ਚੰਦਰਯਾਨ-2 ਦੀ ਲਾਂਚਿੰਗ ਨੂੰ ਪੀ.ਐੱਮ. ਮੋਦੀ ਨੇ ਦੇਖਿਆ ਲਾਈਫ਼, ਦੱਸੇ ਇਸ ਦੇ ਫਾਇਦੇ

07/22/2019 5:29:58 PM

ਨਵੀਂ ਦਿੱਲੀ— ਚੰਦਰਯਾਨ-2 ਦੀ ਸਫ਼ਲ ਲਾਂਚਿੰਗ 'ਤੇ ਇਸਰੋ ਦੇ ਨਾਲ-ਨਾਲ ਦੇਸ਼ ਭਰ 'ਚ ਜਸ਼ਨ ਦਾ ਮਾਹੌਲ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸਰੋ ਅਤੇ ਭਾਰਤੀਆਂ ਨੂੰ ਵਧਾਈ ਸੰਦੇਸ਼ ਦਿੱਤਾ। ਇਸ ਮੌਕੇ ਪੀ.ਐੱਮ. ਮੋਦੀ ਨੇ ਚੰਦਰਯਾਨ-2 ਦੇ ਫਾਇਦੇ ਵੀ ਦੱਸੇ। ਉਨ੍ਹਾਂ ਨੇ ਟਵੀਟ ਦੇ ਨਾਲ-ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ 'ਚ ਮੋਦੀ ਖੜ੍ਹੇ ਹੋ ਕੇ ਲਾਈਵ ਚੰਦਰਯਾਨ-2 ਲਾਂਚ ਹੁੰਦੇ ਦੇਖ ਰਹੇ ਹਨ। ਤਸਵੀਰਾਂ ਦੱਸਦੀਆਂ ਹਨ ਕਿ ਮੋਦੀ ਦੀ ਮਿਸ਼ਨ 'ਤੇ ਪੂਰੀ ਨਜ਼ਰ ਸੀ ਅਤੇ ਉਹ ਵੀ ਮਿਸ਼ਨ ਲਈ ਆਮ ਭਾਰਤੀਆਂ ਦੀ ਤਰ੍ਹਾਂ ਦੀ ਉਤਸ਼ਾਹਤ ਸਨ। ਇਸਰੋ ਨੇ ਇਸ ਕਾਰਨਾਮੇ ਦਾ ਰਾਜ ਸਭਾ ਅਤੇ ਲੋਕ ਸਭਾ 'ਚ ਵੀ ਜ਼ਿਕਰ ਹੋਇਆ।ਇਤਿਹਾਸ 'ਚ ਭਾਰਤ ਨੇ ਜੋੜੇ ਕੁਝ ਸ਼ਾਨਦਾਰ ਪਲ
ਮੋਦੀ ਨੇ ਪਹਿਲੇ ਟਵੀਟ 'ਚ ਲਿਖਿਆ,''ਸਾਡੇ ਇਤਿਹਾਸ 'ਚ ਭਾਰਤ ਨੇ ਕੁਝ ਸ਼ਾਨਦਾਰ ਪਲ ਹੋਰ ਜੋੜੇ। ਚੰਦਰਯਾਨ-2 ਦੀ ਲਾਂਚਿੰਗ ਸਾਡੇ ਵਿਗਿਆਨੀਆਂ ਦੀ ਤਾਕਤ ਅਤੇ 130 ਕਰੋੜ ਭਾਰਤੀਆਂ ਦੇ ਦ੍ਰਿੜ ਇਰਾਦੇ ਨੂੰ ਦਿਖਾਉਂਦੀ ਹੈ।''ਚੰਦਰਯਾਨ-2 ਪੂਰੀ ਤਰ੍ਹਾਂ ਸਵਦੇਸ਼ੀ
ਦੂਜੇ ਟਵੀਟ 'ਚ ਮੋਦੀ ਨੇ ਦੱਸਿਆ ਕਿ ਚੰਦਰਯਾਨ-2 ਪੂਰੀ ਤਰ੍ਹਾਂ : ਸਵਦੇਸ਼ੀ ਹੈ। ਉਨ੍ਹਾਂ ਨੇ ਲਿਖਿਆ,''ਚੰਦਰਯਾਨ-2 ਦੀਆਂ ਜੋ ਗੱਲਾਂ ਭਾਰਤੀਆਂ ਨੂੰ ਹੋਰ ਜ਼ਿਆਦਾ ਉਤਸ਼ਾਹਤ ਕਰਦੀਆਂ ਹਨ ਉਹ ਇਹ ਕਿ ਇਹ ਪੂਰੀ ਤਰ੍ਹਾਂ ਸਵਦੇਸ਼ੀ ਹੈ। ਇਸ ਦੇ ਅੰਦਰ ਇਕ ਆਰਬਿਟਰ, ਇਕ ਲੈਂਡਰ ਅਤੇ ਇਕ ਰੋਵਰ ਹੈ, ਜੋ ਚੰਨ ਦੀ ਸਮੀਖਿਆ ਕਰਨਗੇ।''ਇਹ ਹਨ ਇਸ ਦੇ ਫਾਇਦੇ
ਭਾਰਤ ਦੇ ਮਿਸ਼ਨ ਮੂਲ ਦੀ ਤਾਰੀਫ਼ ਕਰਦੇ ਹੋਏ ਮੋਦੀ ਨੇ ਲਿਖਿਆ ਕਿ ਚੰਦਰਯਾਨ-2 ਮਿਸ਼ਨ ਬਾਕੀਆਂ ਤੋਂ ਇਸ ਲਈ ਵੀ ਵੱਖ ਹੈ, ਕਿਉਂਕਿ ਇਹ ਚੰਨ ਦੇ ਸਾਊਥ ਪੋਲ ਵਾਲੇ ਹਿੱਸੇ 'ਚ ਜਾ ਰਿਹਾ ਹੈ। ਪਹਿਲੇ ਹੋਏ ਕਿਸੇ ਵੀ ਮੂਨ ਮਿਸ਼ਨ 'ਚ ਇਸ ਏਰੀਆ 'ਚ ਨਹੀਂ ਜਾਇਆ ਗਿਆ। ਮੋਦੀ ਮੰਨਦੇ ਹਨ ਕਿ ਚੰਦਰਯਾਨ-2 ਆਉਣ ਵਾਲੇ ਦਿਨਾਂ 'ਚ ਨੌਜਵਾਨਾਂ ਦੇ ਮਨ 'ਚ ਵਿਗਿਆਨ ਦੇ ਪ੍ਰਤੀ ਰੂਚੀ ਪੈਦਾ ਕਰੇਗਾ। ਇਸ ਨਾਲ ਚੰਗੀਆਂ ਖੋਜਾਂ ਹੋਣਗੀਆਂ ਅਤੇ ਪ੍ਰਯੋਗਾਂ 'ਚ ਨਵੀਨਤਾ ਆਏਗੀ। ਮੋਦੀ ਨੇ ਲਿਖਿਆ,''ਚੰਦਰਯਾਨ ਕਾਰਨ ਹੀ ਸਾਨੂੰ ਚੰਨ ਬਾਰੇ ਜ਼ਿਆਦਾ ਜਾਣਕਾਰੀ ਮਿਲੇਗੀ।''

DIsha

This news is Content Editor DIsha