ਚੰਦਰਯਾਨ-2 ਨੂੰ ਲੈ ਕੇ ਇਸਰੋ ਨੇ ਸਾਂਝੀ ਕੀਤੀ ਨਵੀਂ ਜਾਣਕਾਰੀ, ਕਹੀ ਇਹ ਗੱਲ

09/20/2019 1:03:47 PM

ਨਵੀਂ ਦਿੱਲੀ— ਚੰਦਰਯਾਨ-2 ਪ੍ਰਾਜੈਕਟ ਨੂੰ ਲੈ ਕੇ ਇਸਰੋ ਨੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਇਸਰੋ ਨੇ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਅਤੇ ਵਿਗਿਆਨੀ ਸਫ਼ਲਤਾਪੂਰਵਕ ਪ੍ਰਾਜੈਕਟ ਨੂੰ ਅੰਜਾਮ ਦੇ ਰਹੇ ਹਨ। ਵਿਗਿਆਨੀਆਂ ਦੀ ਵਿਸ਼ੇਸ਼ ਟੀਮ ਲੈਂਡਰ ਵਿਕਰਮ ਦੇ ਸੰਪਰਕ ਟੁੱਟਣ ਦੇ ਕਾਰਨਾਂ ਨੂੰ ਲੱਭ ਰਹੀ ਹੈ। ਇਸਰੋ ਦੇ ਵਿਗਿਆਨੀ ਹੁਣ ਵੀ ਆਪਣੇ ਚੰਦਰਯਾਨ-2 ਦੇ ਵਿਕਰਮ ਲੈਂਡਰ ਨਾਲ ਸੰਪਰਕ ਸਾਧਨ 'ਚ ਲੱਗੇ ਹਨ। ਚੰਦਰਯਾਨ-2 ਦਾ ਲੈਂਡਰ ਵਿਕਰਮ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ 'ਚ ਕਾਮਯਾਬ ਨਾ ਰਿਹਾ ਹੋਵੇ ਪਰ ਇਸਰੋ ਹਾਲੇ ਵੀ ਵਿਕਰਮ ਨਾਲ ਸੰਪਰਕ ਸਾਧਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।PunjabKesariਇਸਰੋ ਨੇ ਦੱਸਿਆ ਸੀ ਕਿ ਚੰਦਰਯਾਨ ਦਾ ਆਰਬਿਟਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਉੱਥੇ ਹੀ ਨਾਸਾ ਦੇ ਬੁਲਾਰੇ ਨੇ ਹਾਲ ਹੀ 'ਚ ਕਿਹਾ ਕਿ ਏਜੰਸੀ ਇਸਰੋ ਦਾ ਸਮਰਥਨ ਕਰਨ ਲਈ ਲੈਂਡਰ ਵਿਕਰਮ ਦੀ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਸਾਂਝੀਆਂ ਕਰੇਗੀ। ਫਿਲਹਾਲ ਅਮਰੀਕੀ ਪੁਲਾੜ ਏਜੰਸੀ ਨਾਸਾ ਆਰਬਿਟਰ ਵਲੋਂ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਦਾ ਵਿਸ਼ਲੇਸ਼ਣ ਅਤੇ ਸਮੀਖਿਆ ਕਰ ਰਿਹਾ ਹੈ। ਦੱਸਣਯੋਗ ਹੈ ਕਿ 7 ਸਤੰਬਰ ਨੂੰ ਚੰਨ 'ਤੇ ਲੈਂਡਿੰਗ ਦੇ ਸਿਰਫ਼ 2.1 ਕਿਲੋਮੀਟਰ ਪਹਿਲਾਂ ਲੈਂਡਰ ਵਿਕਰਮ ਨਾਲ ਇਸਰੋ ਦਾ ਸੰਪਰਕ ਟੁੱਟ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਕਾਰਨ ਉਸ ਦਾ ਤੇਜ਼ ਗਤੀ ਨਾਲ ਚੰਨ ਦੀ ਸਤਿਹ 'ਤੇ ਤਿਰਛਾ ਡਿੱਗਣਾ ਹੈ। ਵਿਕਰਮ ਲੈਂਡਰ ਨਾਲ ਸੰਪਰਕ ਸਾਧਨ ਦੀ ਸੰਭਾਵਨਾ 21 ਸਤੰਬਰ ਤੱਕ ਹੀ ਹੈ। ਇਸ ਤੋਂ ਬਾਅਦ ਚੰਨ ਦੇ ਉਸ ਖੇਤਰ 'ਚ ਹਨ੍ਹੇਰਾ ਹੋ ਜਾਵੇਗਾ।


DIsha

Content Editor

Related News