ ਆਪਣੇ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਕੰਮ ਕਰ ਰਿਹਾ ਹੈ ਅਤੇ ਤੈਅ ਪ੍ਰਯੋਗਾਂ ਨੂੰ ਵਧੀਆ ਢੰਗ ਨਾਲ ਅੰਜਾਮ ਦੇ ਰਿਹਾ ਹੈ। ਇਧਰ ਇਸਰੋ ਦੀ ਇਕ ਐਕਸਪਰਟ ਕਮੇਟੀ ਲੈਂਡਰ ਵਿਕਰਮ ਨਾਲੋਂ ਸੰਪਰਕ ਟੁੱਟਣ ਦਾ ਪਤਾ ਲਾਉਣ ਵਿਚ ਰੁੱਝੀ ਹੋਈ ਹੈ।

7 ਸਤੰਬਰ ਨੂੰ ਟੁੱਟਿਆ ਸੀ ਸੰਪਰਕ
7 ਸਤੰਬਰ ਨੂੰ ਚੰਦਰਯਾਨ-2 ਦੇ ਵਿਕਰਮ ਮਾਡਿਊਲ ਦੀ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਤੈਅ ਯੋਜਨਾ ਦੇ ਮੁਤਾਬਕ ਪੂਰੀ ਨਹੀਂ ਹੋ ਸਕੀ ਸੀ। ਲੈਂਡਰ ਦਾ ਆਖਰੀ ਪਲਾਂ ਵਿਚ ਜ਼ਮੀਨੀ ਕੇਂਦਰਾਂ ਨਾਲੋਂ ਸੰਪਰਕ ਟੁੱਟ ਗਿਆ ਸੀ। ਹਾਲਾਂਕਿ ਚੰਦਰਯਾਨ-2 ਦਾ ਵੀ ਆਰਬਿਟਰ ਚੰਨ ਦੇ ਪੰਧ ਵਿਚ ਮੌਜੂਦ ਹੈ ਅਤੇ 7.5 ਸਾਲ ਤੱਕ ਆਪਣਾ ਕੰਮ ਕਰਦਾ ਰਹੇਗਾ।

DIsha

This news is Content Editor DIsha