CAA ਅਤੇ ਰਾਖਵਾਂਕਰਨ ਦੇ ਖਿਲਾਫ ਵਿਰੋਧ 'ਚ ਭੀਮ ਆਰਮੀ ਨੇ ਬਿਹਾਰ 'ਚ ਰੋਕੀ ਟ੍ਰੇਨ

02/23/2020 12:05:26 PM

ਪਟਨਾ—ਦੇਸ਼ ਭਰ 'ਚ ਜਿੱਥੇ ਇੱਕ ਪਾਸੇ ਨਾਗਰਿਕ ਸੋਧ ਕਾਨੂੰਨ (ਸੀ.ਏ.ਏ) ਨੂੰ ਲੈ ਕੇ ਕਾਫੀ ਵਿਰੋਧ ਹੋ ਰਿਹਾ ਹੈ, ਉੱਥੇ ਹੀ ਅੱਜ ਭਾਵ ਐਤਵਾਰ ਨੂੰ ਪ੍ਰਮੋਸ਼ਨ 'ਚ ਰਾਖਵਾਂਕਰਨ ਨੂੰ ਲੈ ਕੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੇ ਬਿਹਾਰ ਬੰਦ ਦੀ ਅਪੀਲ ਕੀਤੀ ਹੈ, ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਬਿਹਾਰ ਦੇ ਦਰਭੰਗਾ 'ਚ ਪ੍ਰਦਰਸ਼ਨਕਾਰੀਆਂ ਨੇ ਟ੍ਰੇਨ ਰੋਕ ਦਿੱਤੀ। ਇਸ ਦੌਰਾਨ ਪਟਨਾ 'ਚ ਇਕ ਮਾਲਗੱਡੀ ਵੀ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ।

ਦੱਸਣਯੋਗ ਹੈ ਕਿ ਭਾਰਤ ਬੰਦ ਦੌਰਾਨ ਆਰ.ਜੇ.ਡੀ-ਕਾਂਗਰਸ ਅਤੇ ਨੈਸ਼ਨਲ ਲੋਕਸਮਤਾ ਪਾਰਟੀ ਹਿੰਦੁਸਤਾਨੀ ਆਵਾਮ ਮੋਰਚਾ ਆਦਿ ਪਾਰਟੀਆਂ ਵੱਲੋਂ ਪੂਰੀ ਤਰ੍ਹਾਂ ਨਾਲ ਸਮਰਥਨ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਪ੍ਰਮੋਸ਼ਨ 'ਚ ਰਾਖਵਾਂਕਰਨ ਲਈ ਆਰਡੀਨੈਂਸ ਲਿਆਏ। ਇਸ ਦੇ ਨਾਲ ਹੀ ਨਾਗਰਿਕ ਸੋਧ ਕਾਨੂੰਨ (ਸੀ.ਏ.ਏ), ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ) ਨੂੰ ਹਟਾਏ ਜਾਣ ਦੀ ਮੰਗ ਕਰ ਰਹੇ ਹਨ।

ਭੀਮ ਆਰਮੀ ਚੀਫ ਚੰਦਰਸ਼ੇਖਰ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਰਾਖਵਾਂਕਰਨ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜੇਕਰ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਰਾਖਵਾਂਕਰਨ 'ਤੇ ਦਿੱਤੇ ਫੈਸਲੇ ਨੂੰ ਨਾ ਪਲਟਿਆ ਤਾਂ ਐੱਸ.ਸੀ-ਐੱਸ.ਟੀ ਐਕਟ ਨੂੰ ਲੈ ਕੇ ਪਹਿਲਾਂ ਤੋਂ ਆਏ ਫੈਸਲੇ ਖਿਲਾਫ ਜਿਵੇ ਪ੍ਰਦਰਸ਼ਨ ਹੋਇਆ ਸੀ, ਉਵੇਂ ਹੀ ਪ੍ਰਦਰਸ਼ਨ ਇਸ ਵਾਰ ਹੋਵੇਗਾ। ਇਸ ਦੇ ਨਾਲ ਹੀ ਚੰਦਰਸ਼ੇਖਰ ਨੇ ਓ.ਬੀ.ਸੀ, ਐੱਸ.ਸੀ-ਐੱਸ.ਟੀ ਅਤੇ ਘੱਟ ਗਿਣਤੀਆਂ ਵਰਗ ਦੇ ਨੇਤਾਵਾਂ ਨੂੰ ਭਾਰਤ ਬੰਦ ਕਰਨ ਦੀ ਬੇਨਤੀ ਕੀਤੀ ਹੈ।

Iqbalkaur

This news is Content Editor Iqbalkaur